ਹੁਣ ਚੀਨ ਦੀ ਸਮੁੰਦਰੀ ਫੌਜ ਦੀ ਨਜ਼ਰ ਹਿੰਦ ਮਹਾਸਾਗਰ ''ਤੇ
Friday, Aug 11, 2017 - 05:31 PM (IST)
ਪੀਏਲਏ ਪੋਤ ਯੁਲਿਨ ਤੋਂ—ਭਾਰਤ ਦੇ ਸਮੁੰਦਰੀ ਖੇਤਰ ਤੋਂ ਬੇਹੱਦ ਨੇੜੇ ਚੀਨ ਦੀ ਫੌਜ ਦੇ ਬੇੜੇ ਦੀ ਵੱਧਦੀ ਹਾਜ਼ਰੀ ਨੂੰ ਲੈ ਕੇ ਵੱਧ ਰਹੀਆਂ ਚਿੰਤਾਵਾਂ 'ਚ ਚੀਨ ਦੀ ਸਮੁੰਦਰੀ ਫੌਜ ਦੀ ਨਜ਼ਰ ਹੁਣ ਹਿੰਦ ਮਹਾਸਾਗਰ 'ਤੇ ਹੈ।ਚੀਨ ਦੀ ਸਮੁੰਦਰੀ ਫੌਜ ਹਿੰਦ ਮਹਾਸਾਗਰ 'ਚ ਸੁਰੱਖਿਆ ਬਣਾਈ ਰੱਖਣ ਲਈ ਭਾਰਤ ਨਾਲ ਹੱਥ ਮਿਲਾਉਣਾ ਚਾਹੁੰਦਾ ਹੈ।ਪੀਪਲਜ਼ ਲਿਬਰੇਸ਼ਨ ਆਰਮੀ ਨੇਵੀ (ਪੀ.ਐਮ.ਐਲ.ਐਨ) ਦੇ ਅਧਿਕਾਰੀਆਂ ਨੇ ਕਿਨਾਰੀ ਸ਼ਹਿਰ ਝਿਨਜਿਆਂਗ ਵਿੱਚ ਆਪਣੇ ਸਿਆਸਤੀ ਦੱਖਣੀ ਸਾਗਰ ਬੇੜੇ (ਐਸ.ਐਸ.ਐਫ) ਅੱਡੇ 'ਤੇ ਪਹਿਲੀ ਵਾਰ ਭਾਰਤੀ ਸੰਪਾਦਕਾਂ ਦੇ ਇੱਕ ਸਮੂਹ ਨਾਲ ਗੱਲ ਕਰਦੇ ਹੋਏ ਕਿਹਾ ਕਿ ਕੌਮਾਂਤਰੀ ਭਾਈਚਾਰੇ ਲਈ ਹਿੰਦ ਮਹਾਸਾਗਰ ਇੱਕ ਸਾਂਝਾ ਸਥਾਨ ਹੈ।ਚੀਨ ਦੇ ਐਸ.ਐਸ.ਐਫ ਦੇ ਡਿਪਟੀ ਚੀਫ ਆਫ ਜਨਰਲ ਆਫਿਸ ਕੈਪਟਨ ਲਿਆਂਗ ਤੀਯਾਨਜੁਨ ਨੇ ਕਿਹਾ, ''ਮੇਰੀ ਰਾਏ 'ਚ ਚੀਨ ਅਤੇ ਭਾਰਤ ਹਿੰਦ ਮਹਾਸਾਗਰ ਦੀ ਸੁਰੱਖਿਆ 'ਚ ਸੰਯੁਕਤ ਯੋਗਦਾਨ ਦੇ ਸਕਦੇ ਹਨ।''ਉਨ੍ਹਾਂ ਦੀ ਇਹ ਟਿੱਪਣੀ ਉਦੋਂ ਆਈ ਹੈ, ਜਦੋਂ ਚੀਨੀ ਸਮੁੰਦਰੀ ਫੌਜ ਨੇ ਆਪਣੀ ਸੰਸਾਰਕ ਪਹੁੰਚ ਵਧਾਉਣ ਲਈ ਵੱਡੇ ਪੱਧਰ ਉੱਤੇ ਵਿਸਥਾਰ ਦੀ ਯੋਜਨਾ ਸ਼ੁਰੂ ਕੀਤੀ ਹੈ।ਲਿਆਂਗ ਨੇ ਹਿੰਦ ਮਹਾਸਾਗਰ 'ਚ ਚੀਨ ਦੇ ਜੰਗੀ ਬੇੜਿਆਂ ਅਤੇ ਪਨਡੁੱਬੀਆਂ ਦੀਆਂ ਵੱਧਦੀਆਂ ਗਤੀਵਿਧੀਆਂ 'ਤੇ ਵੀ ਸਪਸ਼ਟੀਕਰਨ ਦਿੱਤਾ।ਚੀਨ ਨੇ ਹਿੰਦ ਮਹਾਸਾਗਰ 'ਚ ਹੋਰਨ ਆਫ ਅਫਰੀਕਾ ਦੇ ਜਿਬੂਤੀ 'ਚ ਪਹਿਲੀ ਵਾਰ ਸਮੁੰਦਰੀ ਫੌਜੀ ਅੱਡੇ ਸਥਾਪਤ ਕੀਤੇ ਹਨ।ਵਿਦੇਸ਼ੀ ਸਮੁੰਦਰੀ ਖੇਤਰ 'ਚ ਚੀਨ ਦੇ ਪਹਿਲੇ ਸਮੁੰਦਰੀ ਫੌਜੀ ਅੱਡੇ ਦਾ ਬਚਾਅ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਸਾਜ਼ੋ ਸਾਮਾਨ ਦਾ ਕੇਂਦਰ ਬਣੇਗਾ ਅਤੇ ਇਸ ਨਾਲ ਖੇਤਰ 'ਚ ਸਮੁੰਦਰੀ ਡਕੈਤੀ ਰੋਕਣ, ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਆ ਮੁਹਿੰਮ ਚਲਾਉਣ ਅਤੇ ਮਾਨਵੀ ਰਾਹਤ ਪਹੁੰਚਾਉਣ ਵਾਲੀਆਂ ਮੁਹਿੰਮਾਂ ਨੂੰ ਸਹਿਯੋਗ ਮਿਲੇਗਾ।ਉਨ੍ਹਾਂ ਨੇ ਕਿਹਾ ਕਿ ਜਿਬੂਤੀ ਅੱਡੇ ਚੀਨ ਦੀ ਸਮੁੰਦਰੀ ਫੌਜ ਲਈ ਆਰਾਮ ਕਰਨ ਦਾ ਸਥਾਨ ਵੀ ਬਣੇਗਾ।
