ਬ੍ਰਿਟਿਸ਼ ਰਾਜਘਰਾਣੇ ’ਚ ਸਭ ਕੁਝ ਠੀਕ ਨਹੀਂ, ਮਹਾਰਾਣੀ ਐਲਿਜ਼ਾਬੇਥ ਦੇ ਪੋਤਿਆਂ ’ਚ ਹੋਈ ਹੱਥੋਪਾਈ

Friday, Jan 06, 2023 - 05:20 AM (IST)

ਲੰਡਨ (ਇੰਟ.)-ਪ੍ਰਿੰਸ ਹੈਰੀ ਨੇ ਆਪਣੀ ਆਤਮਕਥਾ ‘ਸਪੇਅਰ’ ਵਿਚ ਆਪਣੇ ਨਿੱਜੀ ਜੀਵਨ ਨੂੰ ਹੈਰਾਨ ਕਰਨ ਵਾਲੀਆਂ ਘਟਨਾਵਾਂ ਦਾ ਵੇਰਵਾ ਦਿੱਤਾ ਹੈ, ਜੋ 10 ਜਨਵਰੀ ਨੂੰ ਪ੍ਰਕਾਸ਼ਿਤ ਹੋਣ ਵਾਲੀ ਹੈ। ਉਨ੍ਹਾਂ ਨੇ ਆਪਣੇ ਵੱਡੇ ਭਰਾ ਪ੍ਰਿੰਸ ਵਿਲੀਅਮ ’ਤੇ ਕਈ ਗੰਭੀਰ ਦੋਸ਼ ਲਗਾਏ ਹਨ। ਇਨ੍ਹਾਂ ਦੋਸ਼ਾਂ ’ਚ ਇਕ ਅਜਿਹਾ ਦੋਸ਼ ਹੈ, ਜਿਸ ਨਾਲ ਰਾਇਲ ਪਰਿਵਾਰ ਵਿਚ ਉਥਲ-ਪੁਥਲ ਮਚ ਗਈ ਹੈ। ਦਰਅਸਲ, ਪ੍ਰਿੰਸ ਹੈਰੀ ਨੇ ਆਪਣੇ ਵੱਡੇ ਭਰਾ ਪ੍ਰਿੰਸ ਵਿਲੀਅਮ ’ਤੇ ਸਰੀਰਕ ਹਮਲੇ ਕਰਨ ਦਾ ਦੋਸ਼ ਲਗਾਇਆ ਹੈ। ਇਸ ਦੋਸ਼ ਤੋਂ ਪਤਾ ਚੱਲ ਰਿਹਾ ਹੈ ਕਿ ਰਾਇਲ ਪਰਿਵਾਰ ਵਿਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਡਾਕਟਰ ਨੇ ਐਲਾਨਿਆ ਮ੍ਰਿਤਕ, ਸ਼ਮਸ਼ਾਨਘਾਟ ਲਿਜਾਂਦਿਆਂ ਜਿਊਂਦੀ ਹੋ ਗਈ ਔਰਤ, ਘਰ ਆ ਕੇ ਚਾਹ ਪੀਤੀ ਅਤੇ...

ਪ੍ਰਿੰਸ ਹੈਰੀ ਨੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮੇਰੇ ਵੱਡੇ ਭਰਾ ਪ੍ਰਿੰਸ ਵਿਲੀਅਮ ਨੇ ਆਪਸੀ ਬਹਿਸ ਦੌਰਾਨ ਮੇਰਾ ਕਾਲਰ ਫੜ ਲਿਆ ਅਤੇ ਮੈਨੂੰ ਫਰਸ਼ ’ਤੇ ਸੁੱਟ ਦਿੱਤਾ, ਜਿਸ ਨਾਲ ਮੈਂ ਕੁੱਤੇ ਦੇ ਕੌਲੇ ਵਿਚ ਜਾ ਡਿੱਗਿਆ। ਇਸ ਨਾਲ ਮੇਰੇ ਕੱਪੜੇ ਫਟ ਗਏ ਅਤੇ ਪਿੱਠ ’ਤੇ ਕਈ ਜ਼ਖ਼ਮ ਹੋ ਗਏ। ਮੈਂ ਇਕ ਪਲ ਲਈ ਉਥੇ ਪਿਆ ਰਿਹਾ, ਹੈਰਾਨ ਰਹਿ ਗਿਆ, ਫਿਰ ਆਪਣੇ ਪੈਰਾਂ ’ਤੇ ਖੜ੍ਹਾ ਹੋ ਗਿਆ ਅਤੇ ਉਸ ਨੂੰ ਬਾਹਰ ਨਿਕਲਣ ਲਈ ਕਿਹਾ। ਹਾਲਾਂਕਿ ਉਹ ਅੜਿਆ ਰਿਹਾ। ਉਥੇ ਇਸ ਖ਼ੁਲਾਸੇ ਨਾਲ ਰਾਇਲ ਪਰਿਵਾਰ ਵਿਚ ਤਰਥੱਲੀ ਮੱਚ ਗਈ ਹੈ। ਅਜਿਹਾ ਲੱਗ ਰਿਹਾ ਹੈ ਕਿ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ-II ਦੇ ਦਿਹਾਂਤ ਤੋਂ ਬਾਅਦ ਰਾਇਲ ਪਰਿਵਾਰ ਦਾ ਮਾਹੌਲ ਹੋਰ ਵਿਗੜ ਰਿਹਾ ਹੈ। ਵਿਲੀਅਮ ਨੇ ਪ੍ਰਿੰਸ ਹੈਰੀ ਦੀ ਪਤਨੀ ਮੇਘਨ ਨੂੰ ਖ਼ਤਰਨਾਕ ਅਤੇ ਅਸੱਭਿਅਕ ਕਿਹਾ। ਲੜਾਈ ਉਦੋਂ ਵਧੀ, ਜਦੋਂ ਵਿਲੀਅਮ ਨੇ ਹੈਰੀ ਦੇ ਕਾਲਰ ਨੂੰ ਫੜ ਲਿਆ।

ਇਹ ਖ਼ਬਰ ਵੀ ਪੜ੍ਹੋ : ਜਲੰਧਰ ’ਚ ਗੰਨ ਪੁਆਇੰਟ ’ਤੇ ਲੁੱਟ, ਆਟੋ ਚਾਲਕ ਤੇ ਖੋਖੇ ਵਾਲੇ ਨੂੰ ਬਣਾਇਆ ਨਿਸ਼ਾਨਾ


Manoj

Content Editor

Related News