ਉੱਤਰੀ ਕੋਰੀਆ ਦੇ ਮਿਜ਼ਾਈਲ ਪ੍ਰੀਖਣ ਤੋਂ ਅਮਰੀਕਾ ਨੂੰ ਕੋਈ ਖਤਰਾ ਨਹੀਂ : ਟਰੰਪ

Sunday, Jul 28, 2019 - 04:21 AM (IST)

ਵਾਸ਼ਿੰਗਟਨ - ਸਾਲ ਭਰ ਪਹਿਲਾਂ ਹੀ ਉੱਤਰੀ ਕੋਰੀਆ ਦੇ ਮਿਜ਼ਾਈਲ ਪ੍ਰੀਖਣਾਂ 'ਤੇ ਅਮਰੀਕਾ ਉਸ ਨੂੰ ਧਮਕਾਉਂਦਾ ਰਿਹਾ ਸੀ ਪਰ ਹੁਣ ਡੋਨਾਲਡ ਟਰੰਪ ਅਤੇ ਕਿਮ ਜੋਂਗ ਓਨ ਦੀ ਮੁਲਾਕਾਤਾਂ ਨਾਲ ਸ਼ਾਇਦ ਦੋਵੇਂ ਨੇਤਾ ਦੋਸਤ ਬਣ ਗਏ ਹਨ। ਜੀ ਹਾਂ, ਹਾਲ ਹੀ 'ਚ ਉੱਤਰੀ ਕੋਰੀਆ ਨੇ ਇਕ ਹੋਰ ਮਿਜ਼ਾਈਲ ਦਾ ਪ੍ਰੀਖਣ ਕੀਤਾ ਤਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਸ ਨਾਲ ਅਮਰੀਕਾ ਨੂੰ ਕੋਈ ਖਤਰਾ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਹਿ ਦਿੱਤਾ ਕਿ ਉੱਤਰ ਕੋਰੀਆ ਦਾ ਮਿਜ਼ਾਈਲ ਪ੍ਰੀਖਣ ਦੱਖਣੀ ਕੋਰੀਆ ਨੂੰ ਧਿਆਨ 'ਚ ਰੱਖ ਕੇ ਕੀਤਾ ਗਿਆ ਸੀ। ਦੱਸ ਦਈਏ ਕਿ ਦੱਖਣੀ ਕੋਰੀਆ ਦੀ ਮਦਦ ਦੇ ਨਾਂ 'ਤੇ ਹੀ ਅਮਰੀਕਾ ਨੇ ਉਥੇ ਆਪਣੇ ਫੌਜੀ ਤੈਨਾਤ ਕੀਤੇ ਹਨ।

ਉੱਤਰੀ ਕੋਰੀਆਈ ਨੇਤਾ ਕਿਮ ਜੋਂਗ ਓਨ ਨੇ ਵੀਰਵਾਰ ਨੂੰ ਆਪਣੀ ਨਿਗਰਾਨੀ 'ਚ 2 ਮਿਜ਼ਾਈਲਾਂ ਦੇ ਪ੍ਰੀਖਣਾਂ ਨੂੰ ਦੱਖਣੀ ਕੋਰੀਆ ਲਈ ਗੰਭੀਰ ਚਿਤਾਵਨੀ ਦੱਸਿਆ। ਅਜਿਹੇ 'ਚ ਸਾਫ ਹੈ ਕਿ ਟਰੰਪ ਹੁਣ ਉੱਤਰੀ ਕੋਰੀਆ ਨੂੰ ਲੈ ਕੇ ਆਪਣਾ ਮੂਡ ਬਦਲ ਚੁੱਕੇ ਹਨ। ਕਿਮ ਨੇ ਅਮਰੀਕਾ ਦੇ ਨਾਲ ਦੱਖਣੀ ਕੋਰੀਆ ਦੇ ਰੁਜ਼ਗਾਰਦਾਤਾ ਫੌਜੀ ਅਭਿਆਸਾਂ ਨੂੰ ਲੈ ਕੇ ਇਹ ਚਿਤਾਵਨੀ ਦਿੱਤੀ ਸੀ। ਕਿਮ ਦੇ ਨਾਲ ਆਪਣੇ ਰਿਸ਼ਤੇ ਸੁਧਾਰਨ ਲਈ ਅਥਾਹ ਯਤਨ ਕਰਨ ਵਾਲੇ ਟਰੰਪ ਇਸ ਪ੍ਰੀਖਣ ਤੋਂ ਬੇਫਿਕਰ ਦਿਖਾਈ ਦਿੱਤੇ। ਅਮਰੀਕੀ ਰਾਸ਼ਟਰਪਤੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੇ ਅਮਰੀਕਾ ਨੂੰ ਚਿਤਾਵਨੀ ਨਹੀਂ ਦਿੱਤੀ ਹੈ। ਉਨ੍ਹਾਂ ਦੇ ਆਪਣੇ ਵਿਵਾਦ ਹਨ, ਉਨ੍ਹਾਂ ਦੋਹਾਂ ਦੇ ਆਪਣੇ ਮਤਭੇਦ ਹਨ। ਇਥੇ ਟਰੰਪ ਦਾ ਸੰਦਰਭ ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਨਾਲ ਸੀ, ਜਿਨ੍ਹਾਂ ਨੇ 1950-1953 ਤੱਕ ਯੁੱਧ ਲੜਿਆ। ਇਸ ਜੰਗ 'ਚ ਅਮਰੀਕਾ ਨੇ ਦੱਖਣੀ ਕੋਰੀਆ ਵੱਲੋਂ ਅਹਿਮ ਭੂਮਿਕਾ ਨਿਭਾਈ ਸੀ। ਟਰੰਪ ਨੇ ਘੱਟ ਦੂਰੀ ਦੀਆਂ ਮਿਜ਼ਾਈਲਾਂ ਨੂੰ ਕਾਫੀ ਆਮ ਜਿਹਾ ਦੱਸਿਆ।

ਅਮਰੀਕਾ ਦੇ ਆਲੇ-ਦੁਆਲੇ ਕੋਈ ਵੀ ਸਥਾਨ ਮਿਜ਼ਾਈਲਾਂ ਦੀ ਜ਼ਦ 'ਚ ਨਹੀਂ ਹੈ। ਖਬਰਾਂ ਮੁਤਾਬਕ, ਇਹ ਮਿਜ਼ਾਈਲਾਂ ਸਹਿਯੋਗੀ ਦੇਸ਼ ਦੱਖਣੀ ਕੋਰੀਆ ਅਤੇ ਸਰਹੱਦ ਦੇ ਨੇੜੇ ਅਮਰੀਕਾ ਦੇ ਵੱਡੇ ਫੌਜੀ ਅੱਡਿਆਂ ਤੱਕ ਆਸਾਨੀ ਨਾਲ ਪਹੁੰਚ ਸਕਦੀ ਹੈ। ਟਰੰਪ ਨੇ ਕਿਹਾ ਕਿਮ ਦੇ ਨਾਲ ਮੇਰੇ ਰਿਸ਼ਤੇ ਬਹੁਤ ਚੰਗੇ ਹਨ। ਅਸੀਂ ਦੇਖਾਂਗੇ ਕੀ ਹੁੰਦਾ ਹੈ।


Khushdeep Jassi

Content Editor

Related News