ਉੱਤਰੀ ਕੋਰੀਆ ਦਾ ਇਕ ਅਜਿਹਾ ਸ਼ਹਿਰ ਜਿੱਥੇ ਕੋਈ ਨਹੀਂ ਰਹਿੰਦਾ, ਫਿਰ ਵੀ ਸ਼ਾਮ ਨੂੰ ਰੋਸ਼ਨੀ ਨਾਲ ਰੁਸ਼ਨਾ ਜਾਂਦੈ

Wednesday, Aug 30, 2017 - 03:01 PM (IST)

ਉੱਤਰੀ ਕੋਰੀਆ ਦਾ ਇਕ ਅਜਿਹਾ ਸ਼ਹਿਰ ਜਿੱਥੇ ਕੋਈ ਨਹੀਂ ਰਹਿੰਦਾ, ਫਿਰ ਵੀ ਸ਼ਾਮ ਨੂੰ ਰੋਸ਼ਨੀ ਨਾਲ ਰੁਸ਼ਨਾ ਜਾਂਦੈ

ਪਿਓਂਗਯਾਂਗ—ਉੱਤਰੀ ਕੋਰੀਆ ਇਕ ਅਜਿਹਾ ਦੇਸ਼ ਹੈ, ਜੋ ਆਪਣੇ ਆਪ ਵਿਚ ਕਿਸੇ ਰਹੱਸ ਤੋਂ ਘੱਟ ਨਹੀਂ ਹੈ। ਇਹ ਸ਼ਹਿਰ ਉੱਤਰੀ ਕੋਰੀਆ ਦੇ ਸਰਹੱਦ 'ਤੇ ਵੱਸਿਆ ਇਕ ਖੂਬਸੂਰਤ ਸ਼ਹਿਰ ਹੈ ਅਤੇ ਕਿਸੇ ਅਜੂਬੇ ਤੋਂ ਘੱਟ ਨਹੀਂ ਹੈ। ਇਸ ਸ਼ਹਿਰ ਨੂੰ ਦੱਖਣੀ ਕੋਰੀਆ ਦੇ ਲੋਕਾਂ ਨੂੰ ਲੁਭਾਉਣ ਲਈ ਬਣਾਇਆ ਗਿਆ ਸੀ। ਇਸ ਸ਼ਹਿਰ ਵਿਚ ਸੈਂਕੜੇ ਇਮਾਰਤਾਂ ਬਣੀਆਂ ਹੋਈਆਂ ਹਨ। ਕੋਈ ਸਫੈਦ ਰੰਗ ਦੀ ਹੈ ਤਾਂ ਕੋਈ ਨੀਲੇ ਰੰਗ ਦੀ ਹੈ। ਦੂਰ ਤੋਂ ਦੇਖੋ ਤਾਂ ਇਹ ਸ਼ਹਿਰ ਖੁਸ਼ਹਾਲ ਨਜ਼ਰ ਆਉਂਦਾ ਹੈ ਪਰ ਨੇੜੇ ਆਉਣ 'ਤੇ ਪਤਾ ਲੱਗਦਾ ਹੈ ਕਿ ਇੱਥੇ ਕੋਈ ਨਹੀਂ ਰਹਿੰਦਾ। ਪੂਰਾ ਸ਼ਹਿਰ ਖਾਲੀ ਪਿਆ ਹੈ। ਇੱਥੇ ਹਸਪਤਾਲ ਤੋਂ ਲੈ ਕੇ ਸਕੂਲ ਸਭ ਕੁਝ ਹੈ ਪਰ ਸਭ ਖਾਲੀ ਹੈ। ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਨੇ ਇਸ ਸ਼ਹਿਰ ਨੂੰ ਪ੍ਰਚਾਰ ਦੇ ਤੌਰ 'ਤੇ ਤਿਆਰ ਕਰਵਾਇਆ ਸੀ।
ਇਸ ਸ਼ਹਿਰ ਨੂੰ ਡਿਮਲਿਟਰਾਈਜ਼ਡ ਜ਼ੋਨ ਦਾ ਨਾਂ ਦਿੱਤਾ ਗਿਆ ਹੈ। ਸ਼ਹਿਰ ਨੂੰ 1953 'ਚ ਤਿਆਰ ਕੀਤਾ ਗਿਆ ਸੀ। ਇੱਥੇ ਬਣੀਆਂ ਇਮਾਰਤਾਂ ਨੂੰ ਸੀਮੇਂਟ ਨਾਲ ਤਿਆਰ ਕੀਤਾ ਗਿਆ ਹੈ। ਇੱਥੋਂ ਦੀਆਂ ਇਮਾਰਤਾਂ ਦੀਆਂ ਖਿੜਕੀਆਂ 'ਤੇ ਸ਼ੀਸ਼ਾ ਨਹੀਂ ਲੱਗਾ ਹੋਇਆ ਹੈ। ਸ਼ਹਿਰ ਵਿਚ ਲੋਕ ਰਹਿੰਦੇ ਹਨ, ਇਸ ਗੱਲ ਦਾ ਯਕੀਨ ਦਿਵਾਉਣ ਲਈ ਪੂਰਾ ਸ਼ਹਿਰ ਸ਼ਾਮ ਨੂੰ ਰੋਸ਼ਨੀ ਨਾਲ ਜਗਮਗਾ ਉਠਦਾ ਹੈ। ਇਸ ਲਈ ਆਟੋਮੈਟਿਕ ਇਲੈਕਟ੍ਰਿਕ ਟਾਈਮਰ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨਾਲ ਸਵੇਰੇ-ਸ਼ਾਮ ਲਾਈਟਾਂ ਖੁਦ ਹੀ ਜਗ ਜਾਂਦੀਆਂ ਹਨ। 1980 ਵਿਚ ਦੱਖਣੀ ਕੋਰੀਆ ਨੇ ਸ਼ਹਿਰ ਦੇ ਉਲਟ ਦਿਸ਼ਾ ਵਿਚ 321 ਫੁੱਟ ਉੱਚਾ ਝੰਡੇ ਦਾ ਪੋਲ ਲਗਾਇਆ ਗਿਆ ਹੈ। ਇਹ ਝੰਡਾ ਉੱਤਰੀ ਕੋਰੀਆ ਦਾ ਵਿਰੋਧ ਕਰਨ ਲਈ ਲਾਇਆ ਗਿਆ ਸੀ। ਉੱਤਰੀ ਕੋਰੀਆ ਨੇ ਇਸ ਦੇ ਜਵਾਬ ਵਿਚ ਕੁਝ ਦਿਨਾਂ ਬਾਅਦ 525 ਫੁੱਟ ਉੱਚਾ ਝੰਡੇ ਦਾ ਪੋਲ ਲਾ ਕੇ ਇਸ ਦਾ ਜਵਾਬ ਦਿੱਤਾ ਸੀ।


Related News