ਮਜੀਠੀਆ ਨੂੰ ਅੱਜ ਵੀ ਨਹੀਂ ਮਿਲੀ ਰਾਹਤ, ਭਲਕੇ ਹੋਵੇਗੀ ਅਗਲੀ ਸੁਣਵਾਈ
Thursday, Aug 07, 2025 - 04:54 PM (IST)

ਮੋਹਾਲੀ (ਜੱਸੀ) : ਪੰਜਾਬ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਦੀ ਜ਼ਮਾਨਤ ਪਟੀਸ਼ਨ 'ਤੇ ਅੱਜ ਮੋਹਾਲੀ ਅਦਾਲਤ 'ਚ ਸੁਣਵਾਈ ਹੋਈ। ਦੋਹਾਂ ਧਿਰਾਂ ਦੇ ਵਕੀਲਾਂ ਦੀ ਲੰਬੀ ਬਹਿਸ ਚੱਲੀ ਪਰ ਅੱਜ ਵੀ ਇਸ ਮਾਮਲੇ 'ਚ ਕੋਈ ਫ਼ੈਸਲਾ ਨਹੀਂ ਹੋ ਸਕਿਆ।
ਇਸ ਤੋਂ ਬਾਅਦ ਅਦਾਲਤ ਨੇ ਬਿਕਰਮ ਮਜੀਠੀਆ ਦੀ ਰੈਗੂਲਰ ਜ਼ਮਾਨਤ 'ਤੇ 8 ਅਗਸਤ ਲਈ ਸੁਣਵਾਈ ਤੈਅ ਕੀਤੀ ਹੈ।