ਅਮਰੀਕਾ ਦੇ ਸਹਿਯੋਗੀ ਸੰਗਠਨ ਫੌਜਾਂ 'ਤੇ ਭੜਕਿਆ ਉੱਤਰ ਕੋਰੀਆ, ਦਿੱਤੀ ਇਹ ਚੇਤਾਵਨੀ
Thursday, Feb 02, 2023 - 04:40 PM (IST)

ਸਿਓਲ : ਉੱਤਰੀ ਕੋਰੀਆ ਨੇ ਵੀਰਵਾਰ ਨੂੰ ਦੱਖਣੀ ਕੋਰੀਆ ਦੇ ਨਾਲ ਸੰਯੁਕਤ ਫੌਜੀ ਅਭਿਆਸਾਂ ਦਾ ਦਾਇਰਾ ਵਧਾਉਣ ਦੇ ਖਿਲਾਫ਼ ਅਮਰੀਕਾ ਨੂੰ 'ਸਭ ਤੋਂ ਸਖ਼ਤ ਜਵਾਬ' ਦੇਣ ਦੀ ਧਮਕੀ ਦਿੱਤੀ ਹੈ। ਉੱਤਰੀ ਕੋਰੀਆ ਨੇ ਦਾਅਵਾ ਕੀਤਾ ਕਿ ਗੱਠਜੋੜ ਦੇਸ਼ ਤਣਾਅ ਨੂੰ "ਬਹੁਤ ਗੰਭੀਰ ਸਥਿਤੀ" ਵੱਲ ਲੈ ਜਾ ਰਹੇ ਹਨ। ਉੱਤਰੀ ਕੋਰੀਆ ਦੇ ਵਿਦੇਸ਼ ਮੰਤਰਾਲੇ ਦਾ ਇਹ ਬਿਆਨ ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਦੀਆਂ ਟਿੱਪਣੀਆਂ ਦੇ ਜਵਾਬ 'ਚ ਆਇਆ ਹੈ।
ਇਹ ਵੀ ਪੜ੍ਹੋ- 1984 ਦੇ ਫ਼ੌਜੀ ਹਮਲੇ ਸਬੰਧੀ ਯਾਦਗਾਰ ਨੂੰ ਪਲਸਤਰ ਕਰਨ ਦੀਆਂ ਅਫਵਾਹਾਂ 'ਤੇ SGPC ਨੇ ਦਿੱਤਾ ਸਪੱਸ਼ਟੀਕਰਨ
ਆਸਟਿਨ ਨੇ ਮੰਗਲਵਾਰ ਨੂੰ ਸਿਓਲ ਦੀ ਯਾਤਰਾ ਦੌਰਾਨ ਕਿਹਾ ਕਿ ਅਮਰੀਕਾ ਦੱਖਣੀ ਕੋਰੀਆ ਦੇ ਨਾਲ ਸੰਯੁਕਤ ਫੌਜੀ ਅਭਿਆਸਾਂ ਨੂੰ ਮਜ਼ਬੂਤ ਕਰਦੇ ਹੋਏ ਲੜਾਕੂ ਜਹਾਜ਼ਾਂ ਅਤੇ ਏਅਰਕ੍ਰਾਫ਼ਟ ਸਮੇਤ ਕੋਰੀਆਈ ਪ੍ਰਾਇਦੀਪ 'ਚ ਉੱਨਤ ਫੌਜੀ ਉਪਕਰਨਾਂ ਦੀ ਤਾਇਨਾਤੀ ਨੂੰ ਵਧਾਏਗਾ। ਆਪਣੇ ਵਿਦੇਸ਼ ਮੰਤਰਾਲੇ ਦੇ ਇਕ ਅਣਪਛਾਤੇ ਬੁਲਾਰੇ ਦੇ ਹਵਾਲੇ ਨਾਲ ਦਿੱਤੇ ਗਏ ਇਕ ਬਿਆਨ 'ਚ ਉੱਤਰੀ ਕੋਰੀਆ ਨੇ ਕਿਹਾ ਕਿ ਸਹਿਯੋਗੀ ਦੇਸ਼ਾਂ ਦੇ ਅਭਿਆਸਾਂ ਦਾ ਵਿਸਤਾਰ ਕੋਰੀਆਈ ਪ੍ਰਾਇਦੀਪ ਨੂੰ ਇੱਕ "ਵੱਡੇ ਜੰਗੀ ਹਥਿਆਰ ਅਤੇ ਇਕ ਵਧੇਰੇ ਗੁੰਝਲਦਾਰ ਜੰਗ ਦੇ ਮੈਦਾਨ" 'ਚ ਬਦਲਣ ਦੀ ਧਮਕੀ ਦੇ ਰਿਹਾ ਹੈ।
ਉਨ੍ਹਾਂ ਨੇ ਬਿਆਨ ਵਿਚ ਕਿਹਾ ਗਿਆ ਹੈ ਕਿ ਉੱਤਰੀ ਕੋਰੀਆ “ਸਭ ਤੋਂ ਸਮਰੱਥ ਪ੍ਰਮਾਣੂ ਸ਼ਕਤੀ” ਵਾਲੇ ਗਠਜੋੜ ਦੁਆਰਾ ਪੈਦਾ ਹੋਣ ਵਾਲੀ ਕਿਸੇ ਵੀ ਛੋਟੀ ਮਿਆਦ ਜਾਂ ਲੰਬੇ ਸਮੇਂ ਦੀ ਫੌਜੀ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।