ਤਾਨਾਸ਼ਾਹ ਕਿਮ ਕੋਲ ਕਈ ਬੰਬ ਬਣਾਉਣ ਲਈ ਲੋੜੀਂਦਾ ਯੂਰੇਨੀਅਮ ਉਪਲੱਬਧ, ਦੱਖਣੀ ਕੋਰੀਆ ਦੀ ਵਧੀ ਚਿੰਤਾ

Thursday, Sep 26, 2024 - 03:42 PM (IST)

ਤਾਨਾਸ਼ਾਹ ਕਿਮ ਕੋਲ ਕਈ ਬੰਬ ਬਣਾਉਣ ਲਈ ਲੋੜੀਂਦਾ ਯੂਰੇਨੀਅਮ ਉਪਲੱਬਧ, ਦੱਖਣੀ ਕੋਰੀਆ ਦੀ ਵਧੀ ਚਿੰਤਾ

ਸਿਓਲ : ਦੱਖਣੀ ਕੋਰੀਆ ਦੀ ਖੁਫੀਆ ਏਜੰਸੀ ਨੇ ਵੀਰਵਾਰ ਨੂੰ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਇਸ ਗੱਲ ਦਾ ਖਦਸ਼ਾ ਹੈ ਕਿ ਉੱਤਰੀ ਕੋਰੀਆ ਨੇ ਕਈ ਬੰਬ ਬਣਾਉਣ ਲਈ ਕਾਫੀ ਯੂਰੇਨੀਅਮ ਨੂੰ ਸੰਸ਼ੋਧਿਤ ਕਰ ਲਿਆ ਹੈ ਤੇ ਹੋ ਸਕਦਾ ਹੈ ਕਿ ਉਹ ਦੱਖਣੀ ਕੋਰੀਆ ਨੂੰ ਨਿਸ਼ਾਨਾ ਬਣਾਉਣ ਲਈ ਹੋਰ ਸ਼ਕਤੀਸ਼ਾਲੀ ਤੇ ਸਟੀਕ ਬਣਾਉਣ ਦੀਆਂ ਕੋਸ਼ਿਸ਼ਾਂ 'ਚ ਅੱਗੇ ਵਧ ਰਿਹਾ ਹੈ। 

ਇਹ ਵੀ ਪੜ੍ਹੋ : ਉੱਤਰ-ਪੱਛਮੀ ਪਾਕਿਸਤਾਨ 'ਚ ਸੁਰੱਖਿਆ ਬਲਾਂ ਨੇ ਛਾਪੇਮਾਰੀ ਦੌਰਾਨ 8 ਅੱਤਵਾਦੀ ਕੀਤੇ ਢੇਰ 

ਦੱਖਣੀ ਕੋਰੀਆ ਦੀ ਨੈਸ਼ਨਲ ਇੰਟੈਲੀਜੈਂਸ ਸਰਵਿਸ ਨੇ ਇਸ ਮਹੀਨੇ ਦੇ ਸ਼ੁਰੂ 'ਚ ਉੱਤਰੀ ਕੋਰੀਆ ਦੁਆਰਾ ਹਥਿਆਰਾਂ ਲਈ ਲੋੜੀਂਦੇ ਯੂਰੇਨੀਅਮ ਪੈਦਾ ਕਰਨ ਲਈ ਸਥਾਪਤ ਕੀਤੇ ਗਏ ਇੱਕ ਗੁਪਤ ਪਲਾਂਟ ਦੀ ਇੱਕ ਦੁਰਲੱਭ ਝਲਕ ਦੀ ਪੇਸ਼ਕਸ਼ ਕਰਨ ਤੋਂ ਬਾਅਦ ਸੰਸਦ ਮੈਂਬਰਾਂ ਨੂੰ ਸਥਿਤੀ ਬਾਰੇ ਜਾਣਕਾਰੀ ਦਿੱਤੀ ਹੈ। ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਆਪਣੇ ਪ੍ਰਮਾਣੂ ਹਥਿਆਰਾਂ ਦੇ ਭੰਡਾਰ ਨੂੰ 'ਤੇਜ਼ੀ ਨਾਲ' ਵਧਾਉਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਹੈ। ਮੀਟਿੰਗ 'ਚ ਸ਼ਾਮਲ ਹੋਏ ਸੰਸਦ ਮੈਂਬਰਾਂ 'ਚੋਂ ਇੱਕ ਲੀ ਸੇਓਂਗ-ਕਵਾਨ ਦੇ ਅਨੁਸਾਰ, ਦੱਖਣੀ ਕੋਰੀਆਈ ਏਜੰਸੀ ਦਾ ਮੁਲਾਂਕਣ ਹੈ ਕਿ ਕਿਮ ਦੇ ਖੁਲਾਸੇ ਦਾ ਉਦੇਸ਼ ਸੰਭਾਵਤ ਤੌਰ 'ਤੇ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਵਾਸ਼ਿੰਗਟਨ ਨੂੰ ਚਿਤਾਵਨੀ ਦੇਣਾ ਸੀ ਅਤੇ ਵਧਦੇ ਆਰਥਿਕ ਟਕਰਾਅ ਦੇ ਵਿਚਾਲੇ ਘਰੇਲੂ ਪੱਧਰ 'ਤੇ ਆਪਣੀ ਫੌਜ ਪ੍ਰਾਪਤੀਆਂ ਦਾ ਪ੍ਰਦਰਸ਼ਨ ਕਰਨਾ ਸੀ। 

ਲੀ ਨੇ ਕਿਹਾ ਕਿ ਉੱਤਰੀ ਕੋਰੀਆ ਦੀ ਸਮਰੱਥਾ ਬਾਰੇ ਪੁੱਛੇ ਜਾਣ 'ਤੇ ਖੁਫੀਆ ਏਜੰਸੀ ਨੇ ਕਿਹਾ ਕਿ ਉਸ ਕੋਲ ਸ਼ਾਇਦ ਲਗਭਗ 70 ਕਿਲੋਗ੍ਰਾਮ (154 ਪੌਂਡ) ਪਲੂਟੋਨੀਅਮ ਅਤੇ ਬਹੁਤ ਸਾਰੇ ਹਥਿਆਰ ਬਣਾਉਣ ਲਈ ਕਾਫੀ ਯੂਰੇਨੀਅਮ ਹੈ। ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਨੇ ਯੂਰੇਨੀਅਮ ਸੰਸ਼ੋਧਨ ਕੇਂਦਰ ਦੀ ਸਥਿਤੀ ਦਾ ਖੁਲਾਸਾ ਨਹੀਂ ਕੀਤਾ, ਜਿਸਦਾ ਕਿਮ ਨੇ 13 ਸਤੰਬਰ ਨੂੰ ਦੌਰਾ ਕੀਤਾ ਸੀ, ਪਰ ਦੱਖਣੀ ਕੋਰੀਆ ਦੀ ਏਜੰਸੀ ਨੇ ਕਿਹਾ ਕਿ ਉੱਤਰੀ ਕੋਰੀਆ ਦੀ ਰਾਜਧਾਨੀ ਪਿਓਂਗਯਾਂਗ ਦੇ ਨੇੜੇ ਕੰਗਸਾਨ ਵਿੱਚ ਇੱਕ ਟਿਕਾਣਾ ਹੋਣ ਦਾ ਅਨੁਮਾਨ ਹੈ।


author

Baljit Singh

Content Editor

Related News