ਬੰਬ ਧਮਾਕੇ ਨਾਲ ਦਹਿਲਿਆ ਪੇਰੂ: ਨਾਈਟ ਕਲੱਬ ''ਚ 33 ਲੋਕ ਹੋਏ ਲਹੂ-ਲੁਹਾਨ, ਜ਼ਖਮੀਆਂ ''ਚ ਨਾਬਾਲਗ ਵੀ ਸ਼ਾਮਲ
Sunday, Mar 08, 2026 - 06:34 AM (IST)
ਟਰੂਜੀਲੋ (ਪੇਰੂ) : ਪੇਰੂ ਦੇ ਉੱਤਰੀ ਤੱਟ 'ਤੇ ਸਥਿਤ ਟਰੂਜੀਲੋ ਸੂਬੇ ਵਿੱਚ ਇੱਕ ਨਾਈਟ ਕਲੱਬ 'ਚ ਹੋਏ ਭਿਆਨਕ ਬੰਬ ਧਮਾਕੇ ਨੇ ਇਲਾਕੇ ਨੂੰ ਦਹਿਲਾ ਕੇ ਰੱਖ ਦਿੱਤਾ ਹੈ। ਜਾਣਕਾਰੀ ਅਨੁਸਾਰ ਇਸ ਧਮਾਕੇ ਵਿੱਚ 33 ਲੋਕ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਵਿੱਚ ਤਿੰਨ ਨਾਬਾਲਗ ਵੀ ਸ਼ਾਮਲ ਹਨ।
ਤੜਕੇ ਹੋਇਆ ਧਮਾਕਾ
ਸਥਾਨਕ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਦੇ ਬਿਆਨ ਅਨੁਸਾਰ, ਇਹ ਧਮਾਕਾ ਸ਼ਨੀਵਾਰ ਤੜਕੇ ਟਰੂਜੀਲੋ ਦੇ 'ਡਾਲੀ' (Dali) ਨਾਈਟ ਕਲੱਬ ਵਿੱਚ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖ਼ਮੀਆਂ ਵਿੱਚ 16 ਅਤੇ 17 ਸਾਲ ਦੇ ਤਿੰਨ ਨਾਬਾਲਗ ਸ਼ਾਮਲ ਹਨ।
ਇਹ ਵੀ ਪੜ੍ਹੋ : US-Israel ਦੇ ਹਵਾਈ ਹਮਲਿਆਂ ਨਾਲ ਦਹਿਲਿਆ ਈਰਾਨ, ਤਹਿਰਾਨ ਦੀ Oil Refinery ’ਚ ਜ਼ਬਰਦਸਤ ਧਮਾਕੇ
ਕਈਆਂ ਦੀ ਹਾਲਤ ਗੰਭੀਰ
ਟਰੂਜੀਲੋ ਹੈਲਥ ਨੈੱਟਵਰਕ ਦੇ ਕਾਰਜਕਾਰੀ ਨਿਰਦੇਸ਼ਕ, ਗੇਰਾਰਡੋ ਫਲੋਰਿਨ ਗੋਮੇਜ਼ ਨੇ ਦੱਸਿਆ ਕਿ ਜ਼ਖ਼ਮੀਆਂ ਵਿੱਚੋਂ ਘੱਟੋ-ਘੱਟ 5 ਲੋਕਾਂ ਦੀ ਹਾਲਤ ਬਹੁਤ ਗੰਭੀਰ ਹੈ। ਉਨ੍ਹਾਂ ਦੱਸਿਆ ਕਿ ਕੁੱਝ ਪੀੜਤਾਂ ਦੇ ਅੰਗ ਕੱਟੇ ਗਏ ਹਨ ਅਤੇ ਕਈਆਂ ਨੂੰ ਗੰਭੀਰ ਜ਼ਖ਼ਮ ਹੋਏ ਹਨ, ਜਿਨ੍ਹਾਂ ਦੀ ਸਰਜਰੀ ਕੀਤੀ ਜਾ ਰਹੀ ਹੈ।
ਹਿੰਸਾ ਦੀ ਲਪੇਟ 'ਚ ਇਲਾਕਾ
ਟਰੂਜੀਲੋ ਦਾ ਇਹ ਖੇਤਰ ਪਿਛਲੇ ਕੁੱਝ ਸਮੇਂ ਤੋਂ ਹਿੰਸਾ ਅਤੇ ਅਪਰਾਧਿਕ ਗਤੀਵਿਧੀਆਂ ਨਾਲ ਜੂਝ ਰਿਹਾ ਹੈ। ਇਸ ਘਟਨਾ ਤੋਂ ਇੱਕ ਮਹੀਨੇ ਤੋਂ ਵੀ ਘੱਟ ਸਮਾਂ ਪਹਿਲਾਂ ਇਸੇ ਸ਼ਹਿਰ ਵਿੱਚ ਇੱਕ ਹੋਰ ਧਮਾਕਾ ਹੋਇਆ ਸੀ, ਜਿਸ ਵਿੱਚ 25 ਘਰਾਂ ਨੂੰ ਨੁਕਸਾਨ ਪਹੁੰਚਿਆ ਸੀ, ਹਾਲਾਂਕਿ ਉਸ ਸਮੇਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ। ਫਿਲਹਾਲ ਇਸ ਧਮਾਕੇ ਦੀ ਜ਼ਿੰਮੇਵਾਰੀ ਕਿਸੇ ਨੇ ਨਹੀਂ ਲਈ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਪੱਛਮੀ ਏਸ਼ੀਆ ਸੰਕਟ! 7 ਦਿਨਾਂ 'ਚ 52 ਹਜ਼ਾਰ ਭਾਰਤੀਆਂ ਦੀ ਹੋਈ ਸੁਰੱਖਿਅਤ ਵਤਨ ਵਾਪਸੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
