ਆਖ਼ਿਰ ਕੌਣ ਹਨ ਇਹ 0.07 ਫ਼ੀਸਦੀ ਲੋਕ, ਜਿਨ੍ਹਾਂ ਨੇ ਕਿਮ ਜੋਂਗ ਦੇ ਖ਼ਿਲਾਫ਼ ਕੀਤੀ ਵੋਟਿੰਗ, ਹੈਰਾਨ ਕਰੇਗਾ ਮਾਮਲਾ

Wednesday, Mar 18, 2026 - 05:26 PM (IST)

ਆਖ਼ਿਰ ਕੌਣ ਹਨ ਇਹ 0.07 ਫ਼ੀਸਦੀ ਲੋਕ, ਜਿਨ੍ਹਾਂ ਨੇ ਕਿਮ ਜੋਂਗ ਦੇ ਖ਼ਿਲਾਫ਼ ਕੀਤੀ ਵੋਟਿੰਗ, ਹੈਰਾਨ ਕਰੇਗਾ ਮਾਮਲਾ

ਇੰਟਰਨੈਸ਼ਨਲ ਡੈਸਕ : ਉੱਤਰੀ ਕੋਰੀਆ 'ਚ 5 ਸਾਲਾਂ ਬਾਅਦ ਹੋਈਆਂ ਸੁਪਰੀਮ ਪੀਪਲਜ਼ ਅਸੈਂਬਲੀ ਦੀਆਂ ਚੋਣਾਂ ਦੇ ਨਤੀਜੇ ਸਾਹਮਣੇ ਆਏ ਹਨ। ਇਨ੍ਹਾਂ ਚੋਣਾਂ ਵਿੱਚ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਵਰਕਰਜ਼ ਪਾਰਟੀ ਨੂੰ 99.93 ਫੀਸਦੀ ਵੋਟਾਂ ਮਿਲੀਆਂ ਹਨ। ਹਾਲਾਂਕਿ, ਹੈਰਾਨੀ ਦੀ ਗੱਲ ਇਹ ਹੈ ਕਿ ਲਗਭਗ 18,000 ਵੋਟਰਾਂ (0.07 ਫੀਸਦੀ) ਨੇ ਕਿਮ ਦੀ ਪਾਰਟੀ ਦੇ ਉਮੀਦਵਾਰਾਂ ਦੇ ਖਿਲਾਫ਼ ਵੋਟ ਪਾਈ ਹੈ।

ਵੋਟ ਪਾਉਣੀ ਹੈ ਲਾਜ਼ਮੀ, 99.99 ਫੀਸਦੀ ਹੋਈ ਵੋਟਿੰਗ 
ਉੱਤਰੀ ਕੋਰੀਆ 'ਚ ਵੋਟ ਪਾਉਣੀ ਹਰ ਨਾਗਰਿਕ ਲਈ ਲਾਜ਼ਮੀ ਹੈ ਤੇ ਵੋਟ ਨਾ ਪਾਉਣਾ ਦੇਸ਼ ਧ੍ਰੋਹ ਦੇ ਬਰਾਬਰ ਮੰਨਿਆ ਜਾਂਦਾ ਹੈ। ਚੋਣ ਕਮੇਟੀ ਅਨੁਸਾਰ ਇਸ ਵਾਰ 99.99 ਫੀਸਦੀ ਵੋਟਿੰਗ ਹੋਈ ਹੈ। ਸਿਰਫ਼ ਉਹੀ ਲੋਕ ਵੋਟ ਨਹੀਂ ਪਾ ਸਕੇ ਜੋ ਦੇਸ਼ ਤੋਂ ਬਾਹਰ ਹਨ ਜਾਂ ਸਮੁੰਦਰੀ ਖੇਤਰਾਂ 'ਚ ਕੰਮ ਕਰ ਰਹੇ ਹਨ। ਦੱਸ ਦੇਈਏ ਕਿ ਇੱਥੇ 17 ਸਾਲ ਤੋਂ ਵੱਧ ਉਮਰ ਦੇ ਨਾਗਰਿਕ ਵੋਟ ਪਾਉਣ ਦੇ ਯੋਗ ਹਨ।

ਵਿਰੋਧ 'ਚ ਵੋਟ ਪਾਉਣਾ ਨਹੀਂ ਹੈ ਆਸਾਨ 
ਉੱਤਰੀ ਕੋਰੀਆ ਵਿੱਚ ਚੋਣ ਪ੍ਰਕਿਰਿਆ ਬਹੁਤ ਵੱਖਰੀ ਹੈ। ਹਰ ਸੀਟ 'ਤੇ ਸਿਰਫ਼ ਇੱਕ ਹੀ ਉਮੀਦਵਾਰ ਚੋਣ ਲੜਦਾ ਹੈ। ਜੇਕਰ ਕੋਈ ਵੋਟਰ ਉਸ ਉਮੀਦਵਾਰ ਦੇ ਵਿਰੋਧ ਵਿੱਚ ਵੋਟ ਪਾਉਣਾ ਚਾਹੁੰਦਾ ਹੈ, ਤਾਂ ਉਸ ਨੂੰ ਜਨਤਕ ਤੌਰ 'ਤੇ ਸਾਰਿਆਂ ਦੇ ਸਾਹਮਣੇ ਅਜਿਹਾ ਕਰਨਾ ਪੈਂਦਾ ਹੈ, ਜੋ ਕਿ ਕਾਫ਼ੀ ਜੋਖਮ ਭਰਿਆ ਕੰਮ ਹੈ।

ਕਿਮ ਜੋਂਗ ਉਨ ਦੇ ਖਿਲਾਫ਼ ਨਹੀਂ ਸੀ ਇਹ ਗੁੱਸਾ
ਉੱਤਰੀ ਕੋਰੀਆ ਦੀ ਪ੍ਰਣਾਲੀ ਦੇ ਤਹਿਤ ਸਿਰਫ਼ ਸਥਾਨਕ ਉਮੀਦਵਾਰਾਂ ਦਾ ਹੀ ਵਿਰੋਧ ਕੀਤਾ ਜਾ ਸਕਦਾ ਹੈ। ਨਤੀਜੇ ਵਜੋਂ ਸਥਾਨਕ ਉਮੀਦਵਾਰਾਂ ਦੇ ਵਿਰੁੱਧ 0.07 ਫੀਸਦੀ ਵੋਟ ਪਾਈ ਗਈ ਅਤੇ ਉਹ ਵੀ ਸਾਰੀਆਂ 687 ਸੀਟਾਂ 'ਤੇ। ਔਸਤਨ, ਹਰੇਕ ਸੀਟ ਦੇ ਵਿਰੁੱਧ 26 ਵੋਟਾਂ ਪਈਆਂ। ਇਹ ਵਿਰੋਧ ਕਿਮ ਜੋਂਗ ਉਨ ਦਾ ਨਹੀਂ ਹੈ, ਕਿਉਂਕਿ ਉਹ ਖੁਦ ਇਹ ਚੋਣਾਂ ਨਹੀਂ ਲੜਦੇ। ਹਾਲਾਂਕਿ, ਇਹ ਵੋਟਾਂ ਨਿਸ਼ਚਤ ਤੌਰ 'ਤੇ ਉਨ੍ਹਾਂ ਦੀ ਪਾਰਟੀ ਦੇ ਵਿਰੁੱਧ ਪਾਈਆਂ ਗਈਆਂ ਸਨ। ਮਾਹਿਰਾਂ ਦਾ ਕਹਿਣਾ ਹੈ ਕਿ ਵਿਰੋਧ ਪ੍ਰਣਾਲੀ ਦੀ ਸਥਾਪਨਾ ਕਰਕੇ ਕਿਮ ਜੋਂਗ ਉਨ ਸਥਾਨਕ ਗੁੱਸੇ ਨੂੰ ਸ਼ਾਂਤ ਕਰਨ ਲਈ ਚੋਣਾਂ ਕਰਵਾਉਂਦੇ ਹਨ, ਤਾਂ ਜੋ ਉਨ੍ਹਾਂ ਨੂੰ ਛੋਟੀਆਂ-ਮੋਟੀਆਂ ਸਮੱਸਿਆਵਾਂ ਲਈ ਜ਼ਿੰਮੇਵਾਰ ਨਾ ਠਹਿਰਾਇਆ ਜਾਵੇ। ਉਮੀਦਵਾਰਾਂ ਦੇ ਵਿਰੁੱਧ ਜਾਇਜ਼ ਵਿਰੋਧ ਹੋਣ 'ਤੇ ਕਿਮ ਕਾਰਵਾਈ ਵੀ ਕਰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News