ਜੰਗ ਵਿਚਾਲੇ ਉੱਤਰੀ ਕੋਰੀਆ ਨੇ ਦਾਗੇ ਪ੍ਰਮਾਣੂ ਰਾਕੇਟ ! ਜਾਪਾਨ ਨੂੰ ਛੇੜ''ਤੀ ਕੰਬਣੀ

Sunday, Mar 15, 2026 - 10:27 AM (IST)

ਜੰਗ ਵਿਚਾਲੇ ਉੱਤਰੀ ਕੋਰੀਆ ਨੇ ਦਾਗੇ ਪ੍ਰਮਾਣੂ ਰਾਕੇਟ ! ਜਾਪਾਨ ਨੂੰ ਛੇੜ''ਤੀ ਕੰਬਣੀ

ਇੰਟਰਨੈਸ਼ਨਲ ਡੈਸਕ- ਇਕ ਪਾਸੇ ਇਰਾਨ 'ਚ ਛਿੜੀ ਜੰਗ ਨੇ ਪੂਰੀ ਦੁਨੀਆ 'ਚ ਹਾਹਾਕਾਰ ਮਚਾਈ ਹੋਈ ਹੈ, ਉੱਥੇ ਹੀ ਉੱਤਰੀ ਕੋਰੀਆ ਨੇ ਇੱਕ ਵਾਰ ਫਿਰ ਅੰਤਰਰਾਸ਼ਟਰੀ ਚਿਤਾਵਨੀਆਂ ਨੂੰ ਨਜ਼ਰਅੰਦਾਜ਼ ਕਰਦਿਆਂ ਪ੍ਰਮਾਣੂ ਹਮਲਾ ਕਰਨ ਦੇ ਸਮਰੱਥ 600 ਐੱਮ.ਐੱਮ. ਕੈਲੀਬਰ ਬੇਹੱਦ ਸਟੀਕ ਰਾਕੇਟ ਸਿਸਟਮ ਦੇ 12 ਰਾਕੇਟਾਂ ਦਾ ਸਫਲ ਪ੍ਰੀਖਣ ਕੀਤਾ ਹੈ। ਇਸ ਪ੍ਰੀਖਣ ਤੋਂ ਬਾਅਦ ਦੱਖਣੀ ਕੋਰੀਆ ਅਤੇ ਜਾਪਾਨ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ।

PunjabKesari

ਇਹ ਵੀ ਪੜ੍ਹੋ- 'ਛੇਤੀ ਖ਼ਾਲੀ ਕਰ ਦਿਓ ਦੁਬਈ ਦੇ ਇਹ ਇਲਾਕੇ..!', ਜੰਗ ਵਿਚਾਲੇ ਇਰਾਨ ਨੇ ਦੇ'ਤੀ ਵੱਡੇ ਹਮਲੇ ਦੀ ਚਿਤਾਵਨੀ

 

ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਅਨੁਸਾਰ, ਇਹ ਰਾਕੇਟ ਲਾਂਚਰ 'ਟੈਕਟੀਕਲ ਨਿਊਕਲੀਅਰ' ਲਿਜਾਣ ਦੇ ਸਮਰੱਥ ਹਨ। ਇਸ ਦਾ ਮਤਲਬ ਹੈ ਕਿ ਇਹ ਲਾਂਚਰ ਦੱਖਣੀ ਕੋਰੀਆ ਅਤੇ ਜਾਪਾਨ ਵਿੱਚ ਮੌਜੂਦ ਅਮਰੀਕੀ ਫੌਜੀ ਅੱਡਿਆਂ ਨੂੰ ਆਸਾਨੀ ਨਾਲ ਨਿਸ਼ਾਨਾ ਬਣਾ ਸਕਦੇ ਹਨ। ਰਿਪੋਰਟਾਂ ਅਨੁਸਾਰ, ਇਸ ਪ੍ਰੀਖਣ ਦੀ ਨਿਗਰਾਨੀ ਖੁਦ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਕੀਤੀ ਤੇ ਇਸ ਮੌਕੇ ਉਨ੍ਹਾਂ ਦੀ ਧੀ ਵੀ ਉਨ੍ਹਾਂ ਨਾਲ ਮੌਜੂਦ ਰਹੀ। ਉਨ੍ਹਾਂ ਨੇ ਫੌਜ ਨੂੰ 'ਅਸਲ ਯੁੱਧ' ਲਈ ਤਿਆਰ ਰਹਿਣ ਅਤੇ ਆਪਣੀ ਪ੍ਰਮਾਣੂ ਸਮਰੱਥਾ ਨੂੰ ਹੋਰ ਤੇਜ਼ੀ ਨਾਲ ਵਧਾਉਣ ਦੇ ਨਿਰਦੇਸ਼ ਦਿੱਤੇ ਹਨ।

PunjabKesari

ਜਾਪਾਨੀ ਰੱਖਿਆ ਮੰਤਰਾਲੇ ਨੇ ਇਸ ਪ੍ਰੀਖਣ ਦੀ ਨਿੰਦਾ ਕਰਦਿਆਂ ਇਸ ਨੂੰ ਖੇਤਰੀ ਸ਼ਾਂਤੀ ਲਈ ਵੱਡਾ ਖਤਰਾ ਦੱਸਿਆ ਹੈ। ਦੱਖਣੀ ਕੋਰੀਆਈ ਫੌਜ ਨੇ ਕਿਹਾ ਹੈ ਕਿ ਉਹ ਅਮਰੀਕਾ ਦੇ ਨਾਲ ਮਿਲ ਕੇ ਉੱਤਰੀ ਕੋਰੀਆ ਦੀਆਂ ਗਤੀਵਿਧੀਆਂ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਅਮਰੀਕਾ ਨੇ ਇਸ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮਤਿਆਂ ਦੀ ਉਲੰਘਣਾ ਕਰਾਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਵੀ ਉੱਤਰੀ ਕੋਰੀਆ ਨੇ 10 ਬੈਲਿਸਟਿਕ ਮਿਜ਼ਾਈਲਾਂ ਦਾ ਪ੍ਰੀਖਣ ਕੀਤਾ ਸੀ, ਜਿਸ ਮਗਰੋਂ ਜਾਪਾਨ 'ਚ ਅਲਰਟ ਜਾਰੀ ਕੀਤਾ ਗਿਆ ਸੀ।

PunjabKesari

ਇਹ ਪ੍ਰੀਖਣ ਅਜਿਹੇ ਸਮੇਂ ਹੋਇਆ ਹੈ ਜਦੋਂ ਪਹਿਲਾਂ ਹੀ ਮੱਧ-ਪੂਰਬ (ਇਰਾਨ-ਅਮਰੀਕਾ) ਅਤੇ ਯੂਕ੍ਰੇਨ ਵਿੱਚ ਜੰਗ ਚੱਲ ਰਹੀ ਹੈ। ਉੱਤਰੀ ਕੋਰੀਆ ਦੀ ਇਸ ਕਾਰਵਾਈ ਨਾਲ ਹੁਣ ਪੂਰਬੀ ਏਸ਼ੀਆ ਵਿੱਚ ਵੀ ਇੱਕ ਨਵੀਂ ਜੰਗ ਸ਼ੁਰੂ ਹੋਣ ਦਾ ਡਰ ਪੈਦਾ ਹੋ ਗਿਆ ਹੈ।

ਇਹ ਵੀ ਪੜ੍ਹੋ- ਜੰਗ ਰੋਕਣ ਦੀ ਤਿਆਰੀ ! ਦੋਵਾਂ ਦੇਸ਼ਾਂ ਵਿਚਾਲੇ ਸਿੱਧੀ ਗੱਲਬਾਤ ਲਈ ਤਿਆਰ ਹੋਇਆ ਫਰਾਂਸ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 


author

Harpreet SIngh

Content Editor

Related News