ਦੱਖਣੀ ਕੋਰੀਆ ਦੇ ਅਭਿਆਸ ਤੋਂ ਬਾਅਦ ਉੱਤਰੀ ਕੋਰੀਆ ਨੇ ਲਗਾਤਾਰ ਦੂਜੇ ਦਿਨ ਦਾਗੇ ਗੋਲੇ

12/06/2022 6:01:05 PM

ਸਿਓਲ (ਭਾਸ਼ਾ)- ਉੱਤਰੀ ਕੋਰੀਆ ਦੀ ਫ਼ੌਜ ਨੇ ਮੰਗਲਵਾਰ ਨੂੰ ਲਗਾਤਾਰ ਦੂਜੇ ਦਿਨ ਵਿਰੋਧੀ ਦੱਖਣੀ ਕੋਰੀਆ ਦੇ ਨੇੜੇ ਜਲ ਖੇਤਰ ਵਿੱਚ ਗੋਲੇ ਦਾਗੇ। ਇਸ ਤੋਂ ਪਹਿਲਾਂ ਦੱਖਣੀ ਕੋਰੀਆ ਨੇ ਅੰਦਰੂਨੀ ਸਰਹੱਦੀ ਖੇਤਰ 'ਚ ਗੋਲੀਬਾਰੀ ਅਭਿਆਸ ਕੀਤਾ, ਜਿਸ ਤੋਂ ਬਾਅਦ ਉੱਤਰੀ ਕੋਰੀਆ ਨੇ ਇਹ ਕਾਰਵਾਈ ਕੀਤੀ। ਦੱਖਣੀ ਕੋਰੀਆ ਦੇ ਸੰਯੁਕਤ ਚੀਫ਼ ਆਫ਼ ਸਟਾਫ ਨੇ ਕਿਹਾ ਕਿ ਉਸਨੇ ਉੱਤਰੀ ਕੋਰੀਆ ਦੁਆਰਾ ਸਵੇਰੇ 10 ਵਜੇ ਆਪਣੇ ਪੂਰਬੀ ਤੱਟ ਨੇੜੇ ਦੇ ਅੱਗੇ ਵਾਲੇ ਖੇਤਰਾਂ ਤੋਂ ਲਗਭਗ 90 ਗੋਲੇ ਦਾਗੇ ਜਾਣ ਦੀ ਪੁਸ਼ਟੀ ਕੀਤੀ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਸਿੱਖ ਕੁੜੀ ਪਵਨਪ੍ਰੀਤ ਕੌਰ ਨੂੰ ਗੋਲੀ ਮਾਰਨ ਵਾਲੇ ਸ਼ੱਕੀ ਦੀ ਤਸਵੀਰ ਜਾਰੀ

ਉੱਤਰੀ ਕੋਰੀਆ ਦੀ ਪੀਪਲਜ਼ ਆਰਮੀ ਜਨਰਲ ਸਟਾਫ ਨੇ ਇਹ ਜਾਣਕਾਰੀ ਉੱਤਰੀ ਕੋਰੀਆ ਵੱਲੋਂ ਆਪਣੀ ਪੱਛਮੀ ਅਤੇ ਪੂਰਬੀ ਸਮੁੰਦਰੀ ਸਰਹੱਦ 'ਤੇ ਤੋਪਾਂ ਤੋਂ ਲਗਭਗ 130 ਗੋਲੇ ਦਾਗੇ ਜਾਣ ਤੋਂ ਇਕ ਦਿਨ ਬਾਅਦ ਇਕ ਬਿਆਨ 'ਚ ਦਿੱਤੀ। ਉੱਤਰੀ ਕੋਰੀਆ ਦੇ ਇਸ ਕਦਮ ਨਾਲ ਦੋਵਾਂ ਗੁਆਂਢੀਆਂ ਦੇ ਸਬੰਧਾਂ ਵਿੱਚ ਹੋਰ ਤਣਾਅ ਆਉਣ ਦੀ ਸੰਭਾਵਨਾ ਹੈ। ਉੱਤਰੀ ਕੋਰੀਆ ਦੇ ਇੱਕ ਅਣਪਛਾਤੇ ਫ਼ੌਜੀ ਬੁਲਾਰੇ ਨੇ ਕਿਹਾ ਕਿ ਉੱਤਰੀ ਕੋਰੀਆ ਨੂੰ ਸਰਹੱਦੀ ਖੇਤਰ ਵਿੱਚ ਦੱਖਣੀ ਕੋਰੀਆ ਦੇ ਤੋਪਖਾਨੇ ਦੇ ਅਭਿਆਸ ਦੇ ਸੰਕੇਤ ਮਿਲੇ ਹਨ ਅਤੇ ਮੰਗਲਵਾਰ ਦੀ ਯੋਜਨਾਬੱਧ ਤੋਪਖਾਨੇ ਦੀ ਗੋਲਾਬਾਰੀ ਦੱਖਣੀ ਕੋਰੀਆ ਲਈ ਇੱਕ ਚੇਤਾਵਨੀ ਸੀ। ਦੱਖਣੀ ਕੋਰੀਆ ਸੋਮਵਾਰ ਤੋਂ ਬੁੱਧਵਾਰ ਤੱਕ ਤੱਟਵਰਤੀ ਸ਼ਹਿਰ ਚੇਓਵਾਨ ਨੇੜੇ ਫ਼ੌਜੀ ਅਭਿਆਸ ਕਰ ਰਿਹਾ ਹੈ, ਜਿਸ ਦੇ ਜਵਾਬ 'ਚ ਉੱਤਰੀ ਕੋਰੀਆ ਨੇ ਇਹ ਕਾਰਵਾਈ ਕੀਤੀ।

ਪੜ੍ਹੋ ਇਹ ਅਹਿਮ ਖ਼ਬਰ-ਮਾਸੂਮ ਨੂੰ 27°C ਤਾਪਮਾਨ ਵਾਲੇ ਕਮਰੇ 'ਚ ਛੱਡ ਗਈ ਔਰਤ, ਦਮ ਘੁੱਟਣ ਨਾਲ ਹੋਈ ਮੌਤ

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News