ਕੋਰੀਆਈ ਜੰਗ ਦੌਰਾਨ ਮਾਰੇ ਗਏ 55 ਅਮਰੀਕੀ ਫੌਜੀਆਂ ਦੇ ਉੱਤਰੀ ਕੋਰੀਆ ਨੇ ਅਮਰੀਕਾ ਨੂੰ ਸੌਂਪੇ ਅਵਸ਼ੇਸ਼

Saturday, Jul 28, 2018 - 08:41 PM (IST)

ਵਾਸ਼ਿੰਗਟਨ — ਉੱਤਰੀ ਕੋਰੀਆ ਨੇ 65 ਸਾਲ ਪਹਿਲਾਂ ਕੋਰੀਆਈ ਜੰਗ ਦੌਰਾਨ ਮਾਰੇ ਗਏ 55 ਅਮਰੀਕੀ ਫੌਜੀਆਂ ਦੇ ਅਵਸ਼ੇਸ਼ ਵੀਰਵਾਰ ਨੂੰ ਅਮਰੀਕਾ ਨੂੰ ਸੌਂਪੇ ਦਿੱਤੇ। ਇਹ ਕਾਰਵਾਈ ਵਾਸ਼ਿੰਗਟਨ ਅਤੇ ਪਿਓਂਗਯਾਂਗ ਵਿਚਾਲੇ ਡਿਪਲੋਮੈਟ ਸੰਬੰਧਾਂ ਨੂੰ ਇਕ ਨਵੇਂ ਰਾਹ ਵੱਲ ਲਿਜਾਵੇਗੀ। ਵ੍ਹਾਈਟ ਹਾਊਸ ਨੇ ਆਖਿਆ ਕਿ 1950-53 ਦੀ ਜੰਗ ਦੌਰਾਨ ਮਾਰੇ ਗਏ ਅਮਰੀਕੀ ਫੌਜੀਆਂ ਦੇ ਅਵਸ਼ੇਸ਼ ਨੂੰ ਲੈ ਕੇ ਅਮਰੀਕੀ ਹਵਾਈ ਫੌਜ ਦਾ ਜਹਾਜ਼ ਉੱਤਰੀ ਕੋਰੀਆ ਤੋਂ ਦੱਖਣੀ ਕੋਰੀਆ 'ਚ ਓਸਾਨ ਏਅਰਬੇਸ ਪਹੁੰਚਿਆ। 12 ਜੂਨ ਨੂੰ ਸਿੰਗਾਪੁਰ 'ਚ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਹੋਏ ਇਕ ਸਮਝੌਤੇ ਦੇ ਤਹਿਤ ਅਵਸ਼ੇਸ਼ ਸੌਂਪੇ ਗਏ।

PunjabKesari


ਵ੍ਹਾਈਟ ਹਾਊਸ ਦੀ ਪ੍ਰੈਸ ਸੈਕੇਟਰੀ ਸਾਰਾ ਸੈਂਡ੍ਰਸ ਨੇ ਆਖਿਆ ਕਿ 1 ਅਗਸਤ ਨੂੰ ਫੌਜੀਆਂ ਦੇ ਅਵਸ਼ੇਸ਼ ਅਮਰੀਕਾ ਪਹੁੰਚਣ ਨੂੰ ਲੈ ਕੇ ਇਕ ਰਸਮੀ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ। ਟਰੰਪ ਨੇ ਇਸ ਕਾਰਵਾਈ ਲਈ ਉੱਤਰੀ ਕੋਰੀਆ ਦੇ ਨੇਤਾ ਦਾ ਧੰਨਵਾਦ ਕੀਤਾ ਹੈ। ਟਰੰਪ ਨੇ ਟਵੀਟ ਕੀਤਾ, 'ਇੰਨੇ ਸਾਲਾਂ ਬਾਅਦ ਕਈ ਪਰਿਵਾਰਾਂ ਲਈ ਇਹ ਯਾਦਗਾਰ ਪੱਲ ਹੋਵੇਗਾ, ਕਿਮ ਜੋਂਗ ਉਨ ਦਾ ਧੰਨਵਾਦ।' ਦੱਸ ਦਈਏ ਕਿ ਵੀਰਵਾਰ ਮਤਲਬ 27 ਜੁਲਾਈ ਨੂੰ ਕੋਰੀਆਈ ਜੰਗ ਦੇ ਖਤਮ ਹੋਣ ਦੀ 65ਵੀਂ ਵਰ੍ਹੇਗੰਢ ਹੈ। ਉੱਤਰੀ ਕੋਰੀਆ ਇਸ ਨੂੰ 'ਜਿੱਤ ਦੇ ਦਿਨ' ਦੇ ਰੂਪ 'ਚ ਮਨਾਉਂਦਾ ਹੈ।

PunjabKesari


ਸਾਰਾ ਸੈਂਡ੍ਰਸ ਨੇ ਆਖਿਆ ਕਿ ਕਰੀਬ 5,300 ਅਮਰੀਕੀਆਂ ਦੀ ਭਾਲ ਲਈ ਉੱਤਰੀ ਕੋਰੀਆ 'ਚ ਫੀਲਡ ਅਪਰੇਸ਼ਨਸ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਦਿਸ਼ਾ 'ਚ ਇਹ ਇਕ ਮਹੱਤਵਪੂਰਣ ਅਤੇ ਪਹਿਲਾ ਕਦਮ ਹੈ। ਮੀਡੀਆ ਰਿਪੋਰਟ ਮੁਤਾਬਕ ਕੋਰੀਆਈ ਜੰਗ ਤੋਂ ਲਗਭਗ 7,700 ਅਮਰੀਕੀ ਫੌਜੀ ਲਾਪਤਾ ਹੋਏ ਹਨ ਅਤੇ 5,300 ਦੇ ਅਵਸ਼ੇਸ਼ ਅਜੇ ਵੀ ਉੱਤਰੀ ਕੋਰੀਆ 'ਚ ਹਨ। ਇਸ ਜੰਗ 'ਚ 36,000 ਅਮਰੀਕੀ ਫੌਜੀਆਂ ਸਮੇਤ ਲੱਖਾਂ ਲੋਕਾਂ ਦੀ ਮੌਤ ਹੋਈ ਸੀ। 1996 ਤੋਂ 2005 ਵਿਚਾਲੇ ਅਮਰੀਕਾ-ਉੱਤਰੀ ਕੋਰੀਆ ਦੀ ਸੰਯੁਕਤ ਮਿਲਟਰੀ ਸਰਚ ਟੀਮ ਨੇ 33 ਅਭਿਆਨ ਚਲਾਏ। ਇਸ ਦੌਰਾਨ ਅਮਰੀਕੀ ਫੌਜੀਆਂ ਦੇ ਅਵਸ਼ੇਸ਼ 229 ਸੈੱਟ ਬਰਾਮਦ ਕੀਤੇ ਗਏ।

PunjabKesari


Related News