ਇਜ਼ਰਾਈਲ-ਹਮਾਸ ਜੰਗ ਸਬੰਧੀ ਨੀਤੀ ਦੇ ਵਿਰੋਧ ’ਚ ਬਾਈਡੇਨ ਖ਼ਿਲਾਫ਼ ਉੱਤਰੇ ਅਮਰੀਕੀ ਕਰਮਚਾਰੀ

Monday, Nov 20, 2023 - 01:20 PM (IST)

ਇਜ਼ਰਾਈਲ-ਹਮਾਸ ਜੰਗ ਸਬੰਧੀ ਨੀਤੀ ਦੇ ਵਿਰੋਧ ’ਚ ਬਾਈਡੇਨ ਖ਼ਿਲਾਫ਼ ਉੱਤਰੇ ਅਮਰੀਕੀ ਕਰਮਚਾਰੀ

ਵਾਸ਼ਿੰਗਟਨ (ਭਾਸ਼ਾ) - ਅਮਰੀਕੀ ਵਿਦੇਸ਼ ਵਿਭਾਗ ਤੋ ਲੈ ਕੇ ਪੁਲਾੜ ਏਜੰਸੀ ‘ਨਾਸਾ’ ਤੱਕ ’ਚ ਕੰਮ ਕਰਦੇ ਫੈੱਡਰਲ ਕਰਮਚਾਰੀ ਚਿੱਠੀਆਂ ਵੰਡ ਕੇ ਮੰਗ ਕਰ ਰਹੇ ਹਨ ਕਿ ਰਾਸ਼ਟਰਪਤੀ ਜੋਅ ਬਾਈਡੇਨ ਇਜ਼ਰਾਈਲ-ਹਮਾਸ ਜੰਗ ਵਿੱਚ ਜੰਗਬੰਦੀ ਲਈ ਦਬਾਅ ਪਾਉਣ।

ਪੜ੍ਹੋ ਇਹ ਅਹਿਮ ਖ਼ਬਰ- ਮੈਕਸੀਕੋ 'ਚ 50 ਫੁੱਟ ਉੱਚਾ ਟਾਵਰ ਡਿੱਗਿਆ, 5 ਮਜ਼ਦੂਰਾਂ ਦੀ ਦਰਦਨਾਕ ਮੌਤ

ਫਿਲਸਤੀਨੀ ਨਾਗਰਿਕਾਂ ਦੀਆਂ ਮੌਤਾਂ ਦੀ ਗਿਣਤੀ ਵਧਣ ਕਾਰਨ ਸੰਸਦ ਦੇ ਕਰਮਚਾਰੀ ਇਸ ਮਾਮਲੇ ਵਿੱਚ ਸੰਸਦ ਮੈਂਬਰਾਂ ਦੀ ਚੁੱਪ ਦੀ ਨਿੰਦਾ ਕਰਦੇ ਹੋਏ ਕੈਪੀਟਲ (ਸੰਸਦ ਭਵਨ) ਦੇ ਸਾਹਮਣੇ ਮਾਈਕ੍ਰੋਫੋਨ ਲੈ ਕੇ ਸੰਸਦ ਮੈਂਬਰਾਂ ਦੀ ਚੁੱਪੀ ਦੀ ਨਿੰਦਾ ਕਰ ਰਹੇ ਹਨ। ਜਿਵੇਂ-ਜਿਵੇਂ ਗਾਜ਼ਾ ਵਿੱਚ ਨਾਗਰਿਕਾਂ ਦੀਆਂ ਮੌਤਾਂ ਦੀ ਗਿਣਤੀ ਵੱਧ ਰਹੀ ਹੈ, ਬਾਈਡੇਨ ਅਤੇ ਕਾਂਗਰਸ ਨੂੰ ਇਜ਼ਰਾਈਲ ਦੇ ਹਮਲੇ ਲਈ ਉਨ੍ਹਾਂ ਦੇ ਸਮਰਥਨ ਨੂੰ ਲੈ ਕੇ ਘਰੇਲੂ ਪੱਧਰ ’ਤੇ ਅਸਾਧਾਰਨ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਤੋਂ ਦੁੱਖਦਾਇਕ ਖ਼ਬਰ, ਕਾਰ ਹਾਦਸੇ 'ਚ ਭਾਰਤੀ ਵਿਅਕਤੀ ਦੀ ਮੌਤ

ਸੈਂਕੜੇ ਪ੍ਰਸ਼ਾਸਨਿਕ ਅਤੇ ਸੰਸਦੀ ਕਰਮਚਾਰੀ ਗਾਜ਼ਾ ਵਿੱਚ ਜੰਗਬੰਦੀ ਦੇ ਸਬੰਧ ਵਿੱਚ ਖੁੱਲੇ ਪੱਤਰਾਂ ਉੱਤੇ ਦਸਤਖਤ ਕਰ ਰਹੇ ਹਨ ਅਤੇ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਆਪਣੀਆਂ ਭਾਵਨਾਵਾਂ ਸਾਂਝੀਆਂ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

sunita

Content Editor

Related News