ਜੰਗ ਨਹੀਂ, ਹੁਣ ਰੂਸ ਨੇ ਯੂਕ੍ਰੇਨ ''ਤੇ ਕਬਜ਼ਾ ਕਰਨ ਲਈ ਚੁੱਕਿਆ ਇਹ ਵੱਡਾ ਕਦਮ
Friday, Sep 08, 2023 - 11:30 PM (IST)
ਇੰਟਰਨੈਸ਼ਨਲ ਡੈਸਕ : ਰੂਸ ਅਤੇ ਯੂਕ੍ਰੇਨ ਵਿਚਾਲੇ ਜੰਗ ਜਾਰੀ ਹੈ। ਜੰਗ ਵਿੱਚ ਰੂਸ ਤੇ ਯੂਕ੍ਰੇਨ ਦੋਵਾਂ ਵੱਲੋਂ ਲਗਾਤਾਰ ਹਮਲੇ ਹੋ ਰਹੇ ਹਨ। ਰੂਸ ਪਹਿਲੇ ਦਿਨ ਤੋਂ ਹੀ ਜ਼ੋਰਦਾਰ ਹਮਲੇ ਕਰ ਰਿਹਾ ਹੈ। ਹਾਲ ਹੀ 'ਚ ਯੂਕ੍ਰੇਨ ਨੇ ਵੀ ਰੂਸ 'ਤੇ ਜਵਾਬੀ ਹਮਲਾ ਕੀਤਾ ਹੈ। ਰੂਸ ਵੱਲੋਂ ਯੂਕ੍ਰੇਨ 'ਚ ਡਰੋਨ ਹਮਲੇ ਹੋਣੇ ਸ਼ੁਰੂ ਹੋ ਗਏ ਹਨ। ਯੂਕ੍ਰੇਨ ਨੂੰ ਅਮਰੀਕਾ ਅਤੇ ਪੱਛਮੀ ਦੇਸ਼ਾਂ ਦਾ ਸਮਰਥਨ ਮਿਲ ਰਿਹਾ ਹੈ, ਜਿਸ ਕਾਰਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਰਿਹਾਇਸ਼ ਅਤੇ ਪ੍ਰਸ਼ਾਸਨਿਕ ਇਮਾਰਤ 'ਕ੍ਰੇਮਲਿਨ' 'ਤੇ ਵੀ ਯੂਕ੍ਰੇਨ ਵੱਲੋਂ ਹਮਲਾ ਕੀਤਾ ਗਿਆ ਹੈ। ਹਾਲਾਂਕਿ, ਰੂਸ ਨੇ ਯੂਕ੍ਰੇਨ ਦੇ ਕਈ ਖੇਤਰਾਂ 'ਤੇ ਕਬਜ਼ਾ ਕਰ ਲਿਆ ਹੈ। ਯੂਕ੍ਰੇਨ ਰੂਸ ਦੇ ਕਬਜ਼ੇ ਵਾਲੇ ਖੇਤਰਾਂ 'ਤੇ ਆਪਣੀ ਸਰਦਾਰੀ ਮੁੜ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਦੂਜੇ ਪਾਸੇ ਰੂਸ ਨੇ ਵੱਖਰਾ ਹੀ ਦਾਅ ਖੇਡਿਆ ਹੈ, ਜਿਸ ਕਾਰਨ ਪੂਰੀ ਦੁਨੀਆ ਹੈਰਾਨ ਰਹਿ ਗਈ ਹੈ।
ਇਹ ਵੀ ਪੜ੍ਹੋ : PM ਮੋਦੀ ਨੇ ਜੋਅ ਬਾਈਡੇਨ ਨਾਲ ਕੀਤੀ ਮੁਲਾਕਾਤ, US ਰਾਸ਼ਟਰਪਤੀ ਨੇ ਚੰਦਰਯਾਨ-3 ਲਈ ਦਿੱਤੀ ਵਧਾਈ
ਰੂਸ ਯੂਕ੍ਰੇਨ 'ਤੇ ਕਬਜ਼ਾ ਕਰਨ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੈ। ਹੁਣ ਜੰਗ ਦੀ ਬਜਾਏ ਰੂਸ ਨੇ ਨਵਾਂ ਪੈਂਤੜਾ ਅਜ਼ਮਾਉਣ ਦੀ ਯੋਜਨਾ ਬਣਾਈ ਹੈ। ਭਾਵੇਂ ਰੂਸ ਨੂੰ ਯੂਕ੍ਰੇਨ ਦੇ ਕੁਝ ਇਲਾਕੇ ਨਹੀਂ ਮਿਲੇ ਹਨ ਪਰ ਉਹ ਉੱਥੇ ਜ਼ਬਰਦਸਤੀ ਚੋਣਾਂ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਉਹ ਇਸ ਨੂੰ ਆਪਣਾ ਸ਼ਹਿਰ ਦੱਸ ਸਕੇ। ਸਮਾਚਾਰ ਏਜੰਸੀ ਏਪੀ ਦੀ ਰਿਪੋਰਟ ਦੇ ਅਨੁਸਾਰ ਇਸ ਹਫਤੇ ਦੇ ਅੰਤ ਵਿੱਚ ਯੂਕ੍ਰੇਨ ਦੇ ਕਬਜ਼ੇ ਵਾਲੇ ਹਿੱਸਿਆਂ 'ਚ ਚੋਣਾਂ ਹੋ ਰਹੀਆਂ ਹਨ। ਹੋਰ ਤਾਂ ਹੋਰ ਰੂਸ ਨੇ ਇਸ ਦੇ ਲਈ ਵੱਖ-ਵੱਖ ਥਾਵਾਂ 'ਤੇ ਪੋਲਿੰਗ ਸਟੇਸ਼ਨ ਵੀ ਬਣਾ ਲਏ ਹਨ। ਰਿਪੋਰਟ ਦੇ ਅਨੁਸਾਰ ਇਸ ਵਿੱਚ ਡੋਨੇਟਸਕ, ਲੁਹਾਨਸਕ, ਖੇਰਸਨ ਅਤੇ ਜ਼ਪੋਰੀਜ਼ੀਆ ਖੇਤਰ ਸ਼ਾਮਲ ਹਨ। ਇੱਥੇ ਰੂਸ ਨੇ ਸ਼ੁੱਕਰਵਾਰ ਨੂੰ ਅਸੈਂਬਲੀ ਲਈ ਵੋਟਿੰਗ ਸ਼ੁਰੂ ਕਰ ਦਿੱਤੀ ਹੈ, ਜੋ ਐਤਵਾਰ ਨੂੰ ਖਤਮ ਹੋਵੇਗੀ। ਪੱਛਮੀ ਦੇਸ਼ ਰੂਸ ਦੀ ਇਸ ਮਨਮਾਨੀ ਦੀ ਸਖ਼ਤ ਨਿੰਦਾ ਕਰ ਰਹੇ ਹਨ ਪਰ ਰੂਸ ਇਸ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ।
ਇਹ ਵੀ ਪੜ੍ਹੋ : ਗੈਂਬਲਿੰਗ ਐਪ ਮਹਾਦੇਵ ਮਾਮਲੇ 'ਚ ਛੱਤੀਸਗੜ੍ਹ ਦੇ CM ਬਘੇਲ ਦੇ ਸਿਆਸੀ ਸਲਾਹਕਾਰ ਵੀ ED ਦੇ ਨਿਸ਼ਾਨੇ 'ਤੇ
80 ਫ਼ੀਸਦੀ ਆਬਾਦੀ 'ਤੇ ਮਤਦਾਨ ਦਾ ਹੈ ਟੀਚਾ
ਰੂਸੀ ਅਧਿਕਾਰੀਆਂ ਦਾ ਟੀਚਾ 80% ਆਬਾਦੀ ਨੂੰ ਵੋਟ ਪਵਾਉਣਾ ਹੈ। ਜ਼ਪੋਰੀਜ਼ੀਆ ਖੇਤਰ ਵਿੱਚ ਰੂਸ ਦੇ ਕਬਜ਼ੇ ਵਾਲੇ ਸ਼ਹਿਰ ਮੇਲੀਟੋਪੋਲ ਦੇ ਨਿਵਾਸੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵੋਟ ਪਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ।ਇਸ ਤਰ੍ਹਾਂ ਜੰਗ ਦੀ ਬਜਾਏ ਰੂਸ ਹੁਣ ਕਿਸੇ ਵੀ ਤਰੀਕੇ ਨਾਲ ਚੋਣਾਂ ਕਰਵਾ ਕੇ ਇਨ੍ਹਾਂ ਖੇਤਰਾਂ 'ਤੇ ਤੇਜ਼ੀ ਨਾਲ ਆਪਣਾ ਕੰਟਰੋਲ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8