ਨੀਰਵ ਮੋਦੀ ਨੂੰ ਲਿਆਂਦਾ ਜਾਵੇਗਾ ਭਾਰਤ, ਲੰਡਨ ਕੋਰਟ ਨੇ ਹਵਾਲਗੀ ਦੀ ਦਿੱਤੀ ਮਨਜ਼ੂਰੀ

Thursday, Feb 25, 2021 - 06:06 PM (IST)

ਨੀਰਵ ਮੋਦੀ ਨੂੰ ਲਿਆਂਦਾ ਜਾਵੇਗਾ ਭਾਰਤ, ਲੰਡਨ ਕੋਰਟ ਨੇ ਹਵਾਲਗੀ ਦੀ ਦਿੱਤੀ ਮਨਜ਼ੂਰੀ

ਲੰਡਨ (ਬਿਊਰੋ) ਪੀ.ਐੱਨ.ਬੀ. ਘਪਲੇ ਦੇ ਮੁੱਖ ਦੋਸ਼ੀ ਅਤੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਪਟੀਸ਼ਨ ਨੂੰ ਲੰਡਨ ਕੋਰਟ ਨੇ ਅੱਜ ਮਤਲਬ ਵੀਰਵਾਰ ਨੂੰ ਠੁਕਰਾ ਦਿੱਤਾ ਹੈ। ਕੋਰਟ ਨੇ ਉਸ ਦੇ ਭਾਰਤ ਹਵਾਲੇ ਕੀਤੇ ਜਾਣ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਕੋਰਟ ਨੇ ਕਿਹਾ ਹੈ ਕਿ ਭਾਰਤ ਦੀ ਨਿਆਂਪਾਲਿਕਾ ਨਿਰਪੱਖ ਹੈ।

ਵੈਸਟਮਿੰਸਟਰ ਮਜਿਸਟ੍ਰੇਟ ਕੋਰਟ ਦੇ ਜੱਜ ਸੈਮੁਅਲ ਗੋਡੀ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਨਾਲ ਸਪੱਸ਼ਟ ਹੈ ਕਿ ਨੀਰਵ ਮੋਦੀ ਨੇ ਭਾਰਤ ਵਿਚ ਕਈ ਸਵਾਲਾਂ ਦੇ ਜਵਾਬ ਦੇਣੇ ਹਨ।ਜੱਜ ਨੇ ਇਹ ਵੀ ਕਿਹਾ ਕਿ ਨੀਰਵ ਮੋਦੀ ਵੱਲੋਂ ਦਿੱਤੇ ਕਈ ਬਿਆਨ ਆਪਸ ਵਿਚ ਮੇਲ ਨਹੀਂ ਖਾਂਦੇ ਹਨ। ਨਾਲ ਹੀ ਇਹ ਵੀ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਜੇਕਰ ਉਹਨਾਂ ਦੀ ਹਵਾਲਗੀ ਕੀਤੀ ਗਈ ਤਾਂ ਉਹਨਾਂ ਨਾਲ ਨਿਆਂ ਨਹੀਂ ਹੋਵੇਗਾ। ਕੋਰਟ ਨੇ ਮਾਨਸਿਕ ਸਿਹਤ ਨੂੰ ਲੈਕੇ ਲਗਾਈ ਗਈ ਨੀਰਵ ਦੀ ਪਟੀਸ਼ਨ ਨੂੰ ਠੁਕਰਾ ਦਿੱਤਾ ਹੈ। ਕੋਰਟ ਨੇ ਇਹ ਵੀ ਕਿਹਾ ਹੈ ਕਿ ਗਵਾਹਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ। 

ਪੜ੍ਹੋ ਇਹ ਅਹਿਮ ਖਬਰ - ਪਾਕਿ ਸਾਂਸਦ ਨੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਟਵੀਟ ਲਈ ਮੰਗੀ ਮੁਆਫ਼ੀ

ਕੋਰਟ ਨੇ ਭਾਰਤ ਵਿਚ ਜੇਲ੍ਹਾਂ ਦੇ ਹਾਲਾਤ ਨੂੰ ਲੈਕੇ ਸੰਤੁਸ਼ਟੀ ਜ਼ਾਹਰ ਕੀਤੀ। ਬ੍ਰਿਟੇਨ ਦੀ ਵੈਸਟਮਿੰਸਟਰ ਮਜਿਸਟ੍ਰੇਟ ਕੋਰਟ ਵਿਚ ਨੀਰਵ ਮੋਦੀ ਦੇ ਹਵਾਲਗੀ ਮਾਮਲੇ ਦੀ ਸੁਣਵਾਈ ਪੂਰੀ ਹੋ ਚੁੱਕੀ ਹੈ। ਆਸ ਹੈ ਕਿ 13,000 ਕਰੋੜ ਰੁਪਏ ਦੀ ਬੈਂਕ ਧੋਖਾਧੜੀ ਕੇਸ ਵਿਚ ਉਸ ਨੂੰ ਜਲਦ ਭਾਰਤ ਭੇਜਿਆ ਜਾ ਸਕਦਾ ਹੈ। ਕੋਰਟ ਨੇ ਉਸ ਨੂੰ ਭਾਰਤ ਭੇਜਣ ਸੰਬੰਧੀ ਪਿਛਲੇ ਮਹੀਨੇ ਸੁਣਵਾਈ ਦੌਰਾਨ 25 ਫਰਵਰੀ ਦੀ ਤਾਰੀਖ਼ ਤੈਅ ਕੀਤੀ ਸੀ।

ਪਿਛਲੇ ਮਹੀਨੇ ਸੁਣਵਾਈ ਦੌਰਾਨ ਭਾਰਤੀ ਜਾਂਚ ਏਜੰਸੀਆਂ ਦੀ ਨੁਮਾਇੰਦਗੀ ਕਰਨ ਵਾਲੇ ਕ੍ਰਾਊਨ ਪ੍ਰੋਸੀਕਿਊਸ਼ਨ ਸਰਵਿਸ (ਸੀ.ਪੀ.ਐੱਸ.) ਨੇ ਬ੍ਰਿਟੇਨ ਦੀ ਕੋਰਟ ਨੂੰ ਦੱਸਿਆ ਕਿ ਨੀਰਵ ਮੋਦੀ ਇਕ 'ਪੋਂਜੀ ਜਿਹੀ ਯੋਜਨਾ' ਵਿਚ ਸ਼ਾਮਲ ਸੀ ਅਤੇ ਉਹ ਮਨੀ ਲਾਂਡਰਿੰਗ ਅਤੇ ਧੋਖਾਧੜੀ ਲਈ ਜ਼ਿੰਮੇਵਾਰ ਹੈ ਮਤਲਬ ਇਸੇ ਕਾਰਨ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਨਾਲ ਭਾਰੀ ਧੋਖਾਧੜੀ ਹੋਈ।ਸੁਣਵਾਈ ਦੌਰਾਨ ਨੀਰਵ ਮੋਦੀ ਵੀਡੀਓ ਲਿੰਕ ਜ਼ਰੀਏ ਕੋਰਟ ਵਿਚ ਪੇਸ਼ ਹੋਇਆ। ਸੀ.ਪੀ.ਐੱਸ. ਨੇ ਕੋਰਟ ਨੂੰ ਇਹ ਵੀ ਦੱਸਿਆ ਸੀ ਕਿ ਨੀਰਵ ਮੋਦੀ ਨੇ ਬੈਂਕ ਅਧਿਕਾਰੀਆਂ ਨਾਲ ਸਾਜਿਸ਼ ਰਚਣ ਦੇ ਬਾਅਦ ਆਪਣੀਆਂ 3 ਫਰਮਾਂ (ਡਾਇਮੰਡਸ ਆਰ ਯੂਐਸ. ਸੋਲਰ ਐਕਸਪੋਰਟਸ ਅਤੇ ਸਟੇਲਰ ਡਾਇਮੰਡਜ਼) ਦੀ ਵਰਤੋਂ ਕਰ ਕੇ ਬੈਂਕ ਨੂੰ ਧੋਖਾ ਦਿੱਤਾ। ਕੋਰਟ ਦੇ ਸਾਹਮਣੇ ਇਹ ਵੀ ਕਿਹਾ ਗਿਆ ਕਿ ਨੀਰਵ ਮੋਦੀ ਨੇ ਗਵਾਹਾਂ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਸੀ।


author

Vandana

Content Editor

Related News