ਕੀਨੀਆ ''ਚ ਦੋ ਭਾਰਤੀ ਸੈਲਾਨੀਆਂ ਦੇ ਲਾਪਤਾ ਹੋਣ ਦੇ ਮਾਮਲੇ ''ਚ 9 ਪੁਲਸ ਕਰਮੀ ਗ੍ਰਿਫ਼ਤਾਰ

10/28/2022 5:32:11 PM

ਨੈਰੋਬੀ (ਵਾਰਤਾ): ਕੀਨੀਆ ਦੀ ਰਾਜਧਾਨੀ ਨੈਰੋਬੀ ਵਿਚ ਬੀਤੀ ਜੁਲਾਈ ਵਿਚ ਦੋ ਭਾਰਤੀ ਸੈਲਾਨੀਆਂ ਅਤੇ ਉਨ੍ਹਾਂ ਦੇ ਸਥਾਨਕ ਡਰਾਈਵਰ ਦੇ ਲਾਪਤਾ ਹੋਣ ਦੇ ਦੋ ਮਹੀਨਿਆਂ ਤੋਂ ਵੱਧ ਸਮੇਂ ਬਾਅਦ, ਨੌਂ ਪੁਲਸ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬੀਬੀਸੀ ਦੀ ਰਿਪੋਰਟ ਮੁਤਾਬਕ ਭਾਰਤੀ ਸੈਲਾਨੀ ਜ਼ੁਲਫਿਕਾਰ ਅਹਿਮਦ ਖਾਨ ਅਤੇ ਮੁਹੰਮਦ ਜ਼ੈਦ ਸਾਮੀ ਕਿਦਵਈ 22 ਜੁਲਾਈ ਦੀ ਰਾਤ ਨੂੰ ਕੀਨੀਆ ਦੇ ਡਰਾਈਵਰ ਸਮੇਤ ਲਾਪਤਾ ਹੋ ਗਏ ਸਨ। 

ਮੁੰਬਈ ਦੀ ਇੱਕ ਟੀਵੀ ਕੰਪਨੀ ਬਾਲਾਜੀ ਟੈਲੀਫਿਲਮਜ਼ ਦੇ ਮੁੱਖ ਸੰਚਾਲਨ ਅਧਿਕਾਰੀ ਵਜੋਂ ਕੰਮ ਕਰਨ ਵਾਲੇ ਜ਼ੁਲਫ਼ਿਕਾਰ ਨੇ ਜੂਨ ਵਿੱਚ ਨੌਕਰੀ ਛੱਡਣ ਤੋਂ ਬਾਅਦ ਇੱਕ ਮਹੀਨੇ ਲਈ ਕੀਨੀਆ ਦੀ ਯਾਤਰਾ ਕੀਤੀ ਸੀ। ਉਸ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਫੀਡ ਦੇਸ਼ ਵਿਚ ਉਸ ਦੇ ਸਮੇਂ ਦੀਆਂ ਤਸਵੀਰਾਂ ਅਤੇ ਵੀਡੀਓ ਨਾਲ ਭਰੇ ਹੋਏ ਸਨ। ਨੈਰੋਬੀ 'ਚ ਭਾਰਤੀ ਹਾਈ ਕਮਿਸ਼ਨ ਨੂੰ ਲਿਖੇ ਪੱਤਰ 'ਚ ਸਾਮੀ ਦੀ ਪਤਨੀ ਅੰਬਰੀਨ ਨੇ ਲਿਖਿਆ ਸੀ ਕਿ ਉਸ ਦਾ ਪਤੀ ਆਪਣੇ ਦੋਸਤ ਜ਼ੁਲਫਿਕਾਰ ਨਾਲ ਸੈਰ-ਸਪਾਟੇ ਲਈ ਕੀਨੀਆ ਗਿਆ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਮਨਮੀਤ ਹਮੇਸ਼ਾ ਸਾਡੇ ਚੇਤਿਆਂ 'ਚ ਵਸਦਾ ਰਹੇਗਾ, ਬ੍ਰਿਸਬੇਨ 'ਚ ਛੇਂਵੀ ਬਰਸੀ ਮੌਕੇ ਸ਼ਰਧਾਂਜਲੀ ਭੇਂਟ

ਉਨ੍ਹਾਂ ਦੱਸਿਆ ਕਿ ਸਾਮੀ ਦਾ ਆਖਰੀ ਮੈਸੇਜ 22 ਜੁਲਾਈ ਨੂੰ ਦੁਪਹਿਰ 2.45 ਵਜੇ ਆਇਆ, ਜਿਸ ਤੋਂ ਬਾਅਦ ਦੋਵਾਂ ਦਾ ਕੁਝ ਪਤਾ ਨਹੀਂ ਲੱਗਾ। ਉਹ ਇੱਕ ਬਾਰ ਵਿਚ ਵੀ ਗਏ ਸਨ। ਰਿਪੋਰਟ ਵਿੱਚ ਕਿਹਾ ਗਿਆ ਕਿ ਦੋ ਭਾਰਤੀ ਸੈਲਾਨੀਆਂ ਦਾ ਕੋਈ ਸੁਰਾਗ ਨਾ ਮਿਲਣ ਕਾਰਨ, ਭਾਰਤ ਵਿੱਚ ਉਨ੍ਹਾਂ ਦੇ ਦੋਸਤਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਖਲ ਦੀ ਮੰਗ ਕਰਨ ਲਈ ਇੱਕ ਹਸਤਾਖਰ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਵਿੱਚ ਹੁਣ ਤੱਕ 10,000 ਤੋਂ ਵੱਧ ਲੋਕਾਂ ਨੇ ਦਸਤਖ਼ਤ ਕੀਤੇ ਹਨ।


Vandana

Content Editor

Related News