ਪਿਤਾ ਨੂੰ ਕੀਤਾ ਵਾਅਦਾ ਪੂਰਾ ਕਰਨ ਲਈ ਬੇਟੇ ਨੇ ਦਫਨਾ ''ਤੀ 60 ਲੱਖ ਦੀ ਕਾਰ

Tuesday, Jun 12, 2018 - 11:12 PM (IST)

ਇਹਿਆਲਾ— ਨਾਈਜੀਰੀਆ 'ਚ ਇਕ ਬੇਟੇ ਨੇ ਆਪਣੇ ਪਿਤਾ ਨੂੰ ਤਾਬੂਤ ਦੀ ਥਾਂ ਬ੍ਰੈਂਡ ਨਿਊ ਬੀ.ਐੱਮ.ਡਬਲਿਊ. ਕਾਰ 'ਚ ਦਫਨਾਇਆ। ਦਰਅਸਲ ਬੇਟੇ ਨੇ ਪਿਤਾ ਨੂੰ ਕਾਰ ਦੇਣ ਦਾ ਵਾਅਦਾ ਕੀਤਾ ਸੀ ਪਰ ਅਚਾਨਕ ਪਿਤਾ ਦੀ ਮੌਤ ਹੋ ਗਈ ਤੇ ਉਸ ਨੇ ਆਪਣਾ ਵਾਅਦਾ ਇੰਝ ਪੂਰਾ ਕੀਤਾ। ਬੇਟੇ ਵੱਲੋਂ ਪਿਤਾ ਨੂੰ ਗੱਡੀ ਸਣੇ ਦਫਨਾਉਣ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਕਈ ਯੂਜ਼ਰਸ ਨੇ ਇਸ ਨੂੰ ਪੈਸੇ ਦੀ ਬਰਬਾਦੀ ਦੱਸਿਆ ਹੈ।
NAIJ.com ਦੀ ਰਿਪੋਰਟ ਮੁਤਾਬਕ ਇਹ ਮਾਮਲਾ ਨਾਈਜੀਰੀਆ ਦੇ ਇਹਿਆਲਾ 'ਚ ਇਕ ਰਿਮੋਟ ਵਿਲੇਜ ਦਾ ਹੈ। ਇਥੇ ਦੇ ਅਜੁਬੁਇਕ ਨਾਂ ਦੇ ਸ਼ਖਸ ਨੇ ਆਪਣੇ ਪਿਤਾ ਨੂੰ ਮਹਿੰਗੀ ਕਾਰ ਗਿਫਟ ਕਰਨ ਦਾ ਵਾਅਦਾ ਕੀਤਾ ਸੀ ਪਰ ਜਦੋਂ ਤਕ ਉਹ ਆਪਣਾ ਵਾਅਦਾ ਪੂਰਾ ਕਰਦਾ ਇਸ ਤੋਂ ਪਹਿਲਾਂ ਉਸ ਦੇ ਪਿਤਾ ਦੀ ਮੌਤ ਹੋ ਗਈ। ਇਸ ਲਈ ਉਸ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ 60 ਲੱਖ ਰੁਪਏ ਦੀ ਗੱਡੀ ਖਰੀਦ ਕੇ ਉਸ 'ਚ ਆਪਣੇ ਪਿਤਾ ਨੂੰ ਦਫਨਾਇਆ।

ਸੋਸ਼ਲ ਮੀਡੀਆ 'ਤੇ ਇਸ ਦੀ ਤਸਵੀਰ ਵਾਇਰਲ ਹੋਣ ਤੋਂ ਬਾਅਦ ਕਈ ਲੋਕਾਂ ਨੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ ਤੇ ਕਿਹਾ ਕਿ ਇਹ ਪੈਸੇ ਦੀ ਬਰਬਾਦੀ ਹੈ। ਸਿਫਿਸੋ ਇੰਨੋ ਨਾਂ ਦੇ ਇਕ ਯੂਜ਼ਰਸ ਨੇ ਲਿਖਿਆ ਕਿ ਜੇਕਰ ਤੁਹਾਡੇ ਕੋਲ ਪੈਸਾ ਹੈ ਤਾਂ ਮਾਤਾ-ਪਿਤਾ ਲਈ ਕਾਰ ਖਰੀਦਣ 'ਚ ਕੁਝ ਗਲਤ ਨਹੀਂ ਪਰ ਇਹ ਬੇਵਕੁਫੀ ਤੇ ਦਿਖਾਵਾ ਭਰਿਆ ਹੈ।


Related News