ਸਕੂਲ 'ਚ ਕਰੀਬ 500 ਬੱਚਿਆਂ ਤੇ ਪੁਰਸ਼ਾਂ ਨੂੰ ਬੰਧਕ ਬਣਾ ਕੀਤਾ ਗਿਆ ਯੌਨ ਸ਼ੋਸ਼ਣ

09/29/2019 12:19:52 PM

ਅਬੁਜਾ (ਬਿਊਰੋ)— ਨਾਈਜੀਰੀਆ ਦਾ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕਡੁਨਾ ਸਥਿਤ ਉੱਤਰੀ ਸ਼ਹਿਰ ਵਿਚ ਇਕ ਇਸਲਾਮਿਕ ਸਕੂਲ ਵਿਚ 500 ਤੋਂ ਵੱਧ ਪੁਰਸ਼ਾਂ ਅਤੇ ਬੱਚਿਆਂ ਨੂੰ ਬੰਧਕ ਬਣਾ ਕੇ ਰੱਖਿਆ ਗਿਆ ਸੀ। ਸਿਰਫ ਇੰਨਾ ਹੀ ਨਹੀਂ ਇਨ੍ਹਾਂ ਦਾ ਯੌਨ ਸ਼ੋਸ਼ਨ ਹੋਣ ਦਾ ਵੀ ਖੁਲਾਸਾ ਹੋਇਆ ਹੈ। ਸਕੂਲ ਵਿਚ ਛਾਪੇਮਾਰੀ ਕਰ ਕੇ ਕਡੁਨਾ ਪੁਲਸ ਨੇ ਸਾਰੇ ਬੰਧਕਾਂ ਨੂੰ ਬਾਹਰ ਕੱਢ ਲਿਆ ਹੈ। ਜਾਣਕਾਰੀ ਮੁਤਾਬਕ ਸਕੂਲ ਦਾ ਨਾਮ ਦਾਰੂ ਇਮਾਮ ਅਹਿਮਦ ਬਿਨ ਹਨਬਲ ਹੈ।

PunjabKesari

ਕਡੁਨਾ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇਸ ਸਕੂਲ ਵਿਚ ਕੁਝ ਸ਼ੱਕੀ ਗਤੀਵਿਧਿਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਪੁਲਸ ਨੇ ਸੂਚਨਾ ਦੇ ਆਧਾਰ 'ਤੇ ਸਕੂਲ ਵਿਚ ਛਾਪੇਮਾਰੀ ਕੀਤੀ। ਜਦੋਂ ਪੁਲਸ ਸਕੂਲ ਦੇ ਅੰਦਰ ਦਾਖਲ ਹੋਈ ਤਾਂ ਹੈਰਾਨ ਰਹਿ ਗਈ। ਪੁਲਸ ਨੇ ਦੇਖਿਆ ਕਿ ਇੱਥੇ ਲੋਕਾਂ ਨੂੰ ਜ਼ਬਰੀ ਬੰਧਕ ਬਣਾ ਕੇ ਰੱਖਿਆ ਗਿਆ ਸੀ। ਇਨ੍ਹਾਂ ਵਿਚ ਜ਼ਿਆਦਾਤਰ ਬੱਚੇ ਸਨ। ਪੁਲਸ ਨੂੰ ਇਸ ਸਕੂਲ ਨੂੰ 'ਤਸ਼ੱਦਦ ਘਰ' ਕਰਾਰ ਦਿੱਤਾ ਹੈ।

PunjabKesari

ਪੁਲਸ ਕਾਰਵਾਈ ਵਿਚ 8 ਸ਼ੱਕੀਆਂ ਜਿਨ੍ਹਾਂ ਵਿਚ ਜ਼ਿਆਦਾਤਰ ਟੀਚਰ ਹਨ, ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਪ੍ਰਮੁੱਖ ਨੇ ਕਿਹਾ ਕਿ ਹਿਰਾਸਤ ਵਿਚ ਲਏ ਗਏ ਲੋਕਾਂ ਵਿਚੋਂ ਕੁਝ ਜ਼ਖਮੀ ਹਾਲਤ ਵਿਚ ਹਨ ਜਦਕਿ ਕੁਝ ਲੋਕਾਂ ਨੂੰ ਖਾਣਾ ਵੀ ਨਹੀਂ ਦਿੱਤਾ ਜਾ ਰਿਹਾ ਸੀ। ਬੰਧਕਾਂ ਨੇ ਦੱਸਿਆ ਕਿ ਸਾਡੇ 'ਤੇ ਅੱਤਿਆਚਾਰ ਦੇ ਨਾਲ-ਨਾਲ ਸਾਡਾ ਯੌਨ ਸ਼ੋਸ਼ਨ ਕੀਤਾ ਜਾਂਦਾ ਸੀ। ਇਸ ਦੇ ਇਲਾਵਾ ਸਾਨੂੰ ਭੁੱਖੇ ਰੱਖਿਆ ਜਾਂਦਾ ਸੀ ਅਤੇ ਸਕੂਲ ਛੱਡਣ ਤੋਂ ਰੋਕਿਆ ਜਾਂਦਾ ਸੀ। ਬੰਧਕ ਬੈਲ ਹਮਜ਼ਾ ਨੇ ਦੱਸਿਆ ਕਿ ਮੈਂ ਇਸ ਸਕੂਲ ਵਿਚ 3 ਮਹੀਨੇ ਬਿਤਾਏ ਅਤੇ ਮੇਰੇ ਪੈਰ 'ਤੇ ਬੇੜੀਆਂ ਬੰਨ੍ਹ ਦਿੱਤੀਆਂ ਗਈਆਂ ਸਨ। ਉੱਥੇ ਸਕੂਲ ਵਿਚ ਬੱਚਿਆਂ ਦੇ ਸਰੀਰ 'ਤੇ ਸੱਟ ਦੇ ਨਿਸ਼ਾਨ ਮਿਲੇ ਹਨ। 

PunjabKesari

ਬੱਚਿਆਂ ਨੇ ਦੱਸਿਆ ਕਿ ਸਕੂਲ ਵਿਚ ਉਨ੍ਹਾਂ ਦਾ ਯੌਨ ਸ਼ੋਸ਼ਣ ਕੀਤਾ ਜਾਂਦਾ ਸੀ। ਭਾਵੇਂਕਿ ਸਕੂਲ ਦੇ ਮਾਲਕ ਨੇ ਪੁਲਸ ਨਾਲ ਗੱਲਬਾਤ ਵਿਚ ਦੱਸਿਆ ਕਿ ਸਕੂਲ ਵਿਚ ਇਸਲਾਮ ਮੁਤਾਬਕ ਸਿੱਖਿਆ ਦਿੱਤੀ ਜਾ ਰਹੀ ਸੀ। ਪੁਲਸ ਨੇ ਹਾਲੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਸਕੂਲ ਵਿਚ ਧਾਰਮਿਕ ਸਿੱਖਿਆ ਦੇ ਬਾਰੇ ਵਿਚ ਪੜ੍ਹਾਇਆ ਅਤੇ ਸਿਖਾਇਆ ਜਾਂਦਾ ਸੀ। ਪੁਲਸ ਮੁਤਾਬਕ ਬੰਧਕਾਂ ਵਿਚੋਂ ਜ਼ਿਆਦਾਤਰ ਬੁਰਕੀਨਾ ਫਾਸੋ, ਮਾਲੀ ਅਤੇ ਹੋਰ ਅਫਰੀਕੀ ਦੇਸ਼ਾਂ ਤੋਂ ਹਨ।


Vandana

Content Editor

Related News