ਪਾਕਿ ''ਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਅਇਆ ਇਸ ਦੇਸ਼ ਦਾ  NGO

Thursday, Sep 22, 2022 - 04:58 PM (IST)

ਪਾਕਿ ''ਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਅਇਆ ਇਸ ਦੇਸ਼ ਦਾ  NGO

ਇੰਟਰਨੈਸ਼ਨਲ ਡੈਸਕ- ਦੱਖਣੀ ਅਫਰੀਕਾ ਦਾ ਇਕ ਗੈਰ-ਸਰਕਾਰੀ ਸੰਗਠਨ (ਐੱਨ.ਜੀ.ਓ.) ਪਾਕਿਸਤਾਨ ਦੇ ਆਰਥਿਕ ਰੂਪ ਕਮਜ਼ੋਰ ਲੋਕਾਂ ਨੂੰ ਬਾਂਸ ਨਾਲ ਬਣੇ ਅਜਿਹੇ ਘਰ ਮੁਹੱਈਆ ਕਰਵਾ ਰਿਹਾ ਹੈ ਜੋ ਹੜ੍ਹ ਅਤੇ ਭੂਚਾਲ ਦਾ ਪ੍ਰਕੋਪ ਝੱਲਣ 'ਚ ਸਮਰੱਥ ਹਨ। ਐੱਨ.ਜੀ.ਓ. 'ਸਿਪਰਿਚੁਅਲ ਕਾਰਡਸ' ਦੀ ਸੰਸਥਾਪਕ ਸਫੀਆ ਮੂਸਾ ਨੇ ਕਿਹਾ ਕਿ ਬਾਂਸ, ਚੂਨਾ, ਮਿੱਟੀ ਅਤੇ ਹੋਰ ਮਜ਼ਬੂਤ-ਟਿਕਾਊ ਸਮੱਗਰੀ ਨਾਲ ਬਣੇ ਘਰਾਂ ਨੇ ਪਾਕਿਸਤਾਨ 'ਚ ਹਾਲ ਹੀ 'ਚ ਆਈ ਵਿਨਾਸ਼ਕਾਰੀ ਹੜ੍ਹ ਦਾ ਪ੍ਰਕੋਪ ਝੱਲ ਲਿਆ। ਪਰ ਮਿੱਟੀ ਦੀਆਂ ਇੱਟਾਂ ਨਾਲ ਬਣੇ ਨਿਰਮਿਤ ਢਾਂਚੇ ਨਸ਼ਟ ਹੋ ਗਏ। 'ਸਿਪਰਿਚੁਅਲ ਕਾਰਡਸ' ਗਰੀਬੀ ਤੇ ਬੇਰੁਜ਼ਗਾਰੀ ਦੀ ਸਮੱਸਿਆ ਤੋਂ ਨਿਪਟਣ ਲਈ ਵਾਤਾਵਰਣ ਦੀ ਅਨੁਕੂਲ ਟਿਕਾਊ ਉਪਾਅ ਉਪਲੱਬਧ ਕਰਵਾਉਣ 'ਤੇ ਧਿਆਨ ਕੇਂਦਰਿਤ ਕਰਦਾ ਹੈ।
ਮੂਸਾ ਨੇ ਕਿਹਾ ਕਿ ਪਾਕਿਸਤਾਨ 'ਚ 2011 'ਚ ਆਏ ਹੜ੍ਹ ਤੋਂ ਬਾਅਦ ਜਦੋਂ ਅਸੀਂ ਮਦਦ ਦਾ ਹੱਥ ਵਧਾਉਣ ਦਾ ਫ਼ੈਸਲਾ ਕੀਤਾ ਤਾਂ ਮੈਂ ਵਾਤਾਵਰਣ ਦੇ ਅਨੁਕੂਲ ਟਿਕਾਊ ਵਾਸਤੁਕਲਾ ਨੂੰ ਲੈ ਕੇ ਬਹੁਤ ਉਤਸੁਕ ਸੀ। ਇੱਟਾਂ ਦੀ ਗੁਣਵੱਤਾ ਦੋਯਮ ਦਰਜੇ ਦੀਆਂ ਸਨ ਅਤੇ ਮਿੱਟੀ ਦੀਆਂ ਇੱਟਾਂ ਨਾਲ ਬਣੇ ਘਰ ਹੜ੍ਹ ਅਤੇ ਭੂਚਾਲ ਦਾ ਪ੍ਰਕੋਪ ਝੱਲਣ 'ਚ ਸਮਰਥ ਨਹੀਂ ਸਨ। ਮੈਂ ਲੰਬੀ ਮਿਆਦ ਦਾ ਵਿਵਹਾਰਿਕ ਹੱਲ ਉਪਲੱਬਧ ਕਰਵਾਉਣਾ ਚਾਹੁੰਦਾ ਸੀ। ਉਨ੍ਹਾਂ ਕਿਹਾ ਕਿ ਢਾਈ ਸਾਲ ਦੀ ਜਾਂਚ-ਪੜਤਾਲ ਤੋਂ ਬਾਅਦ ਮੈਂ ਪਾਕਿਸਤਾਨ ਦੀ ਪਹਿਲੀ ਮਹਿਲਾ ਵਾਸਤੁਕਾਲ ਯਾਸਮੀਨ ਲਾਰੀ ਨੂੰ ਫੋਨ ਕੀਤਾ। ਮੈਂ ਉਸ ਨੂੰ ਇਕ ਅਜਿਹੀ ਪ੍ਰਣਾਲੀ ਦੇ ਵਿਕਾਸ 'ਚ ਮਦਦ ਲੈਣ ਦੀ ਬੇਨਤੀ ਕੀਤੀ,ਜੋ ਵਾਤਾਵਰਣ ਦੇ ਅਨੁਕੂਲ ਹੋਵੇ ਅਤੇ ਲੋਕਾਂ ਨੂੰ ਰਿਹਾਇਸ਼ੀ ਸੁਵਿਧਾਵਾਂ ਉਪਲੱਬਧ ਕਰਵਾਉਂਦੇ ਹੋਏ ਉਸ ਨਾਲ ਕੋਈ ਛੇੜਛਾੜ ਨਾ ਕਰੋ। ਲਾਰੀ ਲਾਹੌਰ 'ਚ ਮੁਗਲ ਬਾਦਸ਼ਾਹ ਅਕਬਰ ਦੇ ਸ਼ੀਸ਼ ਮਹਿਲ ਦੇ ਪੁਨਰਦੁਆਰ ਪ੍ਰਾਜੈਕਟ 'ਤੇ ਕੰਮ ਕਰਨ ਲਈ ਜਾਣੀ ਜਾਂਦੀ ਹੈ। 
ਉਨ੍ਹਾਂ ਨੇ ਪਾਇਆ ਸੀ ਕਿ ਸ਼ੀਸ਼ ਮਹਿਲ ਦੀਆਂ ਕੰਧਾਂ 'ਤੇ ਸਦੀਆਂ ਪਹਿਲਾਂ ਚੜਾਈ ਗਈ ਪਲਸਟਰ ਦੀ ਪਰਤ ਚੂਨਾ, ਮਿੱਟੀ ਅਤੇ ਹੋਰ ਟਿਕਾਊ ਸਮੱਗਰੀ ਨਾਲ ਤਿਆਰ ਕੀਤੀ ਗਈ ਸੀ। 
ਮੂਸਾ ਨੇ ਕਿਹਾ ਕਿ ਯਾਸਮੀਨ ਨੇ ਬਾਂਸ ਦੀ ਮਦਦ ਨਾਲ ਇਕ ਢਾਂਚਾ ਬਣਾਇਆ, ਜਿਸ 'ਤੇ ਇਸ ਮਿਸ਼ਰਨ ਤੋਂ ਇਲਾਵਾ ਅੱਖਾਂ ਨੂੰ ਸੁਕੂਨ ਪਹੁੰਚਾਉਣ ਵਾਲੀ ਅਤੇ ਆਸਾਨੀ ਨਾਲ ਉਪਲੱਬਧ ਮਿੱਟੀ ਨਾਲ ਪਲਸਤਰ ਕੀਤਾ ਗਿਆ ਸੀ। ਬਾਂਸ ਕੁਦਰਤੀ ਤੌਰ 'ਤੇ ਮੁੜ ਪੈਦਾ ਹੋਣ ਵਾਲੀ ਵਸਤੂ ਹੈ, ਇਸ ਨਾਲ ਜ਼ੀਰੋ ਕਾਰਬਨ ਉਤਸਰਜਨ ਹੁੰਦਾ ਹੈ ਅਤੇ ਇਹ ਤਿੰਨ 'ਚੋਂ ਪੰਜ ਸਾਲ ਦੀ ਮਿਆਦ 'ਚ ਉਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਰਿਕਲਪਨਾ ਦੇ ਆਧਾਰ 'ਤੇ ਅਸੀਂ 2011 ਦੇ ਹੜ੍ਹ ਨਾਲ ਪ੍ਰਭਾਵਿਤ ਪਿੰਡਾਂ 'ਚ ਘਰਾਂ ਦਾ ਨਿਰਮਾਣ ਸ਼ੁਰੂ ਕੀਤਾ। ਹੌਲੀ-ਹੌਲੀ ਸਥਾਨਕ ਲੋਕ ਇਸ 'ਚ ਸ਼ਾਮਲ ਹੋਣ ਲੱਗੇ। ਔਰਤਾਂ ਦੀਵਾਰਾਂ 'ਤੇ ਸੁੰਦਰ ਕਲਾ ਬਣਾਉਣ 'ਚ ਲੱਗੀਆਂ। ਮੂਸਾ ਨੇ ਕਿਹਾ ਕਿ ਅਸੀਂ ਘਰਾਂ 'ਚ ਹੈਂਡਪੰਪ ਅਤੇ ਖੂਹ ਦੇ ਰਾਹੀਂ ਪਾਣੀ ਪਹੁੰਚਾਇਆ। ਇਸ ਤੋਂ ਬਾਅਦ ਉਥੇ ਪਖਾਨੇ ਬਣਾਏ।


author

Aarti dhillon

Content Editor

Related News