ਜਲੰਧਰ 'ਚ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਦੀ ਅੰਤਿਮ ਯਾਤਰਾ ਸ਼ੁਰੂ, ਆਖਰੀ ਸਫ਼ਰ 'ਚ ਆ ਗਿਆ ਲੋਕਾਂ ਦਾ ਹੜ੍ਹ

Friday, Oct 10, 2025 - 02:38 PM (IST)

ਜਲੰਧਰ 'ਚ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਦੀ ਅੰਤਿਮ ਯਾਤਰਾ ਸ਼ੁਰੂ, ਆਖਰੀ ਸਫ਼ਰ 'ਚ ਆ ਗਿਆ ਲੋਕਾਂ ਦਾ ਹੜ੍ਹ

ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਬਾਡੀ ਬਿਲਡਰ ਅਤੇ ਅਦਾਕਾਰ ਵਰਿੰਦਰ ਸਿੰਘ ਘੁੰਮਣ ਦਾ ਵੀਰਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ। ਵਰਿੰਦਰ ਸਿੰਘ ਘੁੰਮਣ ਦੀ ਅੰਤਿਮ ਵਿਦਾਈ ਹੁਣ ਜਲੰਧਰ ਵਿਖੇ ਸ਼ੁਰੂ ਹੋ ਗਈ ਹੈ ਅਤੇ ਥੋੜ੍ਹੀ ਦੇਰ 'ਚ ਉਨ੍ਹਾਂ ਦਾ ਅੰਤਿਮ ਸੰਸਕਾਰ ਜਲੰਧਰ ਵਿਖੇ ਮਾਡਲ ਟਾਊਨ ਵਿਖੇ ਸ਼ਮਸ਼ਾਨ ਘਾਟ 'ਚ ਕਰ ਦਿੱਤਾ ਜਾਵੇਗਾ। ਵਰਿੰਦਰ ਘੁੰਮਣ ਨੂੰ ਅੰਤਿਮ ਵਿਦਾਈ ਦੇਣ ਲਈ ਲੋਕਾਂ ਦਾ ਹੜ੍ਹ ਆ ਗਿਆ। ਜਿੱਥੇ ਪਰਿਵਾਰ ਪੁੱਤ ਦੀ ਅਰਥੀ ਨੂੰ ਵੇਖ ਭੁੱਬਾਂ ਮਾਰ ਰੋਇਆ, ਉਥੇ ਹੀ ਹਰ ਕਿਸੇ ਦੀ ਅੱਖ ਨਮ ਨਜ਼ਰ ਆਈ। 

PunjabKesari

ਦੱਸ ਦੇਈਏ ਕਿ ਜਲੰਧਰ ਦੇ ਬਸਤੀ ਸ਼ੇਖ ਦੇ ਘਈ ਨਗਰ ਦੇ ਰਹਿਣ ਵਾਲੇ ਘੁੰਮਣ ਦੀ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿੱਚ ਬੀਤੇ ਦਿਨ ਇਕ ਆਪ੍ਰੇਸ਼ਨ ਦੌਰਾਨ ਦੋ ਵਾਰ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕ ਦੇ ਸਮਰਥਕਾਂ ਨੇ ਡਾਕਟਰਾਂ ’ਤੇ ਗਲਤ ਢੰਗ ਨਾਲ ਆਪ੍ਰੇਸ਼ਨ ਕਰਨ ਦਾ ਦੋਸ਼ ਲਾਉਂਦੇ ਹੋਏ ਹਸਪਤਾਲ ਵਿਚ ਹੰਗਾਮਾ ਕੀਤਾ। ਦਰਅਸਲ, ਵਰਿੰਦਰ ਆਪਣੇ ਬਾਈਸੈਪਸ ਦੀ ਇਕ ਛੋਟੀ ਜਿਹੀ ਸਰਜਰੀ ਲਈ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਦਾਖਲ ਸੀ। ਦੱਸਿਆ ਜਾ ਰਿਹਾ ਹੈ ਕਿ ਸਰਜਰੀ ਦੌਰਾਨ ਉਸਨੂੰ ਦੋ ਦਿਲ ਦੇ ਦੌਰੇ ਪਏ ਤੇ ਲੱਗਭਗ 53 ਸਾਲ ਦੀ ਉਮਰ ਵਿਚ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਪੁਲਸ ਮੁਲਾਜ਼ਮ ਦਾ ਸ਼ਰਮਨਾਕ ਕਾਰਾ ਕਰੇਗਾ ਹੈਰਾਨ, ਡਿੱਗੀ ਗਾਜ, ਕੁੜੀ ਨਾਲ ਜਬਰ-ਜ਼ਿਨਾਹ ਦੇ ਮਾਮਲੇ ’ਚ...

ਜ਼ਿਕਰਯੋਗ ਹੈ ਕਿ ਵਰਿੰਦਰ ਸਿੰਘ ਘੁੰਮਣ ਬਾਲੀਵੁੱਡ ਤੇ ਪੰਜਾਬੀ ਸਿਨੇਮਾ ਦੇ ਇਕ ਜਾਣੇ-ਪਛਾਣੇ ਅਦਾਕਾਰ ਸਨ। ਉਹ ਅਦਾਕਾਰ ਸਲਮਾਨ ਖਾਨ ਨਾਲ ਟਾਈਗਰ-3 ਵਰਗੀਆਂ ਕਈ ਫਿਲਮਾਂ ਵਿਚ ਅਹਿਮ ਭੂਮਿਕਾਵਾਂ ਲਈ ਜਾਣੇ ਜਾਂਦੇ ਸਨ। ਉਨ੍ਹਾਂ ਦੀ ਮੌਤ ਦੇ ਕਾਰਨ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋਈ ਹੈ ਪਰ ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ। ਵਰਿੰਦਰ ਨੇ 2009 ਵਿਚ ਮਿਸਟਰ ਇੰਡੀਆ ਦਾ ਖਿਤਾਬ ਜਿੱਤਿਆ ਸੀ ਤੇ ਮਿਸਟਰ ਏਸ਼ੀਆ ’ਚ ਦੂਜੇ ਸਥਾਨ ’ਤੇ ਰਿਹਾ ਸੀ।

ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਪ੍ਰਵਾਸੀ ਦਾ ਫਿਰ ਸ਼ਰਮਨਾਕ ਕਾਰਾ! ਮੁੰਡੇ ਨੂੰ ਕਬਰਿਸਤਾਨ ਲਿਜਾ ਕੇ...

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


 


author

shivani attri

Content Editor

Related News