ਲਾਈਵ ਸ਼ੋਅ ''ਚ ਐਂਕਰ ਦਾ ਟੁੱਟ ਗਿਆ ਦੰਦ, ਫਿਰ ਵੀ ਖ਼ਬਰਾਂ ਪੜ੍ਹਨੀਆਂ ਨਾ ਛੱਡੀਆਂ

Saturday, Jul 18, 2020 - 04:33 PM (IST)

ਲਾਈਵ ਸ਼ੋਅ ''ਚ ਐਂਕਰ ਦਾ ਟੁੱਟ ਗਿਆ ਦੰਦ, ਫਿਰ ਵੀ ਖ਼ਬਰਾਂ ਪੜ੍ਹਨੀਆਂ ਨਾ ਛੱਡੀਆਂ

ਯੁਕਰੇਨ- ਲਾਈਵ ਸ਼ੋਅ ਦੌਰਾਨ ਇਕ ਐਂਕਰ ਦਾ ਦੰਦ ਅਚਾਨਕ ਉਸ ਸਮੇਂ ਨਿਕਲ ਕੇ ਬਾਹਰ ਡਿੱਗ ਗਿਆ ਜਦ ਉਹ ਖਬਰਾਂ ਪੜ੍ਹ ਰਹੀ ਸੀ। ਦਿਲਚਸਪ ਗੱਲ ਇਹ ਹੈ ਕਿ ਇਸ ਘਟਨਾ ਦੀ ਵੀਡੀਓ ਉਸ ਮਹਿਲਾ ਐਂਕਰ ਨੇ ਖੁਦ ਸਾਂਝੀ ਕੀਤੀ ਅਤੇ ਪੂਰੀ ਕਹਾਣੀ ਵਿਸਥਾਰ ਨਾਲ ਦੱਸੀ।

ਇਹ ਮਾਮਲਾ ਯੁਕਰੇਨ ਦੇ ਇਕ ਟੀ. ਵੀ. ਸ਼ੋਅ ਦਾ ਹੈ, ਇਸ ਟੀ. ਵੀ. ਦੀ ਐਂਕਰ ਮਰੀਕਾ ਪਡਲਕੋ ਖਬਰ ਪੜ੍ਹ ਰਹੀ ਸੀ। ਅਚਾਨਕ ਉਨ੍ਹਾਂ ਦਾ ਅਗਲਾ ਦੰਦ ਨਿਕਲਣ ਲੱਗਾ, ਖਬਰਾਂ ਪੜ੍ਹਦੇ ਹੋਏ ਉਸ ਨੇ ਮੂੰਹ 'ਤੇ ਹੱਥ ਰੱਖ ਲਿਆ ਤੇ ਦੰਦ ਉਨ੍ਹਾਂ ਦੇ ਹੱਥ ਵਿਚ ਆ ਗਿਆ। 

ਦੰਦ ਨਿਕਲਣ ਦੇ ਬਾਵਜੂਦ ਇਸ ਐਂਕਰ ਨੇ ਖਬਰਾਂ ਪੜ੍ਹਨੀਆਂ ਜਾਰੀ ਰੱਖੀਆਂ ਅਤੇ ਤਦ ਤਕ ਪੜ੍ਹਦੀ ਰਹੀ ਜਦ ਤਕ ਕਿ ਪ੍ਰੋਗਰਾਮ ਖਤਮ ਨਹੀਂ ਹੋ ਗਿਆ। ਇਸ ਘਟਨਾ ਦਾ ਵੀਡੀਓ ਐਂਕਰ ਮਾਰੀਕਾ ਪਡਲਕੋ ਨੇ ਆਪਣੇ ਇੰਸਟਾਗ੍ਰਾਮ ਪੇਜ਼ 'ਤੇ ਸਾਂਝੀ ਕੀਤੀ ਅਤੇ ਆਪਣੇ ਇਲਾਕੇ ਬਾਰੇ ਵਿਸਥਾਰ ਨਾਲ ਲਿਖਿਆ ਹੈ। 

ਪਡਲਕੋ ਨੇ ਕਿਹਾ ਕਿ 20 ਸਾਲ ਦੇ ਕਰੀਅਰ ਵਿਚ ਅਜਿਹਾ ਪਹਿਲੀ ਵਾਰ ਮੇਰੇ ਨਾਲ ਹੋਇਆ, ਸ਼ੋਅ ਦੌਰਾਨ ਅਚਾਨਕ ਮੇਰਾ ਦੰਦ ਮੂੰਹ 'ਚੋਂ ਬਾਹਰ ਨਿਕਲ ਕੇ ਡਿੱਗਣ ਲੱਗਾ ਫਿਰ ਮੇਰੇ ਸਹਿਯੋਗੀ ਨੇ ਇਸ਼ਾਰਾ ਕੀਤਾ ਕਿ ਤੁਹਾਡਾ ਦੰਦ ਡਿੱਗ ਰਿਹਾ ਹੈ, ਮੈਨੂੰ ਤੁਰੰਤ ਹੱਥ ਲਗਾ ਕੇ ਉਸ ਨੂੰ ਹੇਠਾਂ ਡਿਗਣ ਤੋਂ ਬਚਾਅ ਲਿਆ ਤੇ ਉਸ ਦੌਰਾਨ ਲਾਈਵ ਖਬਰਾਂ ਚੱਲ ਰਹੀਆਂ ਸਨ। 


author

Lalita Mam

Content Editor

Related News