ਕ੍ਰਾਈਸਟਚਰਚ ਹਮਲੇ ਤੋਂ ਬਾਅਦ ਦੁਨੀਆ ਲਈ ਮਿਸਾਲ ਬਣ ਰਹੇ ਹਨ ਨਿਊਜ਼ੀਲੈਂਡ ਦੇ ਲੋਕ

07/13/2019 2:01:57 PM

ਕ੍ਰਾਈਸਟਚਰਚ— ਨਿਊਜ਼ੀਲੈਂਡ ਦੇ ਲੋਕ ਇਸ ਵੇਲੇ ਦੁਨੀਆ ਲਈ ਮਿਸਾਲ ਬਣ ਰਹੇ ਹਨ। ਕ੍ਰਾਈਸਟਚਰਚ ਦੀ ਮਸਜਿਦ 'ਤੇ ਹਮਲੇ ਤੋਂ ਸਬਕ ਲੈਂਦਿਆਂ ਨਿਊਜ਼ੀਲੈਂਡ ਦੇ ਲੋਕ ਆਪਣੇ ਹਥਿਆਰਾਂ ਨੂੰ ਵਾਪਸ ਕਰ ਰਹੇ ਹਨ। ਕ੍ਰਾਈਸਟਚਰਚ 'ਚ ਆਯੋਜਿਤ ਇਕ ਪ੍ਰੋਗਰਾਮ ਦੇ ਪਹਿਲੇ ਪੜਾਅ ਤਹਿਤ ਦੇਸ਼ਭਰ 'ਤੋਂ ਹੁਣ ਤੱਕ 250 ਤੋਂ ਜ਼ਿਆਦਾ ਅਰਧ-ਸੰਚਾਲਿਤ ਹਥਿਆਰਾਂ ਨੂੰ ਇਕੱਠਾ ਕੀਤਾ ਗਿਆ ਹੈ। ਲੋਕ ਵੱਡੀ ਤਾਦਾਤ 'ਚ ਆਪਣੇ ਹਥਿਆਰ ਸਿਰੰਡਰ ਕਰ ਰਹੇ ਹਨ।

ਦੱਸ ਦਈਏ ਕਿ 4 ਮਹੀਨੇ ਪਹਿਲਾਂ ਕ੍ਰਾਈਸਟਚਰਚ 'ਚ ਹਥਿਆਰਾਂ ਨਾਲ ਲੈਸ ਇਕ ਬੰਦੂਕਧਾਰੀ ਨੇ ਮਸਜਿਦ 'ਤੇ ਹਮਲਾ ਕੀਤਾ ਸੀ, ਜਿਸ 'ਚ 51 ਲੋਕ ਮਾਰੇ ਗਏ ਸਨ। ਹਮਲੇ ਦੇ ਵੇਲੇ ਸਾਰੇ ਲੋਕ ਮਸਜਿਦ 'ਚ ਪ੍ਰਾਰਥਨਾ ਕਰ ਰਹੇ ਸਨ। ਇਸ ਹਮਲੇ ਤੋਂ ਬਾਅਦ ਵਿਰੋਧੀ ਦਲਾਂ ਦੇ ਸਮਰਥਨ ਨਾਲ ਸਰਕਾਰ ਨੇ ਨਿਊਜ਼ੀਲੈਂਡ ਦੇ ਬੰਦੂਕ ਕਾਨੂੰਨਾਂ 'ਚ ਸਖਤ ਬਦਲਾਅ ਕਰਨ ਦਾ ਫੈਸਲਾ ਲਿਆ ਸੀ।

ਉਥੇ ਖੇਤਰੀ ਪੁਲਸ ਕਮਾਂਡਰ ਮਾਈਕ ਜਾਨਸਨ ਨੇ ਕਿਹਾ ਕਿ ਕੈਂਟਰਬਰੀ ਖੇਤਰ ਦੇ 903 ਬੰਦੂਕ ਮਾਲਕਾਂ ਨੇ ਆਪਣੇ 1,415 ਹਥਿਆਰਾਂ ਨੂੰ ਸਰਕਾਰ ਹਵਾਲੇ ਕਰ ਦਿੱਤਾ ਹੈ। ਜਾਨਸਨ ਨੇ ਕਿਹਾ ਕਿ ਲੋਕਾਂ ਵਲੋਂ ਕਾਫੀ ਚੰਗੀ ਪ੍ਰਕਿਰਿਆ ਮਿਲ ਰਹੀ ਹੈ।

ਦੱਸ ਦਈਏ ਕਿ ਕ੍ਰਾਈਸਟਚਰਚ ਮਸਜਿਦ 'ਤੇ ਹਮਲੇ ਕਰਨ ਵਾਲੇ ਆਸਟ੍ਰੇਲੀਆਈ ਮੂਲ ਦੇ ਬ੍ਰੇਂਟਨ ਟੈਰੇਂਟ 'ਤੇ ਹੱਤਿਆਵਾਂ ਦਾ ਦੋਸ਼ ਲਾਇਆ ਗਿਆ ਹੈ। ਉਸ ਨੇ ਦੋ ਮਸਜਿਦਾਂ 'ਤੇ ਆਧੁਨਿਕ ਹਥਿਆਰਾਂ ਨਾਲ ਹਮਲਾ ਕੀਤਾ ਸੀ। ਦੋਸ਼ੀ 'ਤੇ ਅੱਤਵਾਦ ਦੇ ਦੋਸ਼ਾਂ ਦੇ ਨਾਲ-ਨਾਲ ਕਤਲ ਦੇ 51 ਮਾਮਲੇ ਤੇ 40 ਲੋਕਾਂ ਦੇ ਕਤਲ ਦੀ ਕੋਸ਼ਿਸ਼ ਦਾ ਦੋਸ਼ ਲਾਇਆ ਗਿਆ ਹੈ।


Baljit Singh

Content Editor

Related News