ਨਿਊਜ਼ੀਲੈਂਡ ਦੀ ਵੱਕਾਰੀ ਸੰਸਥਾ ਨੇ ਬਿਪਿਨ ਰਾਵਤ ਸਮੇਤ ਸ਼ਹੀਦ ਸੈਨਿਕਾਂ ਨੂੰ ਦਿੱਤੀ ਸ਼ਰਧਾਂਜਲੀ

Wednesday, Dec 22, 2021 - 03:59 PM (IST)

ਨਿਊਜ਼ੀਲੈਂਡ ਦੀ ਵੱਕਾਰੀ ਸੰਸਥਾ ਨੇ ਬਿਪਿਨ ਰਾਵਤ ਸਮੇਤ ਸ਼ਹੀਦ ਸੈਨਿਕਾਂ ਨੂੰ ਦਿੱਤੀ ਸ਼ਰਧਾਂਜਲੀ

ਆਕਲੈਂਡ (ਹਰਮੀਕ ਸਿੰਘ)- ਪਿਛਲੇ ਦਿਨੀਂ ਤਾਮਿਲਨਾਡੂ ’ਚ ਵਾਪਰੇ ਭਿਆਨਕ ਹੈਲੀਕਾਪਟਰ ਹਾਦਸੇ ’ਚ ਫ਼ੌਜ ਦੇ CDS ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ, ਲੈਫਟੀਨੈਂਟ ਕਰਨਲ ਹਰਜਿੰਦਰ ਸਿੰਘ, ਨਾਇਕ ਗੁਰਸੇਵਕ ਸਿੰਘ ਅਤੇ ਹੋਰ ਜਵਾਨ ਸ਼ਹੀਦ ਹੋ ਗਏ ਸਨ। ਇਹਨਾਂ ਸਭ ਸ਼ਹੀਦ ਸੈਨਿਕਾਂ ਦੀ ਯਾਦ ‘ਚ ਅੱਜ ਇਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਰੋਹ ਨਿਊਜੀਲੈਂਡ ਦੀ ਵੱਕਾਰੀ ਸੰਸਥਾ ਇੰਡੀਅਨ ਗਲੋਬਲ ਬਿੱਜਨੈਸ ਚੈਂਬਰ ਵੱਲੋਂ ਉਲੀਕਿਆ ਗਿਆ, ਜਿਸ ਵਿੱਚ ਨਿਊਜੀਲੈਂਡ ਦੇ ਮਾਉਰੀ ਰੀਤਾਂ ਰਿਵਾਜਾ ਰਾਹੀਂ ਇਹਨਾਂ ਸਭ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ।

PunjabKesari

PunjabKesari

ਪੜ੍ਹੋ ਇਹ ਅਹਿਮ ਖਬਰ- ਓਮੀਕਰੋਨ ਦੀ ਦਹਿਸ਼ਤ : ਇਜ਼ਰਾਈਲ ਲਗਾਉਣ ਜਾ ਰਿਹਾ ਕੋਰੋਨਾ ਵੈਕਸੀਨ ਦੀ 'ਚੌਥੀ ਡੋਜ਼'

ਸਮਾਰੋਹ ਵਿੱਚ ਜਿੱਥੇ ਸ਼ਹੀਦਾਂ ਦੀ ਯਾਦ ‘ਚ ਭਾਰਤ ਦਾ ਰਾਸ਼ਟਰ ਗਾਣ ਗਾਇਆ ਗਿਆ, ਉੱਥੇ ਮਾਉਰੀ ਹਾਕਾ ਵੀ ਪੇਸ਼ ਕੀਤਾ ਗਿਆ। ਸਭ ਸ਼ਹੀਦਾਂ ਸੰਬੰਧੀ ਵਿਸ਼ੇਸ਼ ਆਡੀਓ ਵੀਡਿਓ ਕਲਿਪ ਵੀ ਚਲਾਏ ਗਏ। ਇਸ ਸ਼ਰਧਾਂਜਲੀ ਸਮਾਰੋਹ ‘ਚ ਜਿੱਥੇ ਨਿਊਜੀਲੈਂਡ ‘ਚ ਭਾਰਤੀ ਹਾਈ ਕਮਿਸ਼ਨਰ ਸ਼੍ਰੀ ਮੁਕਤੇਸ਼ ਪ੍ਰਦੇਸ਼ੀ ਨੇ ਵੀ ਵਰਚੁਲ ਕਾਨਫਰੈਂਸ ਰਾਹੀ ਵਲਿੰਗਟਨ ਤੋਂ ਹਾਜ਼ਰੀ ਲਵਾਈ, ਉੱਥੇ ਹੀ ਸਮਾਰੋਹ ‘ਚ ਸ਼ਾਮਿਲ ਹੋਏ ਐਕਸ ਸਰਵਿਸਮੈਨ ਅਤੇ ਉਹਨਾਂ ਦੇ ਪਰਿਵਾਰਾਂ ਨੇ ਵੀ ਇਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। 

PunjabKesari


author

Vandana

Content Editor

Related News