ਪ੍ਰਸਿੱਧ ਕਬੱਡੀ ਪ੍ਰਮੋਟਰ ਅਤੇ ਕੀਵੀ ਫਾਰਮਰ ਗੋਪਾ ਬੈਂਸ ਦਾ ਵਿਸ਼ੇਸ਼ ਸਨਮਾਨ

Monday, Mar 22, 2021 - 10:52 AM (IST)

ਪ੍ਰਸਿੱਧ ਕਬੱਡੀ ਪ੍ਰਮੋਟਰ ਅਤੇ ਕੀਵੀ ਫਾਰਮਰ ਗੋਪਾ ਬੈਂਸ ਦਾ ਵਿਸ਼ੇਸ਼ ਸਨਮਾਨ

ਰਮਨਦੀਪ ਸਿੰਘ ਸੋਢੀ ਤੇ ਹਰਮੀਕ ਸਿੰਘ ਦੀ ਵਿਸ਼ੇਸ਼ ਰਿਪੋਰਟ: ਪੰਜਾਬੀ ਭਾਈਚਾਰਾ ਦੁਨੀਆ ਦੇ ਜਿਹੜੇ ਵੀ ਹਿੱਸੇ ਵਿਚ ਗਿਆ ਹੈ ਉਥੇ ਉਸ ਨੇ ਨਾਮਣਾ ਖੱਟਿਆ ਹੈ। ਇਸ ਲੜੀ ਵਿਚ ਹੁਣ ਨਿਊਜ਼ੀਲੈਂਡ ਦੇ ਟੀਪੁੱਕੀ ਖੇਤਰ ਵਿਚ ‘ਕੀਵੀ ਕਿੰਗ’ ਦੇ ਨਾਮ ਨਾਲ ਜਾਣੇ ਜਾਂਦੇ ਪੰਜਾਬੀ ਨੌਜਵਾਨ ਗੁਰਵਿੰਦਰ ਸਿੰਘ ਉਰਫ ਗੋਪਾ ਬੈਂਪ ਨੂੰ ਉਨ੍ਹਾਂ ਦੀਆਂ ਸਮਾਜ ਭਲਾਈ ਸੇਵਾਵਾਂ ਬਦਲੇ ਇਸ ਵਾਰੀ ਸਿੱਖ ਸਪੋਰਟਸ ਕੰਪਲੈਕਸ ਟਾਕਾਨੀਨੀ ਦੇ ਉਦਘਾਟਨ ਮੌਕੇ 21 ਮਾਰਚ 2021 ਨੂੰ ਵੱਡੇ ਕਮਿਊਨਿਟੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਸੁਰਪੀਮ ਸਿੰਖ ਸੁਸਾਇਟੀ ਵੱਲੋਂ ਹਰ ਸਾਲ ਕਮਿਊਨਿਟੀ ਐਵਾਰਡ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦਾ ਪਹਿਲਾ ਐਵਾਰਡ ਗੋਪਾ ਬੈਂਸ ਨੂੰ ਦਿੱਤਾ ਗਿਆ ਹੈ। ਬੈਂਸ ਨੂੰ ਉਨ੍ਹਾਂ ਦੇ ਚੰਗੇ ਕਾਰਜਾਂ ਸਦਕਾ ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਦੀ ਪ੍ਰਬੰਧਕੀ ਕਮੇਟੀ ਨੇ ਸਰਵਸੰਮਤੀ ਨਾਲ ਸਨਮਾਨਤ ਕਰਨ ਦਾ ਫ਼ੈਸਲਾ ਲਿਆ। ਉਨ੍ਹਾਂ ਨੂੰ ਸਨਮਾਨ ਵਿਚ 1 ਕਿਲੋਂ ਚਾਂਦੀ ਦੀ ਇੱਟ ’ਤੇ ਬਣੇ 10 ਤੋਲੇ ਸੋਨੇ ਦੇ ਖੰਡੇ ਦਾ ਵਿਸ਼ੇਸ਼ ਯਾਦਗਾਰੀ ਚਿੰਨ੍ਹ ਦਿੱਤਾ ਗਿਆ।

ਇਹ ਵੀ ਪੜ੍ਹੋ: 25 ਮਿਲੀਅਨ ਡਾਲਰ 'ਚ ਬਣੇ ਨਿਊਜ਼ੀਲੈਂਡ ਦੇ ਪਹਿਲੇ ਸਿੱਖ ਸਪੋਰਟਸ ਕੰਪਲੈਕਸ ਦਾ PM ਨੇ ਕੀਤਾ ਉਦਘਾਟਨ

ਸਿੱਖ ਸੁਸਾਇਟੀ ਦੇ ਬੁਲਾਰੇ ਦਲਜੀਤ ਸਿੰਘ ਨੇ ਦੱਸਿਆ ਕਿ ਗੋਪਾ ਬੈਂਸ ਅਤੇ ਉਸ ਦੀ ਟੀਮ ਨੇ ਸੁਸਾਇਟੀ ਦੇ ਵਿਕਾਸ ਕਾਰਜਾਂ ਵਿਚ ਮਦਦ ਕਰਨ ਤੋਂ ਇਲਾਵਾ ਲੋੜਵੰਦ ਲੋਕਾਂ ਦੀ ਸਹਾਇਤਾਂ ਲਈ ਹਮੇਸ਼ਾ ਦਿਲ ਖੋਲ ਕੇ ਮਦਦ ਕੀਤੀ ਹੈ। ਅਸੀਂ ਜਦੋਂ ਕਿਸੇ ਧਾਰਮਿਕ ਕੰਮ ਨੂੰ ਨੇਪਰੇ ਚਾੜ੍ਹਨ ਜਾਂ ਸਮਾਜ ਸੇਵਾ ਲਈ ਬੈਂਸ ਨੂੰ ਅਪੀਲ ਕੀਤੀ ਹੈ ਤਾਂ ਉਹ ਹਮੇਸ਼ਾ ਪਹਿਲੀ ਆਵਾਜ਼ ’ਤੇ ਹਾਜ਼ਰ ਹੁੰਦੇ ਹਨ।

ਜ਼ਿਕਰਯੋਗ ਹੈ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਮਾਣਕਢੇਰੀ ਪਿੰਡ ਨਾਲ ਸਬੰਧਤ ਗੁਰਵਿੰਦਰ ਸਿੰਘ ਉਰਫ ਗੋਪਾ ਬੈਂਸ 18-19 ਸਾਲ ਪਹਿਲਾਂ ਨਿਊਜ਼ੀਲੈਂਡ ਵਿਚ ਗਿਆ ਸੀ ਜੋ ਹੁਣ ਟੀਪੁੱਕੀ ਵਿਚ ਸਫਲ ਕਿਸਾਨ ਦੇ ਤੌਰ 'ਤੇ ਕੀਵੀ ਫਰੂਟ ਦੇ ਉਤਪਾਦਨ ਨਾਲ ਨਿਊਜ਼ੀਲੈਂਡ ਦੀ ਇਕੌਨਮੀ ਵਿਚ ਹਿੱਸਾ ਪਾ ਰਿਹਾ ਹੈ ਅਤੇ ਪੰਜਾਬੀਆਂ ਲਈ ਵੀ ਰੁਜ਼ਗਾਰ ਮੁਹੱਈਆ ਕਰਵਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਦੇ ਸਾਥੀ ਅਤੇ ਕੀਵੀ ਫਾਰਮਰ ਗੋਪੀ ਹਕੀਮਪੁਰ, ਮਾਨਾ ਆਕਲੈਂਡ, ਪਰਮਵੀਰ, ਸ਼ਿੰਦਰੀ ਕੁੰਨਰ ਅਤੇ ਕਨਵਰ, ਦਲਜੀਤ ਬੁੱਟਰ, ਦੀਪਾ ਖੱਖ, ਕੰਤਾ ਧਾਲੀਵਾਲ, ਗੋਲਡੀ ਸਹੋਤਾ ਅਤੇ ਦਰਸ਼ਨ ਨਿੱਝਰ ਹਾਜ਼ਰ ਸਨ। ਗੋਪਾ ਬੈਂਸ ਨੂੰ ਸਨਮਾਨ ਮਿਲਣ ’ਤੇ ਉਨ੍ਹਾਂ ਦੀ ਮਾਤਾ ਸ੍ਰੀਮਤੀ ਮਨਜੀਤ ਕੋਰ ਅਤੇ ਪਿਤਾ ਸਰਦਾਰ ਸਾਹਿਬ ਸਿੰਘ ਸਮੇਤ ਵੱਡੇ ਭਰਾ ਪਰਮਿੰਦਰ ਬੈਂਸ ਨੇ ਵੀ ਖ਼ੁਸ਼ੀ ਦਾ ਇਜ਼ਹਾਰ ਕੀਤਾ। ਇੱਧਰ ਪੰਜਾਬ ਵਿਚ ਵੀ ਬੈਂਸ ਦੇ ਜਿਗਰੀ ਦੋਸਤਾਂ ਭੋਗਪੁਰ ਵਾਸੀ ਸੋਨੂੰ ਅਰੋੜਾ ਅਤੇ ਮਨਦੀਪ ਮੰਨਾ ਕਾਲਾ ਬੱਕਰਾ ਅਤੇ ਸੁਖਜੀਤ ਬੈਂਸ ਨੇ ਮਾਨ ਮਹਿਸੂਸ ਕੀਤਾ।

ਇਹ ਵੀ ਪੜ੍ਹੋ: ਨਿਊਜ਼ੀਲੈਂਡ ਦੀ ਤਰੱਕੀ ’ਚ ਸਿੱਖ ਭਾਈਚਾਰੇ ਦਾ ਯੋਗਦਾਨ ਸ਼ਲਾਘਾਯੋਗ: ਜੈਸਿੰਡਾ

ਨੋਟ:- ਵਿਦੇਸ਼ਾਂ ਵਿੱਚ ਪੰਜਾਬੀਆਂ ਦੀਆਂ ਪ੍ਰਾਪਤੀਆਂ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
 


author

cherry

Content Editor

Related News