ਕੋਵਿਡ-19 ''ਤੇ ਜਿੱਤ ਮਗਰੋਂ ਜੈਸਿੰਡਾ ਨੇ ਕੀਤਾ ਸੰਬੋਧਿਤ, ਹਟਾਈਆਂ ਘਰੇਲੂ ਪਾਬੰਦੀਆਂ (ਵੀਡੀਓ)

Tuesday, Jun 09, 2020 - 07:00 PM (IST)

ਕੋਵਿਡ-19 ''ਤੇ ਜਿੱਤ ਮਗਰੋਂ ਜੈਸਿੰਡਾ ਨੇ ਕੀਤਾ ਸੰਬੋਧਿਤ, ਹਟਾਈਆਂ ਘਰੇਲੂ ਪਾਬੰਦੀਆਂ (ਵੀਡੀਓ)

ਵੈਲਿੰਗਟਨ (ਬਿਊਰੋ): ਨਿਊਜ਼ੀਲੈਂਡ ਨੇ ਕੋਰੋਨਾਵਾਇਰਸ ਮੁਕਤ ਹੋ ਕੇ ਇਤਿਹਾਸ ਰਚ ਦਿੱਤਾ ਹੈ। ਇੱਥੇ ਹਸਪਤਾਲ ਵਿਚ ਭਰਤੀ ਕੋਰੋਨਾ ਦੇ ਆਖਰੀ ਮਰੀਜ਼ ਨੂੰ ਵੀ ਇਲਾਜ ਦੇ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਪਿਛਲੇ 17 ਦਿਨਾਂ ਤੋਂ ਦੇਸ਼ ਵਿਚ ਕੋਰੋਨਾ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ। ਉਹਨਾਂ ਨੇ ਕਿਹਾ ਕਿ ਹੁਣ ਦੇਸ਼ ਵਿਚ ਮਰੀਜ਼ਾਂ ਦੀ ਗਿਣਤੀ ਜ਼ੀਰੋ ਹੋ ਗਈ ਹੈ। 

ਸਮਾਚਾਰ ਏਜੰਸੀ ਰਾਇਟਰਜ਼ ਦੇ ਮੁਤਾਬਕ ਨਿਊਜ਼ੀਲੈਂਡ ਦੀ ਪੀ.ਐੱਮ ਨੇ ਸਮਾਜਿਕ ਅਤੇ ਆਰਥਿਕ ਪਾਬੰਦੀਆਂ ਹਟਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਹੁਣ ਦੇਸ਼ ਵਿਚ ਸਧਾਰਨ ਸਥਿਤੀ ਵਾਪਸ ਆ ਜਾਵੇਗੀ। ਅਸੀਂ ਤਿਆਰ ਹਾਂ। ਉਹਨਾਂ ਨੇ ਕਿਹਾ ਕਿ ਹਾਲੇ ਸਾਡਾ ਕੰਮ ਖਤਮ ਨਹੀਂ ਹੋਇਆ ਹੈ। ਅਸੀਂ ਕੋਰੋਨਾਵਾਇਰਸ ਦੇ ਇਨਫੈਕਸ਼ਨ ਨੂੰ ਪੂਰੀ ਤਰ੍ਹਾਂ ਰੋਕ ਲਿਆ ਹੈ ਪਰ ਇਸ ਦਿਸ਼ਾ ਵਿਚ ਸਾਡੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ। ਜੈਸਿੰਡਾ ਨੇ ਇਹ ਵੀ ਦੱਸਿਆ ਕਿ ਦੇਸ਼ ਵਿਚ ਕੋਰੋਨਾ ਦੇ ਮਾਮਲੇ ਜ਼ੀਰੋ ਹੋਣ ਦੀ ਖਬਰ ਨਾਲ ਉਹ ਇੰਨੀ ਖੁਸ਼ ਹੋ ਗਈ ਕਿ ਉਹਨਾਂ ਨੇ ਡਾਂਸ ਵੀ ਕੀਤਾ। 

 

ਜੈਸਿੰਡਾ ਨੇ ਕਿਹਾ ਕਿ ਨਿਊਜ਼ੀਲੈਂਡ ਦੇ ਲੋਕਾ ਵੱਲੋਂ 7 ਹਫਤੇ ਦੀ ਤਾਲਾਬੰਦੀ ਵਿਚ ਕੀਤੇ ਗਏ ਬਲਿਦਾਨ ਦਾ ਹੀ ਪੁਰਸਕਾਰ ਹੈ ਕਿ ਹੁਣ ਦੇਸ਼ ਵਿਚ ਕੋਈ ਐਕਟਿਵ ਮਾਮਲਾ ਨਹੀਂ ਹੈ। ਲੋਕਾਂ ਦੇ ਬਲਿਦਾਨ ਕਾਰਨ ਹੀ ਵਾਇਰਸ 'ਤੇ ਅੰਕੁਸ਼ ਲਗਾਉਣ ਵਿਚ ਮਦਦ ਮਿਲੀ ਹੈ। ਉਹਨਾਂ ਨੇ ਕਿਹਾ ਕਿ ਸਾਡੇ ਕੋਲ ਆਰਥਿਕ ਸੁਧਾਰਾਂ 'ਤੇ ਇਕ ਸ਼ੁਰੂਆਤ ਕਰਨ ਦਾ ਮੌਕਾ ਹੈ। 

 

ਗੌਰਤਲਬ ਹੈ ਕਿ ਕੋਰੋਨਾਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਦੁਨੀਆ ਭਰ ਵਿਚ 71 ਲੱਖ ਦੇ ਕਰੀਬ ਪਹੁੰਚ ਚੁੱਕੀ ਹੈ। ਦੁਨੀਆ ਭਰ ਵਿਚ ਇਸ ਬੀਮਾਰੀ ਦੇ ਕਾਰਨ 4.04 ਲੱਖ ਤੋਂ ਵਧੇਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ। ਉੱਥੇ ਨਿਊਜ਼ੀਲੈਂਡ ਵਿਚ ਕੋਰੋਨਾ ਦੇ ਇਨਫੈਕਸ਼ਨ ਦੇ 1154 ਮਾਮਲੇ ਸਾਹਮਣੇ ਆਏ ਸਨ। 50 ਲੱਖ ਦੀ ਆਬਾਦੀ ਵਾਲੇ ਨਿਊਜ਼ੀਲੈਂਡ ਵਿਚ ਕੋਰੋਨਾ ਦੇ ਕਾਰਨ 22 ਲੋਕਾਂ ਦੀ ਮੌਤ ਹੋਈ। ਦੱਖਣੀ ਪ੍ਰਸ਼ਾਂਤ ਦੇ ਦੇਸ਼ ਨਿਊਜ਼ੀਲੈਂਡ ਵਿਚ ਕੋਰੋਨਾਵਾਇਰਸ ਦਾ ਇਨਫੈਕਸ਼ਨ ਖਤਰਨਾਕ ਪੱਧਰ 'ਤੇ ਨਾ ਫੈਲਣ ਦੇ ਪਿੱਛੇ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਨੂੰ ਮਹੱਤਵਪੂਰਣ ਮੰਨਿਆ ਜਾ ਰਿਹਾ ਹੈ। ਪੀ.ਐੱਮ. ਜੈਸਿੰਡਾ ਨੇ ਸ਼ੁਰੂਆਤ ਵਿਚ ਹੀ ਦੇਸ਼ ਦੀਆਂ ਸਰਹੱਦਾਂ ਨੂੰ ਸੀਲ ਕਰ ਕੇ ਸਖਤ ਨਿਯਮ ਲਾਗੂ ਕਰ ਦਿੱਤੇ ਸਨ।


author

Vandana

Content Editor

Related News