ਕੋਵਿਡ-19 : ਨਿਊਜ਼ੀਲੈਂਡ 'ਚ ਕਰੂਜ਼ ਜਹਾਜ਼ 'ਤੇ ਰੋਕੇ ਗਏ ਯਾਤਰੀ

Sunday, Mar 15, 2020 - 02:19 PM (IST)

ਕੋਵਿਡ-19 : ਨਿਊਜ਼ੀਲੈਂਡ 'ਚ ਕਰੂਜ਼ ਜਹਾਜ਼ 'ਤੇ ਰੋਕੇ ਗਏ ਯਾਤਰੀ

ਵੈਲਿੰਗਟਨ (ਭਾਸ਼ਾ): ਕੋਰੋਨਾਵਾਇਰਸ ਦੇ ਸ਼ੱਕੀ ਲੱਛਣ ਵਾਲੇ ਯਾਤਰੀ ਦੇ ਗੋਲਡਨ ਪ੍ਰਿੰਸੈੱਸ ਕਰੂਜ਼ ਜਹਾਜ਼ 'ਤੇ ਸਵਾਰ ਹੋਣ ਕਾਰਨ ਨਿਊਜ਼ੀਲੈਂਡ ਬੰਦਰਗਾਹ 'ਤੇ ਐਤਵਾਰ ਨੂੰ ਇਸ ਜਹਾਜ਼ ਦੇ ਯਾਤਰੀਆਂ ਨੂੰ ਉਤਰਨ ਤੋਂ ਰੋਕ ਦਿੱਤਾ ਗਿਆ।ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।ਬੰਦਰਗਾਹ ਦੀ ਜਹਾਜ਼ ਸੂਚੀ ਦੇ ਮੁਤਾਬਕ ਕ੍ਰਾਈਸਟਚਰਚ ਦੇ ਸਾਊਥ ਆਈਲੈਂਡ ਸ਼ਹਿਰ ਦੇ ਨੇੜੇ ਅਕਾਰੋਆ ਵਿਚ ਲੰਗਰ ਪਾਉਣ ਵਾਲੇ ਜਹਾਜ਼ 'ਤੇ 2600 ਯਾਤਰੀ ਅਤੇ ਚਾਲਕ ਦਲ ਦੇ 1100 ਮੈਂਬਰ ਸਵਾਰ ਹਨ।

ਨਿਊਜ਼ੀਲੈਂਡ ਦੇ ਸਿਹਤ ਦੇ ਡਾਇਰੈਕਟਰ ਜਨਰਲ ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਜਹਾਜ਼ ਦੇ ਡਾਕਟਰ ਨੇ 3 ਯਾਤਰੀਆਂ ਨੂੰ ਵੱਖਰੇ ਕੀਤਾ ਹੈ।ਇਹਨਾਂ ਵਿਚੋਂ ਇਕ ਯਾਤਰੀ ਵਿਚ ਕੋਵਿਡ-19 ਦੇ ਲੱਛਣ ਹਨ ਅਤੇ ਉਸ ਦਾ ਸ਼ੱਕੀ ਮਾਮਲੇ ਦੇ ਤਹਿਤ ਇਲਾਜ ਕੀਤਾ ਜਾ ਰਿਹਾ ਹੈ। ਬਲੂਮਫੀਲਡ ਨੇ ਕਿਹਾ,''ਨਤੀਜੇ ਸਾਹਮਣੇ ਆਉਣ ਤੱਕ ਕਿਸੇ ਵੀ ਯਾਤਰੀ ਨੂੰ ਜਹਾਜ਼ ਛੱਡਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।'' ਗੋਲਡਨ ਪ੍ਰਿੰਸੈੱਸ ਜਹਾਜ਼ ਨੂੰ ਲੈਕੇ ਅੱਗੇ ਕੀ ਕਦਮ ਚੁੱਕੇ ਜਾਣਗੇ। ਇਸ ਬਾਰੇ ਵਿਚ ਫੈਸਲਾ ਸੋਮਵਾਰ ਨੂੰ 3 ਯਾਤਰੀਆਂ ਦੇ ਜਾਂਚ ਨਮੂਨਿਆਂ ਦੇ ਨਤੀਜੇ ਆਉਣ ਦੇ ਬਾਅਦ ਲਿਆ ਜਾਵੇਗਾ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਕੋਵਿਡ-19 ਦੀ ਦਹਿਸ਼ਤ, ਪੀ.ਐੱਮ. ਨੇ ਕੀਤਾ ਇਹ ਐਲਾਨ

ਸ਼ਨੀਵਾਰ ਨੂੰ ਹੀ ਨਿਊਜ਼ੀਲੈਂਡ ਨੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਇੱਥੇ ਪਹੁੰਚਣ ਦੇ ਬਾਅਦ 14 ਦਿਨਾਂ ਲਈ ਵੱਖਰੇ ਰੱਖੇ ਜਾਣ ਦਾ ਐਲਾਨ ਕੀਤਾ ਸੀ। ਹਾਲੇ 3 ਦਿਨ ਪਹਿਲਾਂ ਹੀ ਗੋਲਡਨ ਪ੍ਰਿੰਸੈੱਸ ਕਰੂਜ਼ ਨੇ ਕੋਰੋਨਾਵਾਇਰਸ ਮਹਾਮਾਰੀ ਦੇ ਕਾਰਨ 30 ਜੂਨ ਤੱਕ ਦੁਨੀਆ ਭਰ ਵਿਚ ਆਪਣੀਆਂ ਯਾਤਰਾਵਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਸੀ, ਜਿਸ ਦੇ ਬਾਅਦ ਇਹ ਘਟਨਾਕ੍ਰਮ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਵੀ ਪ੍ਰਿੰਸੈੱਸ ਕਰੂਜ਼ ਦੇ 2 ਜਹਾਜ਼ਾਂ ਨੂੰ ਕੋਰੋਨਾਵਾਇਰਸ ਦੇ ਕਾਰਨ ਵੱਖਰੇ ਰਹਿਣਾ ਪਿਆ ਸੀ। ਡਾਇਮੰਡ ਪ੍ਰਿੰਸੈੱਸ ਨੂੰ ਜਾਪਾਨ ਵਿਚ ਜਦਕਿ ਗ੍ਰਾਂਡ ਪ੍ਰਿੰਸੈੱਸ ਨੂੰ ਕੈਲੀਫੋਰਨੀਆ ਵਿਚ ਵੱਖਰੇ ਖੜ੍ਹਾ ਕੀਤਾ ਗਿਆ ਸੀ।
 


author

Vandana

Content Editor

Related News