ਚਾਰ ਪੱਤੇ ਵਾਲਾ ਪੌਦਾ 6 ਲੱਖ 'ਚ ਵਿਕਿਆ, ਜਾਣੋ ਕੀ ਹੈ ਖਾਸ

Friday, Sep 04, 2020 - 10:51 AM (IST)

ਵੈਲਿੰਗਟਨ (ਬਿਊਰੋ): ਘਰ ਦੇ ਅੰਦਰ ਸਾਫ ਹਵਾ ਅਤੇ ਸਜਾਵਟ ਦੇ ਲਈ ਲੋਕ ਕਾਫ਼ੀ ਰੁਪਏ ਖਰਚ ਕਰ ਦਿੰਦੇ ਹਨ। ਕਈ ਵਾਰ ਬਹੁਤ ਮਹਿੰਗੇ ਪੌਦੇ ਲੈ ਆਉਂਦੇ ਹਨ ਪਰ ਇਸ ਨਾਲੋਂ ਮਹਿੰਗਾ ਪੌਦਾ ਸ਼ਾਇਦ ਹੀ ਕੋਈ ਖਰੀਦੇ। ਇਸ ਚਾਰ ਪੱਤੇ ਦੇ ਇਨਡੋਰ ਪਲਾਂਟ ਦੀ ਕੀਮਤ 6 ਲੱਖ ਰੁਪਏ ਹੈ। ਇਹ ਬਹੁਤ ਦੁਰਲੱਭ ਪੌਦਾ ਹੈ। ਅਗਸਤ ਦੇ ਮਹੀਨੇ ਵਿਚ ਇਸ ਨੇ ਕੀਮਤ ਦਾ ਰਿਕਾਰਡ ਤੋੜ ਦਿੱਤਾ।

PunjabKesari

ਨਿਊਜ਼ੀਲੈਂਡ ਵਿਚ ਇਕ ਖਰੀਦਦਾਰ ਨੇ ਇਸ ਨੂੰ 8150 ਯੂ.ਐੱਸ. ਡਾਲਰ ਵਿਚ ਖਰੀਦਿਆ। ਮਤਲਬ ਇਸ ਦੀ ਕੁੱਲ ਕੀਮਤ 598,853 ਰੁਪਏ ਹੋਈ। ਇਸ ਪੌਦੇ ਦਾ ਨਾਮ ਵੇਰਿਗੇਟੇਡ ਰੈਫਿਡੋਫੋਰਾ ਟ੍ਰੈਟਾਸਪਰਮਾ (Variegated Rhaphidophora Tetrasperma)ਹੈ। ਇਸ ਦੇ ਇਲਾਵਾ ਇਸ ਨੂੰ ਫਿਲਾਡੇਂਡ੍ਰੋਨ ਮਿਨਿਮਾ (Philodendron Minima) ਵੀ ਕਹਿੰਦੇ ਹਨ। ਇਸ ਵਿਚ ਹਰੇ ਅਤੇ ਪੀਲੇ ਰੰਗ ਦੀਆਂ ਚਾਰ ਪੱਤੀਆਂ ਹੁੰਦੀਆਂ ਹਨ।

PunjabKesari

ਆਮਤੌਰ 'ਤੇ ਵੇਰਿਗੇਟੇਡ ਮਿਨਿਮਾ ਨੂੰ 14 ਸੈਂਟੀਮੀਟਰ ਦੇ ਕਾਲੇ ਗਮਲੇ ਵਿਚ ਲਗਾਇਆ ਜਾਂਦਾ ਹੈ। ਇਸ ਪੌਦੇ ਨੂੰ ਟ੍ਰੇਡ ਮੀ ਨਾਮ ਦੀ ਕੰਪਨੀ ਨੇ ਵੇਚਿਆ ਹੈ। ਉਸ ਦੀ ਬੁਲਾਰਨ ਰੂਬੀ ਟਾਪਜੈਂਡ ਨੇ ਕਿਹਾ ਕਿ ਅਗਸਤ ਦੇ ਸ਼ੁਰੂਆਤ ਵਿਚ ਇਸ ਦੀ ਸਭ ਤੋਂ ਉੱਚੀ ਕੀਮਤ 6500 ਡਾਲਰ ਮਤਲਬ 4.77 ਲੱਖ ਰੁਪਏ ਗਈ ਸੀ ਪਰ ਅਗਸਤ ਦੇ ਅਖੀਰ ਵਿਚ ਇਸ ਨੂੰ ਇਕ ਖਰੀਦਦਾਰ ਨੇ 5.98 ਲੱਖ ਰੁਪਏ ਵਿਚ ਖਰੀਦਿਆ।

PunjabKesari

ਰੂਬੀ ਟਾਪਜੈਂਡ ਨੇ ਦੱਸਿਆ ਕਿ ਉਹਨਾਂ ਦੀ ਕੰਪਨੀ ਦੀ ਵੈਬਸਾਈਟ 2015 ਵਿਚ ਸ਼ੁਰੂ ਹੋਈ ਸੀ। ਉਦੋਂ ਤੋਂ ਲੈ ਕੇ ਇਸ ਪੌਦੇ ਦੀ ਵਿਕਰੀ ਇਸ ਸਾਈਟ 'ਤੇ ਵੱਧ ਕੇ 2543 ਫੀਸਦੀ ਜ਼ਿਆਦਾ ਹੋ ਗਈ ਹੈ। ਪਿਛਲੇ ਸਾਲ ਹੀ ਇਸ ਦੀ ਵਿਕਰੀ ਵਿਚ 213 ਫੀਸਦੀ ਵਾਧਾ ਹੋਇਆ ਸੀ। ਪਿਛਲੇ ਇਕ ਹਫਤੇ ਵਿਚ ਹੀ ਵੇਰਿਗੇਟੇਡ ਮਿਨਿਮਾ ਨੂੰ 1600 ਵਾਰ ਉਹਨਾਂ ਦੀ ਸਾਈਟ 'ਤੇ ਸਰਚ ਕੀਤਾ ਗਿਆ।

PunjabKesari

ਪੜ੍ਹੋ ਇਹ ਅਹਿਮ ਖਬਰ- ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਬਾਅਦ ਇਮਰਾਨ ਦੇ ਕਰੀਬੀ ਜਨਰਲ ਅਸੀਮ ਬਾਜਵਾ ਨੇ ਦਿੱਤਾ ਅਸਤੀਫਾ

ਇਸ ਪੌਦੇ ਦੀ ਮੰਗ ਅਮਰੀਕਾ, ਕੈਨੇਡਾ ਅਤੇ ਆਸਟ੍ਰੇਲੀਆ ਵਿਚ ਵੀ ਹੈ। ਇਸ ਨੂੰ ਖਰੀਦਣ ਵਾਲੇ ਲੋਕ ਇਸ ਪੌਦੇ ਨੂੰ ਬੱਚੇ ਵਾਂਗ ਸੰਭਾਲਦੇ ਹਨ। ਰੂਬੀ ਕਹਿੰਦੀ ਹੈਕਿ ਅੱਜਕਲ੍ਹ ਦੇ ਨੌਜਵਾਨ ਅਜਿਹੇ ਕੰਮਾਂ ਦੇ ਲਈ ਪੈਸੇ ਖਰਚ ਕਰਨ ਬਾਰੇ ਵਿਚ ਸੋਚਦੇ ਨਹੀਂ ਹਨ ਕਿਉਂਕਿ ਇਹ ਮਿਲੇਨੀਅਲ ਨੌਜਵਾਨ ਹਨ, ਇਹਨਾਂ ਨੂੰ ਆਪਣੀਆਂ ਚੀਜ਼ਾਂ ਨੂੰ ਸੰਭਾਲਣਾ ਆਉਂਦਾ ਹੈ।


Vandana

Content Editor

Related News