ਨਿਊਜ਼ੀਲੈਂਡ ਨੇ ਧਮਾਕੇ 'ਚ ਝੁਲਸੇ ਲੋਕਾਂ ਦੇ ਇਲਾਜ ਲਈ 1292 ਵਰਗ ਫੁੱਟ ਸਕਿਨ ਕੀਤੀ ਆਰਡਰ

Thursday, Dec 12, 2019 - 01:57 PM (IST)

ਨਿਊਜ਼ੀਲੈਂਡ ਨੇ ਧਮਾਕੇ 'ਚ ਝੁਲਸੇ ਲੋਕਾਂ ਦੇ ਇਲਾਜ ਲਈ 1292 ਵਰਗ ਫੁੱਟ ਸਕਿਨ ਕੀਤੀ ਆਰਡਰ

ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਦੇ ਵ੍ਹਾਈਟ ਟਾਪੂ ਵਿਚ ਸੋਮਵਾਰ ਨੂੰ ਜਵਾਲਾਮਖੀ ਧਮਾਕੇ ਨਾਲ ਜ਼ਖਮੀ (ਝੁਲਸੇ) ਲੋਕਾਂ ਦੇ ਇਲਾਜ ਲਈ ਸਰਕਾਰ ਨੇ 1292 ਵਰਗ ਫੁੱਟ ਦੀ ਮਨੁੱਖੀ ਸਕਿਨ ਦਾ ਆਰਡਰ ਦਿੱਤਾ ਹੈ। ਸੋਮਵਾਰ ਨੂੰ ਫਟੇ ਜਵਾਲਾਮੁਖੀ ਵਿਚ ਬੁੱਧਵਾਰ ਤੱਕ ਮਰਨ ਵਾਲਿਆਂ ਦੀ ਗਿਣਤੀ ਦਾ ਅੰਕੜਾ 10 ਹੋ ਗਿਆ, ਜਦਕਿ 26 ਗੰਭੀਰ ਰੂਪ ਨਾਲ ਸੜ ਗਏ ਹਨ। ਇਹ ਸਾਰੇ ਆਈ.ਸੀ.ਯੂ. ਵਿਚ ਭਰਤੀ ਹਨ। ਬਾਕੀ ਮਾਮੂਲੀ ਰੂਪ ਨਾਲ ਝੁਲਸੇ ਹਨ। ਹਾਦਸੇ ਦੇ ਸਮੇਂ ਟਾਪੂ 'ਤੇ 47 ਸੈਲਾਨੀ ਸਨ।

ਮੈਡੀਕਲ ਮਾਹਰਾਂ ਦਾ ਕਹਿਣਾ ਹੈ ਕਿ ਪੀੜਤਾਂ ਦੇ ਇਲਾਜ ਲਈ ਸਕਿਨ ਦੀ ਬਹੁਤ ਲੋੜ ਹੈ। ਜਿਆਦਾਤਰ ਲੋਕ ਗੈਸ ਅਤੇ ਸਵਾਹ ਨਾਲ ਜ਼ਖਮੀ ਹੋਏ। 27 ਮਰੀਜ਼ 30 ਫੀਸਦੀ ਤੋਂ ਜ਼ਿਆਦਾ ਝੁਲਸ ਗਏ ਹਨ। ਜ਼ਿਲਾ ਹੈਲਥ ਬੋਰਡ ਦੇ ਅਫਸਰ ਪੀਟਰ ਵਾਟਸਨ ਨੇ ਕਿਹਾ ਕਿ ਅਸੀਂ ਸਾਰਿਆਂ ਦਾ ਇਲਾਜ ਕਰ ਰਹੇ ਹਾਂ ਪਰ 1292 ਵਰਗ ਫੁੱਟ ਵਾਧੂ ਸਕਿਨ ਦੀ ਲੋੜ ਹੋਵੇਗੀ। ਅਸੀਂ ਅਮਰੀਕਾ ਤੋਂ ਸਕਿਨ ਮੰਗਾ ਰਹੇ ਹਾਂ। ਆਰਡਰ ਭੇਜਿਆ ਗਿਆ ਹੈ। ਵੀਰਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਵਿਚ ਨਿਊਜ਼ੀਲੈਂਡ ਦੇ ਸਿਹਤ ਮੰਤਰਾਲੇ ਦੇ ਡਾਇਰੈਕਟਰ ਜਨਰਲ ਏਸ਼ਲੇ ਬਲੂਮਫੀਲਡ ਨੇ ਕਿਹਾ ਕਿ ਦੇਸ਼ ਅਮਰੀਕਾ ਦੇ ਇਕ ਸਕਿਨ ਬੈਕ ਤੋਂ ਹਾਸਲ ਕੀਤੀ ਸਕਿਨ ਦੇ ਲਈ 1.5 ਮਿਲੀਅਨ ਨਿਊਜ਼ੀਲੈਂਡ ਡਾਲਰ (ਕਰੀਬ 1 ਮਿਲੀਅਨ ਡਾਲਰ) ਦਾ ਭੁਗਤਾਨ ਕਰੇਗਾ। ਇਸ ਦੇ ਇਲਾਵਾ ਆਸਟ੍ਰੇਲੀਆ ਦੇ ਟਿਸ਼ੂ ਅਤੇ ਸਕਿਨ ਬੈਂਕ ਨੂੰ ਵੀ ਆਰਡਰ ਦਿੱਤਾ ਗਿਆ ਹੈ। 

ਨਿਊਜ਼ੀਲੈਂਡ ਦੀ ਜਿਓ ਸਾਇੰਸ ਏਜੰਸੀ ਨੇ ਮੰਗਲਵਾਰ ਨੂੰ ਦੱਸਿਆ ਸੀ ਕਿ ਜਵਾਲਾਮਖੀ ਦਾ ਧਮਾਕਾ ਕਾਫੀ ਘੱਟ ਸਮੇਂ ਲਈ ਸੀ। ਭਾਵੇਂਕਿ ਇਸ ਦਾ ਧੂੰਆਂ ਅਤੇ ਸਵਾਹ ਆਸਮਾਨ ਵਿਚ ਕਰੀਬ 12 ਹਜ਼ਾਰ ਫੁੱਟ (3658) ਤੱਕ ਉੱਪਰ ਪਹੁੰਚ ਗਈ। ਹੁਣ ਇਸ ਦੇ ਦੁਬਾਰਾ ਫੱਟਣ ਦੀ ਸੰਭਾਵਨਾ ਘੱਟ ਹੈ। ਵ੍ਹਾਈਟ ਟਾਪੂ 'ਤੇ ਮੌਜੂਦ ਇਸ ਜਵਾਲਾਮੁਖੀ ਨੂੰ ਕਾਫੀ ਕਿਰਿਆਸ਼ੀਲ ਮੰਨਿਆ ਜਾਂਦਾ ਹੈ।


author

Vandana

Content Editor

Related News