ਨਿਊਯਾਰਕ ਦੇ ਬਰੂਕਲਿਨ 'ਚ ਗੋਲ਼ੀਆਂ ਚਲਾਉਣ ਵਾਲੇ ਦੀ ਹੋਈ ਪਛਾਣ, ਜਾਣਕਾਰੀ ਦੇਣ ਵਾਲੇ ਨੂੰ ਮਿਲੇਗਾ ਇਨਾਮ

04/13/2022 11:39:12 AM

ਵਾਸ਼ਿੰਗਟਨ (ਏਜੰਸੀ) - ਅਮਰੀਕਾ ਵਿਚ ਨਿਊਯਾਰਕ ਦੇ ਬਰੂਕਲਿਨ ਸਥਿਤ ਰੇਲਵੇ ਸਟੇਸ਼ਨ 'ਤੇ ਮੰਗਲਵਾਰ ਸਵੇਰੇ ਇਕ ਬੰਦੂਕਧਾਰੀ ਨੇ ਪਹਿਲਾਂ ਧੂੰਏਂ ਦੇ ਗੋਲੇ ਸੁੱਟੇ ਅਤੇ ਫਿਰ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜਿਸ ਦੀ ਲਪੇਟ ਵਿਚ 10 ਲੋਕ ਆ ਗਏ। ਇਸ ਮਗਰੋਂ ਮਚੀ ਭਾਜੜ ਵਿਚ ਕੁੱਲ 16 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ 5 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮੌਕੇ ਤੋਂ ਵਿਸਫੋਟਕ ਵੀ ਬਰਾਮਦ ਹੋਇਆ ਹੈ।

ਇਹ ਵੀ ਪੜ੍ਹੋ: ਆਖਿਰ ਯੂਕੇ ਦੇ PM ਜਾਨਸਨ ਨੂੰ ਜੁਰਮਾਨਾ ਅਦਾ ਕਰ ਮੰਗਣੀ ਪਈ ਮਾਫ਼ੀ, ਜਾਣੋ ਕੀ ਸੀ ਮਾਮਲਾ

PunjabKesari

ਉਥੇ ਹੀ ਨਿਊਯਾਰਕ ਸਿਟੀ ਪੁਲਸ ਨੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦੀ ਪਛਾਣ ਕਰ ਲਈ ਹੈ। ਇਸ ਗੱਲ ਦੀ ਜਾਣਕਾਰੀ ਪੁਲਸ ਵਿਭਾਗ ਨੇ ਇਕ ਟਵੀਟ ਰਾਹੀਂ ਦਿੱਤੀ ਹੈ। ਨਿਊਯਾਰਕ ਸਿਟੀ ਪੁਲਸ ਨੇ ਸ਼ੱਕੀ ਵਿਅਕਤੀ ਦੀ ਤਸਵੀਰ ਸਾਂਝੀ ਕਰਦੇ ਹੋਏ ਟਵੀਟ ਕਰ ਲਿਖਿਆ, 'ਇਹ ਫਰੈਂਕ ਜੇਮਜ਼ ਹੈ, ਜੋ ਇਸ ਜਾਂਚ ਵਿੱਚ ਸ਼ੱਕੀ ਵਿਅਕਤੀ ਹੈ। ਕਿਸੇ ਕੋਲ ਵੀ ਉਸ ਦੇ ਟਿਕਾਣੇ ਬਾਰੇ ਜਾਣਕਾਰੀ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰੇ।' ਇਸ ਦੇ ਲਈ 50 ਹਜ਼ਾਰ ਡਾਲਰ ਦਾ ਇਨਾਮ ਵੀ ਰੱਖਿਆ ਗਿਆ ਹੈ। 

ਇਹ ਵੀ ਪੜ੍ਹੋ: ਭਾਰਤ ਅਤੇ ਅਮਰੀਕਾ ਦਾ ਸਾਂਝਾ ਬਿਆਨ, ਅੱਤਵਾਦ ਖ਼ਿਲਾਫ਼ ਤੁਰੰਤ, ਬਿਨਾਂ ਰੁਕੇ ਅਤੇ ਸਖ਼ਤ ਕਾਰਵਾਈ ਕਰੇ ਪਾਕਿਸਤਾਨ

ਮੈਟਰੋਪੋਲੀਟਨ ਟਰਾਂਸਪੋਰਟੇਸ਼ਨ ਅਥਾਰਟੀ (MTA) ਦੇ ਇੱਕ ਬਿਆਨ ਦੇ ਅਨੁਸਾਰ, ਨਿਊਯਾਰਕ ਸਿਟੀ ਏਜੰਸੀਆਂ ਮੰਗਲਵਾਰ ਦੀ ਗੋਲੀਬਾਰੀ ਵਿੱਚ ਸ਼ਾਮਲ ਸ਼ੱਕੀ ਦੀ ਗ੍ਰਿਫ਼ਤਾਰੀ ਲਈ ਕਿਸੇ ਵੀ ਜਾਣਕਾਰੀ ਲਈ ਸਾਂਝੇ ਤੌਰ 'ਤੇ 50,000 ਡਾਲਰ ਦੇ ਇਨਾਮ ਦੀ ਪੇਸ਼ਕਸ਼ ਕਰ ਰਹੀਆਂ ਹਨ। MTA ਅਤੇ ਟਰਾਂਸਪੋਰਟ ਵਰਕਰਜ਼ ਯੂਨੀਅਨ (TWU) ਲੋਕਲ 100 ਦੋਵਾਂ ਨੇ ਮਿਲ ਕੇ 25,000 ਡਾਲਰ ਦੀ ਇਨਾਮੀ ਰਾਸ਼ੀ ਦੀ ਪੇਸ਼ਕਸ਼ ਕੀਤੀ ਹੈ ਅਤੇ ਨਿਊਯਾਰਕ ਸਿਟੀ ਪੁਲਸ ਫਾਊਂਡੇਸ਼ਨ ਨੇ ਕੁੱਲ ਇਨਾਮ ਦੀ ਪੇਸ਼ਕਸ਼ ਨੂੰ 50,000 ਡਾਲਰ ਤੱਕ ਲਿਆਉਣ ਲਈ ਇਨਾਮੀ ਰਾਸ਼ੀ ਵਿੱਚ 25,000 ਡਾਲਰ ਦੀ ਪੇਸ਼ਕਸ਼ ਕੀਤੀ।

ਇਹ ਵੀ ਪੜ੍ਹੋ: ਪਾਕਿ ਦੇ ਨਵੇਂ PM ਨੇ ਪ੍ਰਧਾਨ ਮੰਤਰੀ ਮੋਦੀ ਦੇ ਵਧਾਈ ਸੰਦੇਸ਼ ਦਾ ਦਿੱਤਾ ਜਵਾਬ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News