ਸਪੇਸ ਟੂਰਿਜ਼ਮ ਦਾ ਧਮਾਕਾ: 7 ਕਰੋੜ ਲਗਾ ਕੇ ਪੁਲਾੜ 'ਚ ਬਿਤਾਓ ਕੁਝ ਮਿੰਟ, ਚੀਨੀ ਏਜੰਸੀ ਨੇ ਲਾਂਚ ਕੀਤਾ VIP ਪੈਕੇਜ

Thursday, Sep 17, 2026 - 05:03 AM (IST)

ਸਪੇਸ ਟੂਰਿਜ਼ਮ ਦਾ ਧਮਾਕਾ: 7 ਕਰੋੜ ਲਗਾ ਕੇ ਪੁਲਾੜ 'ਚ ਬਿਤਾਓ ਕੁਝ ਮਿੰਟ, ਚੀਨੀ ਏਜੰਸੀ ਨੇ ਲਾਂਚ ਕੀਤਾ VIP ਪੈਕੇਜ

ਬੀਜਿੰਗ : ਚੀਨ ਦੇ ਇੱਕ ਆਨਲਾਈਨ ਟ੍ਰੈਵਲ ਪਲੇਟਫਾਰਮ (ਸੀਟ੍ਰਿਪ) ਨੇ ਅਮੀਰ ਸੈਲਾਨੀਆਂ ਲਈ ਪੁਲਾੜ ਦੀ ਸੈਰ ਦਾ ਇੱਕ ਖ਼ਾਸ ਪੈਕੇਜ ਲਾਂਚ ਕੀਤਾ ਹੈ, ਜਿਸ ਦੀ ਕੀਮਤ ਲਗਭਗ 5.1 ਮਿਲੀਅਨ ਯੂਆਨ ਯਾਨੀ 7 ਕਰੋੜ ਰੁਪਏ (US$759,900) ਰੱਖੀ ਗਈ ਹੈ। ਇਸ ਰੋਮਾਂਚਕ ਯਾਤਰਾ ਦੀ ਖਾਸ ਗੱਲ ਇਹ ਹੈ ਕਿ ਪੁਲਾੜ ਵਿੱਚ ਬਿਤਾਇਆ ਜਾਣ ਵਾਲਾ ਸਮਾਂ ਮਹਿਜ਼ ਕੁਝ ਮਿੰਟਾਂ ਦਾ ਹੀ ਹੋਵੇਗਾ। 

6 ਦਿਨਾਂ ਦੇ ਪੈਕੇਜ 'ਚ ਕੀ-ਕੀ ਹੈ ਸ਼ਾਮਲ?

ਇਹ ਪੂਰਾ ਟੂਰ ਪ੍ਰੋਗਰਾਮ 6 ਦਿਨਾਂ ਦਾ ਹੈ। 
ਮੁੱਢਲੀ ਸਿਖਲਾਈ (4 ਦਿਨ): ਪੁਲਾੜ ਯਾਤਰਾ ਤੋਂ ਪਹਿਲਾਂ ਪਹਿਲੇ ਚਾਰ ਦਿਨ ਯਾਤਰੀਆਂ ਨੂੰ ਸਖ਼ਤ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਵਿੱਚ ਸਿਮੂਲੇਟਰ ਟ੍ਰੇਨਿੰਗ, ਸੈਂਟਰੀਫਿਊਜ, ਹਾਈ-ਜੀ (High-G) ਫੋਰਸ ਟ੍ਰੇਨਿੰਗ, ਪੈਰਾਬੋਲਿਕ ਫਲਾਈਟ, ਐਮਰਜੈਂਸੀ ਡਰਿੱਲ ਅਤੇ ਸਪੇਸਕ੍ਰਾਫਟ ਦੇ ਉਪਕਰਨ ਵਰਤਣ ਦੀ ਸਿਖਲਾਈ ਸ਼ਾਮਲ ਹੈ। 
ਉਡਾਣ ਦਾ ਦਿਨ (5ਵਾਂ ਦਿਨ): ਪੰਜਵੇਂ ਦਿਨ ਯਾਤਰੀਆਂ ਨੂੰ ਅਮਰੀਕਾ ਦੇ ਨਿਊ ਮੈਕਸੀਕੋ ਸਥਿਤ 'ਸਪੇਸਪੋਰਟ ਅਮਰੀਕਾ' (ਲੋਸ ਕਰੂਸੇਸ) ਤੋਂ ਏਅਰ-ਲਾਂਚਡ ਸਪੇਸ ਫਲਾਈਟ ਰਾਹੀਂ ਭੇਜਿਆ ਜਾਵੇਗਾ। 
ਉਡਾਣ ਦਾ ਸਮਾਂ: ਪੂਰੀ ਸਬ-ਓਰਬਿਟਲ ਫਲਾਈਟ ਲਗਭਗ 90 ਮਿੰਟਾਂ ਦੀ ਹੋਵੇਗੀ।

PunjabKesari

ਇਹ ਵੀ ਪੜ੍ਹੋ : ਪਣਡੁੱਬੀ ਡਰੋਨ ਨੂੰ ਜ਼ਬਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਦੋ ਈਰਾਨੀ ਕਿਸ਼ਤੀਆਂ ਤਬਾਹ 

ਜ਼ੀਰੋ ਗ੍ਰੈਵਿਟੀ ਦਾ ਅਨੁਭਵ ਅਤੇ ਖਾਸ ਸਰਟੀਫਿਕੇਟ

ਉਡਾਣ ਦੌਰਾਨ ਯਾਤਰੀਆਂ ਨੂੰ ਕੁਝ ਮਿੰਟਾਂ ਲਈ ਭਾਰਹੀਣਤਾ (ਜ਼ੀਰੋ ਗ੍ਰੈਵਿਟੀ) ਦਾ ਅਹਿਸਾਸ ਹੋਵੇਗਾ। ਯਾਤਰੀ ਸਪੇਸਕ੍ਰਾਫਟ ਦੀਆਂ 17 ਖਿੜਕੀਆਂ ਰਾਹੀਂ ਅੰਤਰਿਕਸ਼ ਤੋਂ ਧਰਤੀ ਦਾ ਨਜ਼ਾਰਾ ਦੇਖ ਸਕਣਗੇ। ਯਾਤਰਾ ਪੂਰੀ ਹੋਣ 'ਤੇ ਯਾਤਰੀਆਂ ਨੂੰ 'ਐਸੋਸੀਏਸ਼ਨ ਆਫ਼ ਸਪੇਸ ਐਕਸਪਲੋਰਰ' ਵੱਲੋਂ ਕਮਰਸ਼ੀਅਲ ਐਸਟ੍ਰੋਨਾਟ ਸਰਟੀਫਿਕੇਟ ਵੀ ਦਿੱਤਾ ਜਾਵੇਗਾ। ਹਾਲਾਂਕਿ, ਅਮਰੀਕਾ ਆਉਣ-ਜਾਣ ਦਾ ਹਵਾਈ ਕਿਰਾਇਆ, ਵੀਜ਼ਾ ਅਤੇ ਬੀਮਾ ਖਰਚਾ ਇਸ ਪੈਕੇਜ ਤੋਂ ਵੱਖਰਾ ਹੋਵੇਗਾ। 

2 ਲੋਕਾਂ ਨੇ ਕਰਵਾਈ ਬੁਕਿੰਗ, 'ਐਲੀਟ ਵਰਗ ਲਈ ਖੇਡ' 

ਚੀਨੀ ਟ੍ਰੈਵਲ ਏਜੰਸੀ ਦੇ ਏ.ਆਈ. ਚੈਟਬਾਟ ਅਨੁਸਾਰ 2027 ਦੇ ਪ੍ਰੋਗਰਾਮ ਲਈ 2 ਗਾਹਕਾਂ ਨੇ ਇਹ ਪੈਕੇਜ ਬੁੱਕ ਵੀ ਕਰ ਲਿਆ ਹੈ। ਟ੍ਰੈਵਲ ਪਲੇਟਫਾਰਮ ਨੇ ਆਪਣੀ ਵੈੱਬਸਾਈਟ 'ਤੇ ਇਸ ਨੂੰ "ਐਲੀਟ ਵਰਗ ਲਈ ਖੇਡ" (Sport for the Elite) ਦੱਸਿਆ ਹੈ। ਦੂਜੇ ਪਾਸੇ, ਅਮਰੀਕੀ ਕੰਪਨੀ 'ਵਰਜਿਨ ਗੈਲੇਕਟਿਕ' (ਜਿਸ ਦੀ ਸ਼ੁਰੂਆਤ 2004 ਵਿੱਚ ਬ੍ਰਿਟਿਸ਼ ਕਾਰੋਬਾਰੀ ਰਿਚਰਡ ਬ੍ਰੈਨਸਨ ਨੇ ਕੀਤੀ ਸੀ) ਦੇ ਸਪੇਸ ਪਲੇਨ ਰਾਹੀਂ ਇਹ ਯਾਤਰਾ ਕਰਵਾਈ ਜਾਵੇਗੀ। ਵਰਜਿਨ ਗੈਲੇਕਟਿਕ ਨੂੰ ਦੁਨੀਆ ਭਰ ਤੋਂ ਹੁਣ ਤੱਕ ਕੁੱਲ 681 ਬੁਕਿੰਗਾਂ ਮਿਲ ਚੁੱਕੀਆਂ ਹਨ। ਕੰਪਨੀ ਦਾ ਲਕਸ਼ 2027 ਦੀ ਦੂਜੀ ਤਿਮਾਹੀ ਦੇ ਅੰਤ ਤੱਕ ਹਰ ਮਹੀਨੇ ਘੱਟੋ-ਘੱਟ 10 ਉਡਾਣਾਂ ਭਰਨ ਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News