ਯੂਰਪੀ ਦੇਸ਼ਾਂ ਦਾ ਅਮਰੀਕਾ ਤੋਂ ਚੁੱਕਿਆ ਗਿਆ ਯਕੀਨ ! ਨੀਂਦਰਲੈਂਡ ਨੇ 86 ਟਨ ਸੋਨਾ ਕਢਵਾ ਕੇ ਲੰਡਨ ਕੀਤਾ ਸ਼ਿਫਟ

Saturday, Sep 05, 2026 - 03:00 PM (IST)

ਯੂਰਪੀ ਦੇਸ਼ਾਂ ਦਾ ਅਮਰੀਕਾ ਤੋਂ ਚੁੱਕਿਆ ਗਿਆ ਯਕੀਨ ! ਨੀਂਦਰਲੈਂਡ ਨੇ 86 ਟਨ ਸੋਨਾ ਕਢਵਾ ਕੇ ਲੰਡਨ ਕੀਤਾ ਸ਼ਿਫਟ

ਇੰਟਰਨੈਸ਼ਨਲ ਡੈਸਕ- ਅਮਰੀਕਾ-ਇਰਾਨ ਵਿਚਾਲੇ ਚੱਲ ਰਹੀ ਜੰਗ, ਦੁਨੀਆ ਭਰ 'ਚ ਵਧਦੇ ਭੂ-ਰਾਜਨੀਤਿਕ ਤਣਾਅ ਅਤੇ ਸੰਭਾਵੀ ਆਰਥਿਕ ਸੰਕਟਾਂ ਨਾਲ ਨਜਿੱਠਣ ਲਈ ਨੀਦਰਲੈਂਡਜ਼ ਦੇ ਕੇਂਦਰੀ ਬੈਂਕ De Nederlandsche Bank (DNB) ਨੇ ਅਮਰੀਕਾ ਅਤੇ ਕੈਨੇਡਾ ਤੋਂ ਆਪਣਾ ਲਗਭਗ 86 ਟਨ ਸੋਨਾ ਯੂ.ਕੇ. (ਲੰਡਨ) ਸ਼ਿਫ਼ਟ ਕਰ ਦਿੱਤਾ ਹੈ। ਬੈਂਕ ਨੇ ਇਸ ਕਦਮ ਨੂੰ ਔਖੇ ਸਮੇਂ ਅਧਿਕਾਰਤ ਤਿਆਰੀਆਂ ਨੂੰ ਮਜ਼ਬੂਤ ਕਰਨ ਵਾਲਾ ਫੈਸਲਾ ਦੱਸਿਆ ਹੈ।

DNB ਅਨੁਸਾਰ, ਇਹ ਪ੍ਰਕਿਰਿਆ ਮਾਰਚ ਤੋਂ ਅਗਸਤ 2026 ਦਰਮਿਆਨ ਪੂਰੀ ਕੀਤੀ ਗਈ। ਇਸ ਦੇ ਤਹਿਤ ਲਗਭਗ 59 ਟਨ ਸੋਨਾ ਨਿਊਯਾਰਕ 'ਚ ਵੇਚ ਕੇ ਲੰਡਨ 'ਚ ਖ਼ਰੀਦਿਆ ਗਿਆ, ਜਦਕਿ 27 ਟਨ ਤੋਂ ਵੱਧ ਸੋਨਾ ਸੁਰੱਖਿਅਤ ਤਰੀਕੇ ਨਾਲ ਟ੍ਰਾਂਸਫਰ ਕੀਤਾ ਗਿਆ। ਡੱਚ ਕੇਂਦਰੀ ਬੈਂਕ ਦੇ ਗਵਰਨਰ ਓਲਾਫ ਸਲੇਜਪਨ ਅਨੁਸਾਰ, 'ਬੈਂਕ ਆਫ਼ ਇੰਗਲੈਂਡ' (ਲੰਡਨ) 'ਚ ਰੱਖਿਆ ਸੋਨਾ ਅੰਤਰਰਾਸ਼ਟਰੀ ਬਾਜ਼ਾਰ 'ਚ ਸਭ ਤੋਂ ਵੱਧ ਅਤੇ ਤੁਰੰਤ ਵਪਾਰ ਯੋਗ ਮੰਨਿਆ ਜਾਂਦਾ ਹੈ। ਸੰਕਟ ਦੇ ਸਮੇਂ ਨਿਊਯਾਰਕ ਜਾਂ ਓਟਾਵਾ ਦੇ ਮੁਕਾਬਲੇ ਲੰਡਨ ਤੋਂ ਸੋਨੇ ਦੀ ਵਰਤੋਂ ਬਹੁਤ ਤੇਜ਼ੀ ਨਾਲ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ- 'ਇਹ ਤਾਂ ਬਸ ਛੋਟੀ ਜਿਹੀ ਗੱਲ ਐ..!' ਟਰੰਪ ਨੇ ਅਮਰੀਕਾ-ਇਰਾਨ ਦੀ ਜੰਗ ਨੂੰ ਦੱਸਿਆ 'ਮਾਮੂਲੀ' ਜਿਹੀ ਕਾਰਵਾਈ

ਇਸ ਸ਼ਿਫ਼ਟਿੰਗ ਤੋਂ ਬਾਅਦ ਹੁਣ ਨੀਦਰਲੈਂਡਜ਼ ਦੇ ਕੁੱਲ 612.4 ਟਨ ਸੋਨੇ ਦੇ ਭੰਡਾਰ ਦਾ 32.1 ਫ਼ੀਸਦੀ ਹਿੱਸਾ ਲੰਡਨ 'ਚ, 30.8 ਫ਼ੀਸਦੀ ਖ਼ੁਦ ਨੀਦਰਲੈਂਡਜ਼ (ਜ਼ਿਸਟ) 'ਚ, ਜਦਕਿ ਨਿਊਯਾਰਕ ਅਤੇ ਕੈਨੇਡਾ 'ਚ 18.5 ਫ਼ੀਸਦੀ-18.5 ਫ਼ੀਸਦੀ ਹਿੱਸਾ ਰਹਿ ਗਿਆ ਹੈ।

ਮਾਹਿਰਾਂ ਅਨੁਸਾਰ, ਅਮਰੀਕੀ ਰਾਜਨੀਤਿਕ ਅਸਥਿਰਤਾ, ਪਾਬੰਦੀਆਂ ਦੀ ਨੀਤੀ ਅਤੇ ਯੂਰਪੀਅਨ ਦੇਸ਼ਾਂ ਦੀਆਂ ਚਿੰਤਾਵਾਂ ਦੇ ਮੱਦੇਨਜ਼ਰ ਫਰਾਂਸ ਤੋਂ ਬਾਅਦ ਹੁਣ ਨੀਦਰਲੈਂਡਜ਼ ਨੇ ਵੀ ਅਮਰੀਕੀ ਤਿਜੋਰੀਆਂ 'ਤੇ ਨਿਰਭਰਤਾ ਘਟਾਉਣ ਲਈ ਇਹ ਕਦਮ ਚੁੱਕਿਆ ਹੈ। ਟਰੰਪ ਪ੍ਰਸ਼ਾਸਨ 'ਚ ਅਨਿਸ਼ਚਿਤ ਨੀਤੀਆਂ, ਇਰਾਨ ਜੰਗ ਕਾਰਨ ਤਣਾਅ ਅਤੇ ਟੈਰਿਫ਼ ਵਰਗੇ ਕਾਰਨਾਂ ਕਾਰਨ ਯੂਰਪੀ ਦੇਸ਼ਾਂ ਦਾ ਹੁਣ ਅਮਰੀਕਾ ਤੋਂ ਯਕੀਨ ਉੱਠਦਾ ਜਾ ਰਿਹਾ ਹੈ। ਇਸੇ ਕਾਰਨ ਫਰਾਂਸ ਮਗਰੋਂ ਹੁਣ ਨੀਦਰਲੈਂਡ ਨੇ ਵੀ ਆਪਣਾ ਸੋਨਾ ਉੱਥੋਂ ਕੱਢ ਲਿਆ ਹੈ।

ਇਹ ਵੀ ਪੜ੍ਹੋ- ਭਾਰਤ ਖ਼ਤਮ ਕਰਵਾਏਗਾ ਰੂਸ-ਯੂਕ੍ਰੇਨ ਦੀ ਜੰਗ ! ਪੋਲੈਂਡ ਪਹੁੰਚੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਦਿੱਤਾ ਵੱਡਾ ਬਿਆਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News