‘ਬੋਲੀਵੀਆ’ ਦੇ ਫ਼ੌਜੀ ਅੱਡੇ ’ਚ ਜ਼ੋਰਦਾਰ ਧਮਾਕਾ, 10 ਦੀ ਮੌਤ, 58 ਜ਼ਖਮੀ
Sunday, Sep 06, 2026 - 01:49 AM (IST)
ਸੁਕਰੇ (ਇੰਟ.) : ਦੱਖਣੀ ਅਮਰੀਕੀ ਦੇਸ਼ ਬੋਲੀਵੀਆ ਦੇ ਪੱਛਮੀ ਸ਼ਹਿਰ ਵੀਆਚਾ ’ਚ ਸ਼ਨੀਵਾਰ ਨੂੰ ਇਕ ਫੌਜੀ ਅੱਡੇ ’ਤੇ ਜ਼ੋਰਦਾਰ ਧਮਾਕਾ ਹੋਇਆ। ਹਾਦਸੇ ’ਚ 10 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ, ਜਦਕਿ ਘੱਟੋ-ਘੱਟ 58 ਲੋਕ ਜ਼ਖਮੀ ਹੋਏ ਹਨ। ਅਧਿਕਾਰੀਆਂ ਮੁਤਾਬਕ, ਮਰਨ ਵਾਲਿਆਂ ਦੀ ਗਿਣਤੀ 10 ਤੋਂ 15 ਵਿਚਾਲੇ ਹੋ ਸਕਦੀ ਹੈ।
ਇਹ ਵੀ ਪੜ੍ਹੋ : ਅਮਰੀਕਾ ਦਾ ਵੱਡਾ ਐਕਸ਼ਨ: ਫ਼ਾਰਸ ਦੀ ਖਾੜੀ 'ਚ ਇਰਾਨ ਦੇ 3 ਤੇਲ ਟੈਂਕਰਾਂ 'ਤੇ ਕੀਤਾ ਹਮਲਾ
ਬੋਲੀਵੀਆ ਦੇ ਰੱਖਿਆ ਮੰਤਰੀ ਅਰਨੇਸਟੋ ਜਸਟਿਨੀਆਨੋ ਨੇ ਦੱਸਿਆ ਕਿ ਜ਼ਖਮੀਆਂ ’ਚ ਜ਼ਿਆਦਾਤਰ 52 ਆਮ ਨਾਗਰਿਕ ਹਨ, ਜਦਕਿ ਬਾਕੀ ਫੌਜੀ ਹਨ। ਰੱਖਿਆ ਮੰਤਰੀ ਮੁਤਾਬਕ, ਧਮਾਕਾ ਸਥਾਨਕ ਸਮੇਂ ਅਨੁਸਾਰ ਦੁਪਹਿਰ ਲਗਭਗ 2:30 ਵਜੇ ਉਸ ਜਗ੍ਹਾ ਹੋਇਆ, ਜਿੱਥੇ ਰੱਖਿਆ ਮੰਤਰਾਲਾ ਦੇ ਧਮਾਕਾਖੇਜ਼ ਸਮੱਗਰੀ ਦਾ ਸਟਾਕ ਰੱਖਿਆ ਸੀ। ਮੌਕੇ ’ਤੇ ਐਂਬੂਲੈਂਸ, ਮੈਡੀਕਲ ਟੀਮ ਅਤੇ ਪੁਲਸ ਨੂੰ ਤਾਇਨਾਤ ਕੀਤਾ ਗਿਆ ਹੈ। ਅਧਿਕਾਰੀਆਂ ਨੇ ਧਮਾਕੇ ਦੀ ਵਜ੍ਹਾ ਪਤਾ ਲਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਲੋਕਾਂ ਨੂੰ ਘਟਨਾ ਸਥਾਨ ਤੋਂ ਘੱਟੋ-ਘੱਟ 150 ਮੀਟਰ ਦੂਰ ਰਹਿਣ ਲਈ ਕਿਹਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
