ਨਵੀਂ ਲੇਜ਼ਰ ਤਕਨੀਕ ਨਾਲ ਪ੍ਰਭਾਵੀ ਸਵੱਛ ਈਂਧਨ ਦੇ ਵਿਕਾਸ ’ਚ ਮਿਲੇਗੀ ਮਦਦ

Wednesday, Oct 31, 2018 - 08:35 PM (IST)

ਨਵੀਂ ਲੇਜ਼ਰ ਤਕਨੀਕ ਨਾਲ ਪ੍ਰਭਾਵੀ ਸਵੱਛ ਈਂਧਨ ਦੇ ਵਿਕਾਸ ’ਚ ਮਿਲੇਗੀ ਮਦਦ

ਲੰਡਨ (ਭਾਸ਼ਾ)–ਵਿਗਿਆਨੀਆਂ ਨੇ ਇਕ ਨਵੀਂ ਲੇਜ਼ਰ ਟੈਕਨਾਲੋਜੀ ਵਿਕਸਿਤ ਕੀਤੀ ਹੈ, ਜਿਸ ਨਾਲ ਜੈਵਿਕ ਬਾਲਣ ਦੀ ਥਾਂ ਵੱਧ ਪ੍ਰਭਾਵਸ਼ਾਲੀ ਸਵੱਛ ਊਰਜਾ ਲਈ ਸਥਾਈ ਤਰੀਕਿਅਾਂ ਦਾ ਪਤਾ ਲਗਾਉਣ ’ਚ ਮਦਦ ਮਿਲ ਸਕਦੀ ਹੈ। ਬ੍ਰਿਟੇਨ ਦੀ ਲਿਵਰਪੂਲ ਯੂਨੀਵਰਸਿਟੀ ’ਚ ਖੋਜਕਾਰਾਂ ਨੇ ਕਿਹਾ ਕਿ ਕਾਰਬਨਡਾਇਆਕਸਾਈਡ (ਸੀ.ਓ.-2) ਸਭ ਤੋਂ ਵੱਧ ਮਾਤਰਾ ’ਚ ਪੈਦਾ ਹੋਣ ਵਾਲਾ ਫੋਕਟ ਪਦਾਰਥ ਹੈ, ਜਿਸ ਨੂੰ ਕਾਰਬਨ ਮੋਨੋਆਕਸਾਈਡ ਵਰਗੇ ਊਰਜਾ ਬਹੁਲ ਉਪ-ਉਤਪਾਦ ’ਚ ਬਦਲਿਆ ਜਾ ਸਕਦਾ ਹੈ।

ਇਹ ਅਧਿਐਨ ‘ਨੇਚਰ ਕੈਟਾਲਿਸਿਸ’ ਰਸਾਲੇ ’ਚ ਪ੍ਰਕਾਸ਼ਿਤ ਹੋਇਆ ਹੈ। ਹਾਲਾਂਕਿ ਇਸਦੇ ਮੁਤਾਬਕ ਸੰਸਾਰਿਕ, ਉਦਯੋਗਿਕ ਪੱਧਰ ’ਤੇ ਕੰਮ ਦੇ ਲਿਹਾਜ ਨਾਲ ਇਸ ਪ੍ਰਕਿਰਿਆ ਨੂੰ ਹੋਰ ਵੱਧ ਪ੍ਰਭਾਵਸ਼ਾਲੀ ਬਣਾਉਣ ਦੀ ਲੋੜ ਹੈ। ਲਿਵਰਪੂਲ ਯੂਨੀਵਰਸਿਟੀ ’ਚ ਖੋਜਕਾਰਾਂ ਨੇ ਚੀਨ ’ਚ ਬੀਜਿੰਗ ਕੰਪਿਊਟੇਸ਼ਨਲ ਸਾਇੰਸ ਰਿਸਰਚ ਸੈਂਟਰ ਦੇ ਸਹਿਯੋਗ ਨਾਲ ਇਕ ਲੇਜ਼ਰ ਆਧਾਰਿਤ ਸਪੈਕਟ੍ਰੋਸਕੋਪੀ ਤਕਨੀਕ ਦਾ ਪ੍ਰਦਰਸ਼ਨ ਕੀਤਾ। ਇਸ ਨੂੰ ਕਾਰਬਨਡਾਇਆਕਸਾਈਡ ਦੇ ਇਲੈਕਟ੍ਰੋਕੈਮੀਕਲ ’ਚ ਕਮੀ ਜਾਂ ਮੂਲ ਸਥਾਨ ਦੇ ਅਧਿਐਨ ’ਚ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਨਾਲ ਇਨ੍ਹਾਂ ਗੁੰਝਲਦਾਰ ਮਾਰਗਾਂ ’ਚ ਬਹੁ ਲੋੜੀਂਦੀ ਸਮਝ ਮਿਲ ਸਕਦੀ ਹੈ।


Related News