ਹੰਤਾ ਦੇ ਕਹਿਰ ਵਿਚਾਲੇ ਇਕ ਹੋਰ ਖ਼ਤਰਾ ! ਵਿਗਿਆਨੀਆਂ ਨੇ ਲੱਭਿਆ ਕੋਰੋਨਾ ਦਾ ਨਵਾਂ ਵੇਰੀਐਂਟ
Tuesday, May 12, 2026 - 10:16 AM (IST)
ਇੰਟਰਨੈਸ਼ਨਲ ਡੈਸਕ- ਇਨ੍ਹੀਂ ਦਿਨੀਂ ਦੁਨੀਆ ਦੇ ਕੁਝ ਹਿੱਸਿਆਂ ਵਿਚ ਹੰਤਾ ਵਾਇਰਸ ਦਾ ਕਹਿਰ ਹੈ। ਇਸ ਦੌਰਾਨ ਕੋਰੋਨਾ ਦੇ ਇਕ ਨਵੇਂ ਵੇਰੀਐਂਟ ਦਾ ਪਤਾ ਲੱਗਾ ਹੈ। ਵਿਗਿਆਨੀਆਂ ਨੇ ਕੋਰੋਨਾ ਵਾਇਰਸ ਦੇ ਨਵੇਂ ਸਮੂਹ ਦੀ ਪਛਾਣ ਕੀਤੀ ਹੈ।
ਜਾਪਾਨ ਤੇ ਥਾਈਲੈਂਡ ਦੇ ਵਿਗਿਆਨੀਆਂ ਨੇ ਇਸ ਖੋਜ ਨੂੰ ਅੰਜਾਮ ਦਿੱਤਾ ਹੈ। ਟੋਕੀਓ ਯੂਨੀਵਰਸਿਟੀ ਮੁਤਾਬਕ ਇਸ ਵਾਇਰਸ ਨਾਲ ਇਨਸਾਨਾਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਇਹ ਵਾਇਰਸ ਸਾਰਸ-ਕੋਵ 2 ਦੇ ਨਜ਼ਦੀਕੀ ਸਮੂਹ ਵਾਲਾ ਹੈ, ਜੋ ਚਮਗਿੱਦੜਾਂ ਵਿਚ ਵੇਖੇ ਜਾਂਦੇ ਹਨ।
ਇਹ ਵੀ ਪੜ੍ਹੋ- ਲੀਕ ਹੋ ਗਿਆ ਪੇਪਰ ! 180 'ਚੋਂ 140 ਸਵਾਲ ਹੋਏ Match, ਫ਼ਿਕਰਾਂ 'ਚ ਪਏ NEET ਦੇ ਵਿਦਿਆਰਥੀ
ਜਾਪਾਨ ਦੀ ਟੋਕੀਓ ਯੂਨੀਵਰਸਿਟੀ ਦੇ ਮੈਡੀਕਲ ਸਾਇੰਸ ਸੰਸਥਾਨ ਅਤੇ ਥਾਈਲੈਂਡ ਦੀ ਚੁਲਾਲੋਂਕੋਰਨ ਯੂਨੀਵਰਸਿਟੀ ਵਿਚ ਇਹ ਰਿਸਰਚ ਕੀਤੀ ਗਈ ਹੈ। ਚਮਗਿੱਦੜ ਸਾਰਸ-ਕੋਵ-2 ਨਾਲ ਸਬੰਧਤ ਕੋਰੋਨਾ ਵਾਇਰਸ ਦਾ ਮੇਨ ਹੋਸਟ ਹੈ। ਇਹ ਹਾਲ ਹੀ ਵਿਚ ਕੋਵਿਡ-19 ਮਹਾਮਾਰੀ ਦਾ ਕਾਰਨ ਬਣਨ ਵਾਲਾ ਏਜੰਟ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
