ਅਮਰੀਕਾ ''ਚ Measles ਨੇ ਢਾਹਿਆ ਕਹਿਰ ! New York ''ਚ ਐਮਰਜੈਂਸੀ ਦਾ ਐਲਾਨ

Tuesday, Oct 06, 2026 - 12:24 PM (IST)

ਅਮਰੀਕਾ ''ਚ Measles ਨੇ ਢਾਹਿਆ ਕਹਿਰ ! New York ''ਚ ਐਮਰਜੈਂਸੀ ਦਾ ਐਲਾਨ

ਇੰਟਰਨੈਸ਼ਨਲ ਡੈਸਕ- ਅਮਰੀਕਾ 'ਚ ਖਸਰੇ (Measles) ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਸੇ ਦੌਰਾਨ ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਪੂਰੇ ਸੂਬੇ 'ਚ 'ਸਟੇਟਵਾਈਡ ਡਿਜ਼ਾਸਟਰ ਐਮਰਜੈਂਸੀ' ਦਾ ਐਲਾਨ ਕਰ ਦਿੱਤਾ ਹੈ। ਸਾਲ 2025 'ਚ ਸ਼ੁਰੂ ਹੋਏ ਖਸਰੇ ਦੇ ਪ੍ਰਕੋਪ ਤੋਂ ਬਾਅਦ ਅਮਰੀਕਾ ਦੇ ਕਿਸੇ ਵੀ ਸੂਬੇ 'ਚ ਜਾਰੀ ਕੀਤਾ ਗਿਆ ਇਹ ਪਹਿਲਾ ਅਜਿਹਾ ਐਮਰਜੈਂਸੀ ਹੁਕਮ ਹੈ।

ਸਰਕਾਰੀ ਆਦੇਸ਼ ਅਨੁਸਾਰ, ਨਿਊਯਾਰਕ 'ਚ ਇਸ ਸਾਲ 3 ਅਕਤੂਬਰ ਤੱਕ ਖਸਰੇ ਦੇ 108 ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ 'ਚੋਂ 92 ਮਾਮਲੇ 15 ਜੁਲਾਈ ਤੋਂ ਬਾਅਦ ਸੂਬੇ ਦੇ 18 ਦਿਹਾਤੀ ਜ਼ਿਲ੍ਹਿਆਂ ਵਿੱਚ ਸਾਹਮਣੇ ਆਏ ਹਨ, ਜਿੱਥੇ ਵੈਕਸੀਨੇਸ਼ਨ ਰੇਟ ਬਹੁਤ ਘੱਟ ਸੀ, ਜਦਕਿ 101 ਮਾਮਲੇ ਨਿਊਯਾਰਕ ਸਟੇਟ ਦੇ ਵੱਖ-ਵੱਖ ਹਿੱਸਿਆਂ 'ਚ ਅਤੇ 7 ਮਾਮਲੇ ਨਿਊਯਾਰਕ ਸਿਟੀ 'ਚ ਦਰਜ ਹੋਏ ਹਨ।

ਇਹ ਵੀ ਪੜ੍ਹੋ- ਦੁਨੀਆ 'ਤੇ ਇਕ ਹੋਰ ਪਲੇਗ ਦਾ ਖ਼ਤਰਾ ! ਲੈਬ ਟੈਕਨੀਸ਼ੀਅਨ ਦੀ ਮੌਤ ਮਗਰੋਂ ਸੈਂਕੜੇ ਲੋਕ Quarantine

ਗੁਆਂਢੀ ਸੂਬੇ ਪੈਨਸਿਲਵੇਨੀਆ 'ਚ ਸਥਿਤੀ ਹੋਰ ਵੀ ਨਾਜ਼ੁਕ ਹੈ, ਜਿੱਥੇ 1,000 ਤੋਂ ਵੱਧ ਮਾਮਲੇ ਅਤੇ 5 ਮੌਤਾਂ ਦਰਜ ਕੀਤੀਆਂ ਜਾ ਚੁੱਕੀਆਂ ਹਨ। ਇਹ ਪਿਛਲੇ 30 ਸਾਲਾਂ ਵਿੱਚ ਪੈਨਸਿਲਵੇਨੀਆ ਦਾ ਸਭ ਤੋਂ ਵੱਡਾ ਆਊਟਬ੍ਰੇਕ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਮਾਮਲੇ ਨਿਊਯਾਰਕ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ 'ਚੋਂ ਸਾਹਮਣੇ ਆਏ ਹਨ। 'ਸੈਂਟਰਜ਼ ਫ਼ਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ' ਅਨੁਸਾਰ, ਪੂਰੇ ਅਮਰੀਕਾ 'ਚ ਇਸ ਸਾਲ ਖਸਰੇ ਦੇ ਲਗਭਗ 3,900 ਮਾਮਲੇ ਸਾਹਮਣੇ ਆ ਚੁੱਕੇ ਹਨ, ਜੋ ਕਿ ਸਾਲ 1991 ਤੋਂ ਬਾਅਦ ਦਾ ਸਭ ਤੋਂ ਵੱਧ ਹਨ।

ਇਸ ਆਊਟਬ੍ਰੇਕ ਮਗਰੋਂ ਰਜਿਸਟਰਡ ਨਰਸਾਂ ਨੂੰ ਖਸਰੇ ਦੇ ਸ਼ੱਕੀ ਮਰੀਜ਼ਾਂ ਦੇ ਟੈਸਟ ਲਿਖਣ ਦਾ ਅਧਿਕਾਰ ਦਿੱਤਾ ਗਿਆ ਹੈ ਅਤੇ ਫਾਰਮਾਸਿਸਟਾਂ ਨੂੰ 2 ਸਾਲ ਤੱਕ ਦੇ ਛੋਟੇ ਬੱਚਿਆਂ ਨੂੰ MMR (ਖਸਰਾ, ਮੰਪਸ, ਰੂਬੇਲਾ) ਵੈਕਸੀਨ ਲਗਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਾਰੇ MMR ਵੈਕਸੀਨੇਸ਼ਨ ਦੀ ਜਾਣਕਾਰੀ 72 ਘੰਟਿਆਂ ਦੇ ਅੰਦਰ ਸਰਕਾਰੀ ਰਜਿਸਟਰੀ 'ਚ ਦਰਜ ਕਰਨੀ ਲਾਜ਼ਮੀ ਕੀਤੀ ਗਈ ਹੈ। ਨਿਊਯਾਰਕ ਸਟੇਟ ਪ੍ਰਸ਼ਾਸਨ ਵੱਲੋਂ ਜਾਰੀ ਕੀਤਾ ਗਿਆ ਇਹ ਐਮਰਜੈਂਸੀ ਆਦੇਸ਼ 4 ਨਵੰਬਰ 2026 ਤੱਕ ਲਾਗੂ ਰਹੇਗਾ।

ਇਹ ਵੀ ਪੜ੍ਹੋ- ਭਾਰਤ ਤੇ ਅਜ਼ਰਬਾਈਜਾਨ ਦੇ ਨਾਗਰਿਕਾਂ ਨੂੰ ਲਿਜਾ ਰਹੇ ਜਹਾਜ਼ 'ਤੇ ਹੋ ਗਿਆ ਹਮਲਾ ! ਭਾਰਤੀ ਕੈਪਟਨ ਦੀ ਮੌਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 


author

Harpreet SIngh

Content Editor

Related News