ਪਾਕਿਸਤਾਨ ’ਚ ਪੋਲੀਓ ਦਾ ਇਕ ਹੋਰ ਕੇਸ ਆਇਆ ਸਾਹਮਣੇ ! 2026 ਦਾ 5ਵਾਂ ਮਾਮਲਾ

Thursday, Oct 01, 2026 - 03:35 PM (IST)

ਪਾਕਿਸਤਾਨ ’ਚ ਪੋਲੀਓ ਦਾ ਇਕ ਹੋਰ ਕੇਸ ਆਇਆ ਸਾਹਮਣੇ ! 2026 ਦਾ 5ਵਾਂ ਮਾਮਲਾ

ਗੁਰਦਾਸਪੁਰ/ਬੰਨੂ (ਵਿਨੋਦ)- ਪਾਕਿਸਤਾਨ 'ਚ 2026 ਦਾ 5ਵਾਂ ਪੋਲੀਓ ਦਾ ਮਾਮਲਾ ਸਾਹਮਣੇ ਆਇਆ ਹੈ। ਨਵਾਂ ਮਾਮਲਾ ਖ਼ੈਬਰ ਪਖ਼ਤੂਨਖ਼ਵਾ ਦੇ ਬੰਨੂ ਜ਼ਿਲੇ ਵਿਚ ਮਿਲਿਆ ਹੈ। ਇਸ ਦੇ ਨਾਲ ਹੀ ਇਸ ਸਾਲ ਪਾਕਿਸਤਾਨ ਵਿਚ ਪੋਲੀਓ ਦੇ ਕੁੱਲ ਮਾਮਲਿਆਂ ਦੀ ਗਿਣਤੀ 5 ਹੋ ਗਈ ਹੈ। 

ਸਰਹੱਦ ਪਾਰ ਦੇ ਸੂਤਰਾਂ ਅਨੁਸਾਰ, ਇਨਫੈਕਟਿਡ ਬੱਚੀ ਦੀ ਉਮਰ 17 ਮਹੀਨੇ ਹੈ ਅਤੇ ਉਹ ਬੰਨੂ ਜ਼ਿਲੇ ਦੇ ਖੰਡਰ ਖ਼ਾਨਖੋਲ ਪਿੰਡ ਦੀ ਰਹਿਣ ਵਾਲੀ ਹੈ। ਸਿਹਤ ਅਧਿਕਾਰੀਆਂ ਦੇ ਮੁਤਾਬਕ, ਪਾਕਿਸਤਾਨ ਵਿਚ ਸਾਹਮਣੇ ਆਏ ਪੰਜ ਮਾਮਲਿਆਂ ’ਚੋਂ ਚਾਰ ਖ਼ੈਬਰ ਪਖ਼ਤੂਨਖ਼ਵਾ ਅਤੇ ਇਕ ਸਿੰਧ ਸੂਬੇ ਤੋਂ ਹੈ।


author

Harpreet SIngh

Content Editor

Related News