ਟਰੰਪ ਨੇ ਆਪਣੀ ਮੀਡੀਆ ਕੰਪਨੀ ਦੀ ਸਲਾਹਕਾਰ ਨੂੰ ''ਵ੍ਹਾਈਟ ਹਾਊਸ'' ਦਾ ਨਵਾਂ ਸਕੱਤਰ ਕੀਤਾ ਨਿਯੁਕਤ

Saturday, Oct 10, 2026 - 03:13 PM (IST)

ਟਰੰਪ ਨੇ ਆਪਣੀ ਮੀਡੀਆ ਕੰਪਨੀ ਦੀ ਸਲਾਹਕਾਰ ਨੂੰ ''ਵ੍ਹਾਈਟ ਹਾਊਸ'' ਦਾ ਨਵਾਂ ਸਕੱਤਰ ਕੀਤਾ ਨਿਯੁਕਤ

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਦੀ ਮੀਡੀਆ ਕੰਪਨੀ ਦੀ ਸੰਚਾਰ ਸਲਾਹਕਾਰ ਕੇਟੀ ਜ਼ਕਾਰੀਆ ਅਗਲੀ ਵ੍ਹਾਈਟ ਹਾਊਸ ਪ੍ਰੈਸ ਸੈਕਟਰੀ ਹੋਵੇਗੀ। ਉਹ ਕੈਰੋਲਿਨ ਲੀਵਿਟ ਦੀ ਜਗ੍ਹਾ ਲਵੇਗੀ। ਸ਼ੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ 'ਤੇ ਜਕਾਰੀਆ ਨੂੰ ਚੁਣਨ ਦੀ ਜਾਣਕਾਰੀ ਟਰੰਪ ਨੇ ਦਿੱਤੀ। ਜ਼ਕਾਰੀਆ ਟਰੰਪ ਮੀਡੀਆ ਐਂਡ ਟੈਕਨਾਲੋਜੀ ਗਰੁੱਪ 'ਚ ਇਕ ਟਿੱਪਣੀਕਾਰ ਹੈ, ਜੋ ਕਿ ਪਲੇਟਫਾਰਮ ਨੂੰ ਚਲਾਉਂਦੀ ਕੰਪਨੀ ਹੈ।

ਜਕਾਰੀਆ ਨੇ ਇਸ ਸਾਲ ਦੀ ਸ਼ੁਰੂਆਤ 'ਤ ਕੁਝ ਸਮੇਂ ਲਈ ਸੁਰੱਖਿਆ ਵਿਭਾਗ ਦੇ ਬੁਲਾਰੇ ਵਜੋਂ ਕੰਮ ਕੀਤਾ। ਇਸ ਦੌਰਾਨ ਟਰੰਪ ਨੇ ਕਿਹਾ ਕਿ ਜ਼ਕਾਰੀਆ ਰਾਸ਼ਟਰਪਤੀ ਚੋਣਾਂ ਦੌਰਾਨ ਉਨ੍ਹਾਂ ਦੀ ਮੁਹਿੰਮ 'ਚ ਸਰਗਰਮ ਤੌਰ 'ਤੇ ਸ਼ਾਮਲ ਸਨ। ਖਾਸ ਤੌਰ 'ਤੇ, ਉਹ ਮੁੱਖ ਸੂਬਿਆਂ 'ਚ ਚ ਚੋਣ ਪ੍ਰਚਾਰ ਲਈ ਜ਼ਿੰਮੇਵਾਰ ਸਨ। ਜ਼ਕਾਰੀਆ ਨਾਲ ਟਿੱਪਣੀ ਲਈ ਸੰਪਰਕ ਕੀਤਾ ਗਿਆ ਪਰ ਕੋਈ ਤੁਰੰਤ ਜਵਾਬ ਨਹੀਂ ਮਿਲਿਆ। ਉਸਦੀ ਲਿੰਕਡਇਨ ਪ੍ਰੋਫਾਈਲ ਦੇ ਅਨੁਸਾਰ, ਉਸਨੇ ਪੇਪਰਡਾਈਨ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ ਹੈ। ਕੈਰੋਲੀਨ ਲੇਵਿਟ ਨੇ 12 ਅਗਸਤ ਨੂੰ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ। ਉਸਨੇ 27 ਅਗਸਤ ਨੂੰ ਇਹ ਅਹੁਦਾ ਛੱਡ ਦਿੱਤਾ।


 


author

Sunaina

Content Editor

Related News