ਜਸਟਿਸ ਡੀ ਕ੍ਰਿਸ਼ਨਕੁਮਾਰ ਨੇ ਮਣੀਪੁਰ ਹਾਈ ਕੋਰਟ ਦੇ 8ਵੇਂ ਚੀਫ਼ ਜਸਟਿਸ ਵਜੋਂ ਚੁੱਕੀ ਸਹੁੰ

Friday, Nov 22, 2024 - 07:01 PM (IST)

ਜਸਟਿਸ ਡੀ ਕ੍ਰਿਸ਼ਨਕੁਮਾਰ ਨੇ ਮਣੀਪੁਰ ਹਾਈ ਕੋਰਟ ਦੇ 8ਵੇਂ ਚੀਫ਼ ਜਸਟਿਸ ਵਜੋਂ ਚੁੱਕੀ ਸਹੁੰ

ਇੰਫਾਲ (ਏਜੰਸੀ)- ਜਸਟਿਸ ਡੀ ਕ੍ਰਿਸ਼ਨਕੁਮਾਰ ਨੇ ਸ਼ੁੱਕਰਵਾਰ ਨੂੰ ਮਣੀਪੁਰ ਹਾਈ ਕੋਰਟ ਦੇ 8ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਰਾਜਪਾਲ ਲਕਸ਼ਮਣ ਪ੍ਰਸਾਦ ਆਚਾਰੀਆ ਨੇ ਇੰਫਾਲ ਦੇ ਰਾਜ ਭਵਨ ਵਿੱਚ ਸਹੁੰ ਚੁੱਕ ਸਮਾਗਮ ਵਿੱਚ ਨਵੇਂ ਚੀਫ਼ ਜਸਟਿਸ ਨੂੰ ਅਹੁਦੇ ਦੀ ਸਹੁੰ ਚੁਕਾਈ। ਸੁਪਰੀਮ ਕੋਰਟ ਕਾਲੇਜੀਅਮ ਵੱਲੋਂ ਸਿਫ਼ਾਰਸ਼ ਕੀਤੇ ਜਾਣ ਦੇ 48 ਘੰਟਿਆਂ ਦੇ ਅੰਦਰ ਬੁੱਧਵਾਰ ਨੂੰ ਉਨ੍ਹਾਂ ਨੂੰ ਹਾਈ ਕੋਰਟ ਦਾ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ।

ਇਹ ਵੀ ਪੜ੍ਹੋ: ਮੋਬਾਇਲ ਚੋਰੀ ਦੇ ਮਾਮਲੇ 'ਚ 5 ਦੋਸ਼ੀ ਗ੍ਰਿਫਤਾਰ, 100 ਤੋਂ ਵੱਧ ਆਈਫੋਨ ਬਰਾਮਦ

ਉਨ੍ਹਾਂ ਨੇ ਸੇਵਾਮੁਕਤ ਹੋਏ ਜਸਟਿਸ ਸਿਧਾਰਥ ਮ੍ਰਿਦੁਲ ਦੀ ਥਾਂ ਲਈ। ਜਸਟਿਸ ਡੀ. ਕ੍ਰਿਸ਼ਨਕੁਮਾਰ ਨੇ ਪਹਿਲਾਂ ਮਦਰਾਸ ਹਾਈ ਕੋਰਟ ਦੇ ਜੱਜ ਵਜੋਂ ਸੇਵਾ ਨਿਭਾਈ ਸੀ। ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨੇ ਨਵੇਂ ਚੀਫ਼ ਜਸਟਿਸ ਨੂੰ ਵਧਾਈ ਦਿੱਤੀ ਹੈ।

ਇਹ ਵੀ ਪੜ੍ਹੋ: NPP ਦੇ ਅਸ਼ੋਕ ਰਾਣਵਾਲਾ ਚੁਣੇ ਗਏ ਸ਼੍ਰੀਲੰਕਾ ਦੀ ਸੰਸਦ ਦੇ ਨਵੇਂ ਸਪੀਕਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News