ਮਹਾਰਾਸ਼ਟਰ ਦੇ ਮੰਤਰੀ ਮੰਡਲ ’ਚ ਵਾਧਾ, 39 ਮੰਤਰੀਆਂ ਨੇ ਚੁੱਕੀ ਸਹੁੰ

Sunday, Dec 15, 2024 - 11:10 PM (IST)

ਮਹਾਰਾਸ਼ਟਰ ਦੇ ਮੰਤਰੀ ਮੰਡਲ ’ਚ ਵਾਧਾ, 39 ਮੰਤਰੀਆਂ ਨੇ ਚੁੱਕੀ ਸਹੁੰ

ਨਾਗਪੁਰ, (ਭਾਸ਼ਾ)- ਮਹਾਰਾਸ਼ਟਰ ’ਚ ਭਾਜਪਾ ਦੀ ਅਗਵਾਈ ਵਾਲੇ ‘ਮਹਾਯੁਤੀ’ ਗੱਠਜੋੜ ਸਰਕਾਰ ਦੇ ਮੰਤਰੀ ਮੰਡਲ ਦਾ ਐਤਵਾਰ ਨਾਗਪੁਰ ’ਚ ਵਾਧਾ ਕੀਤਾ ਗਿਆ। ਕੁੱਲ 39 ਮੰਤਰੀਆਂ ਨੇ ਸਹੁੰ ਚੁੱਕੀ। ਇਸ ਦੇ ਨਾਲ ਹੀ ਮੰਤਰੀ ਮੰਡਲ ਦੇ ਮੈਂਬਰਾਂ ਦੀ ਗਿਣਤੀ 42 ਹੋ ਗਈ ਹੈ।

ਮੰਤਰੀ ਮੰਡਲ ਦੇ ਵਾਧੇ ਦੌਰਾਨ ਭਾਜਪਾ ਦੇ 19, ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਦੇ 11 ਤੇ ਅਜੀਤ ਪਵਾਰ ਦੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ 9 ਵਿਧਾਇਕਾਂ ਨੂੰ ਮੰਤਰੀ ਬਣਾਇਆ ਗਿਆ।

33 ਵਿਧਾਇਕਾਂ ਨੇ ਕੈਬਨਿਟ ਮੰਤਰੀ ਵਜੋਂ ਤੇ 6 ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਰਾਜਪਾਲ ਪੀ. ਸੀ. ਰਾਧਾਕ੍ਰਿਸ਼ਨਨ ਨੇ 16 ਤੋਂ 21 ਦਸੰਬਰ ਤੱਕ ਨਾਗਪੁਰ ’ਚ ਸੂਬਾਈ ਵਿਧਾਨ ਸਭਾ ਦੇ ਹੋਣ ਵਾਲੇ ਸਰਦ ਰੁੱਤ ਸੈਸ਼ਨ ਦੀ ਪਹਿਲੀ ਸ਼ਾਮ ਇਕ ਸਮਾਰੋਹ ’ਚ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ।

ਇਸ ਮੌਕੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਦੋਵੇਂ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਤੇ ਅਜੀਤ ਪਵਾਰ ਵੀ ਮੌਜੂਦ ਸਨ। ਉਨ੍ਹਾਂ 5 ਦਸੰਬਰ ਨੂੰ ਮੁੰਬਈ ’ਚ ਸਹੁੰ ਚੁੱਕੀ ਸੀ।

ਨਵੇਂ ਮੰਤਰੀ ਮੰਡਲ ’ਚ ਭਾਜਪਾ ਦੇ ਸੂਬਾਈ ਪ੍ਰਧਾਨ ਚੰਦਰਸ਼ੇਖਰ ਤੇ ਭਾਜਪਾ ਦੀ ਮੁੰਬਈ ਇਕਾਈ ਦੇ ਪ੍ਰਧਾਨ ਆਸ਼ੀਸ਼ ਸ਼ੇਲਾਰ ਵੀ ਸ਼ਾਮਲ ਹਨ।


author

Rakesh

Content Editor

Related News