ਟਿਫਿਨ 'ਚ ਮਾਸਾਹਾਰੀ ਭੋਜਨ ਲੈ ਕੇ ਸਕੂਲ ਆਉਣ ਵਾਲੇ ਬੱਚਿਆਂ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ
Thursday, Dec 19, 2024 - 12:04 PM (IST)
ਪ੍ਰਯਾਗਰਾਜ ਇਲਾਹਾਬਾਦ ਹਾਈ ਕੋਰਟ ਨੇ ਕੇ.ਜੀ., ਪਹਿਲੀ ਅਤੇ ਤੀਜੀ ਜਮਾਤ ਵਿਚ ਪੜ੍ਹ ਰਹੇ ਉਨ੍ਹਾਂ ਬੱਚਿਆਂ ਨੂੰ ਰਾਹਤ ਦਿੱਤੀ ਹੈ, ਜਿਨ੍ਹਾਂ ਨੂੰ ਆਪਣੇ ਟਿਫਿਨ 'ਚ ਮਾਸਾਹਾਰੀ ਭੋਜਨ ਲਿਆਉਣ ਲਈ ਅਮਰੋਹਾ ਜ਼ਿਲ੍ਹੇ ਦੇ ਸਕੂਲ 'ਚੋਂ ਕੱਢ ਦਿੱਤਾ ਗਿਆ ਸੀ। ਜੱਜ ਸਿਧਾਰਥ ਅਤੇ ਜੱਜ ਐੱਸ.ਸੀ. ਸ਼ਰਮਾ ਦੀ ਬੈਂਚ ਨੇ ਅਮਰੋਹਾ ਜ਼ਿਲ੍ਹੇ ਦੀ ਸਾਬਰਾ ਅਤੇ ਉਸ ਦੇ ਤਿੰਨ ਬੱਚਿਆਂ ਵੱਲੋਂ ਦਾਇਰ ਰਿੱਟ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਜ਼ਿਲ੍ਹਾ ਮੈਜਿਸਟਰੇਟ ਨੂੰ 2 ਹਫ਼ਤਿਆਂ ਅੰਦਰ ਇਨ੍ਹਾਂ ਬੱਚਿਆਂ ਦਾ ਦਾਖ਼ਲਾ ਹਦਾਇਤ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) ਨਾਲ ਸਬੰਧਤ ਕਿਸੇ ਦੂਜੇ ਸਕੂਲ 'ਚ ਕਰਵਾਉਣ ਅਤੇ ਇਕ ਪਾਲਣਾ ਹਲਫ਼ਨਾਮਾ ਦਾਖ਼ਲ ਕਰਨ ਦਾ ਨਿਰਦੇਸ਼ ਦਿੱਤਾ।
ਇਹ ਵੀ ਪੜ੍ਹੋ : ਰੱਦ ਹੋਈਆਂ ਸਰਦੀਆਂ ਦੀਆਂ ਛੁੱਟੀਆਂ, 31 ਦਸੰਬਰ ਤੱਕ ਖੁੱਲ੍ਹੇ ਰਹਿਣਗੇ ਸਕੂਲ
ਪਟੀਸ਼ਨ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਨਾਬਾਲਗ ਬੱਚਿਆਂ ਦੇ ਟਿਫਿਨ 'ਚ ਮਾਸਾਹਾਰੀ ਭੋਜਨ ਦਿੱਤੇ ਜਾਣ ਨੂੰ ਲੈ ਕੇ ਸਕੂਲ ਦੇ ਪ੍ਰਿੰਸੀਪਲ ਵਲੋਂ ਇਤਰਾਜ਼ ਕੀਤਾ ਗਿਆ ਅਤੇ ਇਨ੍ਹਾਂ ਬੱਚਿਆਂ ਨੂੰ ਸਕੂਲ 'ਚੋਂ ਬਾਹਰ ਕੱਢ ਦਿੱਤਾ ਗਿਆ। ਪਟੀਸ਼ਨਕਰਤਾ ਦੇ ਵਕੀਲ ਨੇ ਦਲੀਲ ਦਿੱਤੀ ਕਿ ਇਹ ਬੱਚੇ ਕੇ.ਜੀ., ਪਹਿਲੀ ਅਤੇ ਤੀਜੀ ਜਮਾਤ 'ਚ ਪੜ੍ਹ ਰਹੇ ਨਾਬਾਲਗ ਬੱਚੇ ਹਨ ਅਤੇ ਸਕੂਲ ਦੇ ਇਸ ਫ਼ੈਸਲੇ ਨਾਲ ਉਨ੍ਹਾਂ ਦੀ ਸਿੱਖਿਆ ਦਾ ਅਧਿਕਾਰ ਪ੍ਰਭਾਵਿਤ ਹੋਇਆ ਹੈ। ਅਦਾਲਤ ਨੇ 17 ਦਸੰਬਰ ਨੂੰ ਦਿੱਤੇ ਆਪਣੇ ਫ਼ੈਸਲੇ 'ਚ ਇਸ ਮਾਮਲੇ 'ਚ 6 ਜਨਵਰੀ 2025 ਨੂੰ ਨਵੇਂ ਸਿਰੇ ਤੋਂ ਸੁਣਵਾਈ ਕਰਨ ਦਾ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਜੇਕਰ ਜ਼ਿਲ੍ਹਾ ਮੈਜਿਸਟ੍ਰੇਟ, ਅਮਰੋਹਾ ਵਲੋਂ ਕੋਈ ਹਲਫਨਾਮਾ ਦਾਖ਼ਲ ਨਹੀਂ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦੀ ਅਗਲੀ ਤਾਰੀਖ਼ 'ਤੇ ਨਿੱਜੀ ਤੌਰ 'ਤੇ ਪੇਸ਼ ਹੋਣਾ ਹੋਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8