ਨੀਦਰਲੈਂਡ : ਅਪਾਰਟਮੈਂਟ 'ਚ ਜ਼ਬਰਦਸਤ ਧਮਾਕਾ, 2 ਲੋਕਾਂ ਦੀ ਮੌਤ, ਕਈ ਲਾਪਤਾ

Sunday, Dec 08, 2024 - 11:12 AM (IST)

ਰੋਮ (ਦਲਵੀਰ ਕੈਂਥ)- ਨੀਦਰਲੈਂਡ ਦੇ ਸ਼ਹਿਰ ਹੇਗ ਵਿੱਚ ਇੱਕ 3 ਮੰਜ਼ਿਲਾ ਅਪਾਰਮੈਂਟ ਬਿਲਡਿੰਗ ਵਿੱਚ ਇੱਕ ਬਹੁਤ ਹੀ ਜ਼ਬਰਦਸਤ ਧਮਾਕਾ ਹੋਇਆ। ਮਿਲੀ ਜਾਣਕਾਰੀ ਅਨੁਸਾਰ ਇਹ ਧਮਾਕਾ ਮਾਰੀਆਹੋਵ ਇਲਾਕੇ ਵਿੱਚ ਹੋਇਆ, ਜਿਸ ਕਾਰਨ 5 ਅਪਾਰਟਮੈਂਟ ਬੁਰੀ ਤਰ੍ਹਾਂ ਨੁਕਸਾਨੇ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਰਾਹਤ ਕਰਮਚਾਰੀਆਂ ਦੇ ਕਈ ਦਸਤੇ ਰਾਹਤ ਕਾਰਜਾਂ ਵਿੱਚ ਰੁਝ ਗਏ ਤੇ 4 ਤੋਂ ਵੱਧ ਲੋਕਾਂ ਨੂੰ ਜਖ਼ਮੀ ਹਾਲਤ ਵਿੱਚ ਹਸਤਪਾਲ ਲਿਜਾਇਆ ਗਿਆ ਪਰ ਫਿਲਹਾਲ ਜ਼ਖਮੀਆਂ ਦੀ ਕੋਈ ਅਧਿਕਾਰਤ ਗਿਣਤੀ ਪਤਾ ਨਹੀ ਲੱਗੀ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡੀਅਨ ਪਾਰਲੀਮੈਂਟ 'ਚ ਸੁੱਖ ਧਾਲੀਵਾਲ ਵੱਲੋਂ ਪੇਸ਼ ਪ੍ਰਸਤਾਵ ਖਾਰਿਜ, ਹਿੰਦੂ ਸਾਂਸਦ ਨੇ ਕੀਤਾ ਵਿਰੋਧ

ਧਮਾਕੇ ਵਿੱਚ 2 ਲੋਕਾਂ ਦੀਆਂ ਹੁਣ ਤੱਕ ਲਾਸ਼ਾਂ ਮਿਲਣ ਦੀ ਪੁਸ਼ਟੀ ਹੋ ਚੁੱਕੀ ਹੈ ਜਦੋਂ ਕਿ 3 ਜ਼ਖਮੀਆਂ ਸਮੇਤ ਕਈ ਲੋਕ ਲਾਪਤਾ ਹਨ। ਇਸ ਘਟਨਾ ਦੇ ਕਾਰਨਾਂ ਦਾ ਹੁਣ ਤੱਕ ਪਤਾ ਨਹੀ ਲੱਗ ਸਕਿਆ ਪਰ ਸਥਾਨਕ ਪੁਲਸ ਨੇ ਅਨੁਸਾਰ ਘਟਨਾ ਸਥਲ 'ਤੇ ਇੱਕ ਕਾਰ ਦੇਖੀ ਗਈ ਹੈ ਜਿਹੜੀ ਕਿ ਘਟਨਾ ਤੋਂ ਬਾਅਦ ਗਾਇਬ ਹੋ ਗਈ। ਪੁਲਸ ਉਨ੍ਹਾਂ ਲੋਕਾਂ ਨੂੰ ਵੀ ਲੱਭ ਰਹੀ ਹੈ ਜਿਨ੍ਹਾਂ ਇਸ ਘਟਨਾ ਤੋਂ ਬਾਅਦ ਤੇਜ਼ੀ ਨਾਲ ਉਨ੍ਹਾਂ ਲੋਕਾਂ ਨੂੰ ਜਾਂਦਿਆਂ ਦੇਖਿਆ। ਚਸ਼ਮਦੀਦਾਂ ਅਨੁਸਾਰ ਪਹਿਲਾਂ ਇੱਕ ਜ਼ੋਰਦਾਰ ਧਮਾਕਾ ਹੋਇਆ ਅਤੇ ਫਿਰ ਬਹੁਤ ਕੁਝ ਬਦਲ ਗਿਆ।ਇੱਕ ਹੋਰ ਗਵਾਹ ਨੇ ਦੱਸਿਆ ਕਿ ਉਸ ਨੂੰ ਅਜਿਹਾ ਲੱਗਿਆ ਜਿਵੇਂ ਉਸ ਦੇ ਘਰ 'ਤੇ ਕੋਈ ਰਾਕਟ ਡਿੱਗ ਪਿਆ ਹੋਵੇ ਜਿਸ ਨਾਲ ਬਿਲਡਿੰਗ ਨੂੰ ਅੱਗ ਲੱਗ ਗਈ। ਲੋਕਾਂ ਦੀਆਂ ਚੀਕਾਂ ਨੇ ਸਭ ਨੂੰ ਰੋਣ ਕੁਰਲਾਉਣ ਲਗਾ ਦਿੱਤਾ। ਇਸ ਘਟਨਾ ਕਾਰਨ 20 ਲੋਕਾਂ ਦੀ ਜਾਨ 'ਤੇ ਬਣੀ ਹੋਈ ਹੈ ਜਿਹੜੇ ਕਿ ਹੁਣ ਤੱਕ ਮਲਬੇ ਹੇਠ ਦੱਸੇ ਜਾ ਰਹੇ ਜਿਨ੍ਹਾਂ ਨੂੰ ਬੇਸ਼ਕ ਰਾਹਤ ਕਰਮਚਾਰੀ ਬਚਾਉਣ ਲਈ ਵੱਡੇ ਪਧੱਰ 'ਤੇ ਲੱਗੇ ਹਨ ਪਰ ਖਬ਼ਰ ਲਿਖੇ ਜਾਣ ਤੱਕ ਮੌਤ ਦੇ ਮੂੰਹ ਵਿੱਚ ਫਸੇ ਲੋਕਾਂ ਦੀ ਕੋਈ ਜਾਣਕਾਰੀ ਨਹੀਂ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News