ਇਟਲੀ ''ਚ ਕਰਵਾਇਆ ਕ੍ਰਿਕਟ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸੰਪੰਨ

Friday, Dec 06, 2024 - 04:56 PM (IST)

ਮਿਲਾਨ (ਸਾਬੀ ਚੀਨੀਆ)- ਇਟਲੀ ਦੇ ਕਮੂਨੇ ਕੁਇਨਜ਼ਾਨੋ ਡੀ ਓਗਲਿਓ ਵਿਖੇ ਨੌਜਵਾਨਾਂ ਵੱਲੋਂ ਬੀਤੇ ਦਿਨੀਂ ਕ੍ਰਿਕਟ ਟੂਰਨਾਮੈਂਟ ਕਰਵਾਇਆ,  ਜਿਸ ਵਿੱਚ ਇਟਲੀ ਦੇ ਵੱਖ-ਵੱਖ ਇਲਾਕਿਆਂ ਤੋਂ 10 ਟੀਮਾਂ ਨੇ ਭਾਗ ਲਿਆ। ਇਹ ਟੂਰਨਾਮੈਂਟ ਲਗਾਤਾਰ ਦੋ ਐਤਵਾਰ ਚੱਲਿਆ। ਬੀਤੇ ਦਿਨ ਕ੍ਰਿਕਟ ਟੂਰਨਾਮੈਂਟ ਦਾ ਫਾਈਨਲ ਕਰਵਾਇਆ ਗਿਆ, ਜੋ ਕਿ ਕੁਇਨਜ਼ਾਨੋ ਡੀ ਓਗਲਿਓ ਅਤੇ ਵੇਰੋਲਾਨੋਵਾ ਵਿਚਕਾਰ ਖੇਡਿਆ ਗਿਆ। ਫਾਈਨਲ ਵਿੱਚ 8 ਓਵਰਾਂ ਦੇ ਮੈਚ ਵਿੱਚ ਵੇਰੋਲਾਨੋਵਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 85 ਦੌੜਾਂ ਬਣਾਈਆਂ, ਜਿਸਦੇ ਜਵਾਬ ਵਿੱਚ ਕੁਇਨਜ਼ਾਨੋ ਡੀ ਓਗਲਿਓ ਦੀ ਟੀਮ ਨੇ ਖੇਡਦਿਆਂ 86 ਦੌੜਾਂ ਬਣਾ ਕੇ ਮੈਚ ਜਿੱਤ ਲਿਆ।

ਇਹ ਵੀ ਪੜ੍ਹੋ: ਡੋਨਾਲਡ ਟਰੰਪ ਨੇ ਜਾਰਜੀਆ ਦੇ ਸਾਬਕਾ ਸੈਨੇਟਰ ਡੇਵਿਡ ਪਰਡਿਊ ਨੂੰ ਚੀਨ ਦੇ ਰਾਜਦੂਤ ਵਜੋਂ ਕੀਤਾ ਨਾਮਜ਼ਦ

PunjabKesari

ਫਾਈਨਲ ਖੇਡ ਰਹੀਆਂ ਦੋਵਾਂ ਟੀਮਾਂ ਨੂੰ ਟਰਾਫੀਆਂ ਅਤੇ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਸੰਨੀ ਨੂੰ ਮੈਨ ਆਫ ਦਿ ਟੂਰਨਾਮੈਂਟ ਐਲਾਨਿਆ ਗਿਆ। ਮੁੱਖ ਪ੍ਰਬੰਧਕ ਚੰਨਪ੍ਰੀਤ ਦਿਓਲ ਅਤੇ ਸੰਦੀਪ ਧਾਲੀਵਾਲ ਅਤੇ ਟੂਰਨਾਂਮੈਂਟ ਦੇ ਮੁੱਖ ਸਪਾਂਸਰ ਜੀਤਾ ਕਰੇਮੋਨਾ, ਸੰਦੀਪ ਗਿੱਲ, ਹੈਪੀ ਬੈਰਗਮੋ ਅਤੇ ਮਲਕੀਤ ਸਿੰਘ ਨੀਟਾ ਆਦਿ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜੀ ਰੱਖਣ ਲਈ ਇਹ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਵੱਖ-ਵੱਖ ਇਲਾਕਿਆਂ ਤੋਂ ਟੂਰਨਾਮੈਂਟ ਨੂੰ ਸਫਲ ਕਰਨ ਲਈ ਪਹੁੰਚੇ ਸਪਾਂਸਰਾਂ ਨੂੰ ਵੀ ਸਨਮਾਨ ਚਿੰਨ੍ਹ ਦਿੱਤੇ ਗਏ।

ਇਹ ਵੀ ਪੜ੍ਹੋ: ਹੁਣ ਟੀਵੀ 'ਤੇ ਨਹੀਂ ਦਿਖਣਗੇ ਬਰਗਰ ਤੇ ਕੋਲਡ ਡ੍ਰਿੰਕ ਦੇ ADD, ਸਰਕਾਰ ਦਾ ਵੱਡਾ ਫੈਸਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News