ਨੀਦਰਲੈਂਡ ''ਚ 3 ਮੰਜ਼ਿਲਾ ਬਿਲਡਿੰਗ ''ਚ ਹੋਇਆ ਜ਼ਬਰਦਸਤ ਧਮਾਕਾ, ਬਚਾਅ ਮੁਹਿੰਮ ਜਾਰੀ
Saturday, Dec 07, 2024 - 05:34 PM (IST)
ਰੋਮ (ਦਲਵੀਰ ਕੈਂਥ)- ਅੱਜ ਸਵੇਰੇ ਕਰੀਬ 6:15 ਵਜੇ ਨੀਦਰਲੈਂਡ ਦੇ ਸ਼ਹਿਰ ਹੇਗ ਵਿੱਚ ਇੱਕ 3 ਮੰਜ਼ਿਲਾ ਬਿਲਡਿੰਗ ਵਿੱਚ ਇੱਕ ਬਹੁਤ ਹੀ ਜਬਰਦਸਤ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਧਮਾਕਾ ਮਾਰੀਆਹੋਵ ਇਲਾਕੇ ਵਿੱਚ ਹੋਇਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਰਾਹਤ ਕਰਮਚਾਰੀਆਂ ਦੇ ਕਈ ਦਸਤੇ ਰਾਹਤ ਕਾਰਜਾਂ ਵਿੱਚ ਰੁਝ ਗਏ ਅਤੇ 4 ਤੋਂ ਵੱਧ ਲੋਕਾਂ ਨੂੰ ਜਖ਼ਮੀ ਹਾਲਤ ਵਿੱਚ ਹਸਤਪਾਲ ਲਿਜਾਇਆ ਗਿਆ ਪਰ ਫਿਲਹਾਲ ਜ਼ਖਮੀਆਂ ਦੀ ਕੋਈ ਅਧਿਕਾਰਤ ਗਿਣਤੀ ਪਤਾ ਨਹੀਂ ਲੱਗੀ ਹੈ।
ਇਹ ਵੀ ਪੜ੍ਹੋ: ਹਾਲ-ਏ-ਪਾਕਿਸਤਾਨ! ਉਡਾਣ ਭਰਨ ਲਈ ਤਿਆਰ ਜਹਾਜ਼ ਦੇ ਬਾਹਰ ਸੂਟਾ ਖਿੱਚਦੇ ਦਿਖੇ ਯਾਤਰੀ, ਵੀਡੀਓ ਵਾਇਰਲ
ਇਸ ਘਟਨਾ ਦੇ ਕਾਰਨਾਂ ਦਾ ਹੁਣ ਤੱਕ ਪਤਾ ਨਹੀ ਲੱਗ ਸਕਿਆ ਪਰ ਸਥਾਨਕ ਪੁਲਸ ਨੇ ਅਨੁਸਾਰ ਘਟਨਾ ਸਥਾਨ 'ਤੇ ਇੱਕ ਕਾਰ ਦੇਖੀ ਗਈ ਹੈ, ਜਿਹੜੀ ਕਿ ਘਟਨਾ ਤੋਂ ਬਾਅਦ ਗਾਇਬ ਹੋ ਗਈ। ਜਿਨ੍ਹਾਂ ਲੋਕਾਂ ਨੇ ਇਸ ਕਾਰ ਨੂੰ ਜਾਂਦੇ ਵੇਖਿਆ ਪੁਲਸ ਉਨ੍ਹਾਂ ਨਾਲ ਸੰਪਕਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਚਸ਼ਮਦੀਦਾਂ ਮੁਤਾਬਕ ਪਹਿਲਾਂ ਇੱਕ ਜ਼ੋਰਦਾਰ ਧਮਾਕਾ ਹੋਇਆ ਅਤੇ ਮਿੰਟਾਂ ਵਿਚ ਫਿਰ ਬਹੁਤ ਕੁਝ ਬਦਲ ਗਿਆ। ਇੱਕ ਹੋਰ ਚਸ਼ਮਦੀਦ ਨੇ ਦੱਸਿਆ ਕਿ ਉਸ ਨੂੰ ਅਜਿਹਾ ਲੱਗਿਆ ਜਿਵੇਂ ਉਸ ਦੇ ਘਰ 'ਤੇ ਕੋਈ ਰਾਕਟ ਡਿੱਗ ਪਿਆ ਹੋਵੇ। ਇਸ ਘਟਨਾ ਕਾਰਨ 20 ਲੋਕਾਂ ਦੀ ਜਾਨ 'ਤੇ ਬਣੀ ਹੋਈ ਹੈ, ਜਿਹੜੇ ਕਿ ਹੁਣ ਤੱਕ ਮਲਬੇ ਹੇਠਾਂ ਫਸੇ ਦੱਸੇ ਜਾ ਰਹੇ, ਜਿਨ੍ਹਾਂ ਨੂੰ ਬੇਸ਼ਕ ਰਾਹਤ ਕਰਮਚਾਰੀ ਬਚਾਉਣ ਲਈ ਵੱਡੇ ਪਧੱਰ 'ਤੇ ਲੱਗੇ ਹੋਏ ਹਨ ਪਰ ਖਬਰ ਲਿਖੇ ਜਾਣ ਤੱਕ ਮੌਤ ਦੇ ਮੂੰਹ ਵਿੱਚ ਫਸੇ ਲੋਕਾਂ ਦੀ ਕੋਈ ਜਾਣਕਾਰੀ ਨਹੀਂ ਸੀ।
ਇਹ ਵੀ ਪੜ੍ਹੋ: ਕਾਰ ਨਾਲ ਟੱਕਰ ਮਗਰੋਂ ਪਲਟੀ ਸਵਾਰੀਆਂ ਨਾਲ ਭਰੀ ਬੱਸ, 16 ਲੋਕਾਂ ਦੀ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8