ਇਟਲੀ ''ਚ ਪਾਸਪੋਰਟ ਕੈਂਪ ਆਯੋਜਿਤ, 600 ਤੋ ਵੱਧ ਭਾਰਤੀਆਂ ਨੇ ਲਿਆ ਲਾਭ

Thursday, Nov 28, 2024 - 12:36 PM (IST)

ਇਟਲੀ ''ਚ ਪਾਸਪੋਰਟ ਕੈਂਪ ਆਯੋਜਿਤ, 600 ਤੋ ਵੱਧ ਭਾਰਤੀਆਂ ਨੇ ਲਿਆ ਲਾਭ

ਮਿਲਾਨ, ਇਟਲੀ (ਸਾਬੀ ਚੀਨੀਆ)- ਇੰਡੀਅਨ ਕੌਂਸਲੇਟ ਜਨਰਲ ਆਫ ਮਿਲਾਨ ਦੁਆਰਾ ਚਲਾਏ ਗਏ ਕੈਂਪਾਂ ਦੀ ਲੜੀ ਤਹਿਤ ਇਟਲੀ ਦੇ ਇੰਡੀਸਟੀਅਰਲ ਸ਼ਹਿਰ ਬਰੇਸ਼ੀਆ ਵਿਖੇ ਪਾਸਪੋਰਟ ਕੈਂਪ ਲਗਾਇਆ ਗਿਆ। ਲਗਾਏ ਗਏ ਪਾਸਪੋਰਟ ਕੈਂਪ ਦੌਰਾਨ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਨੂੰ ਕੈਂਪ ਦੀਆਂ ਸੇਵਾਵਾਂ ਦਾ ਲਾਭ ਮਿਲਿਆ। ਕੈਂਪ ਦੌਰਾਨ ਲਗਭਗ 600 ਦੇ ਕਰੀਬ ਭਾਰਤੀਆਂ ਨੇ ਪਾਸਪੋਰਟ ਨਵਿਆਉਣ, ਓ ਸੀ ਆਈਜ ਅਤੇ ਹੋਰਨਾਂ ਕੌਂਸਲਰ ਸੇਵਾਵਾਂ ਲਈ ਅਰਜੀਆਂ ਦਿੱਤੀਆਂ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਪੰਜਾਬੀਆਂ ਲਈ Canada ਦੀ PR ਬੰਦ.... ਹੋਰ ਪਾਬੰਦੀਆਂ ਲਗਾਉਣ ਦੀ ਤਿਆਰੀ

ਮਿਲਾਨ ਕੌਂਸਲੇਟ ਵੱਲੋਂ ਪਹੁੰਚੇ ਸਟਾਫ ਅਤੇ ਅਧਿਕਾਰੀਆਂ ਦਾ ਕੈਂਪ ਦੇ ਪ੍ਰਬੰਧਕਾਂ ਦੁਆਰਾ ਭਰਪੂਰ ਸੁਆਗਤ ਕੀਤਾ ਗਿਆ। ਕੈਂਪ ਦੌਰਾਨ ਬਹੁਤ ਹੀ ਪੁਖਤਾ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਬਰੇਸ਼ੀਆ ਕਮੂਨੇ ਵੱਲੋਂ ਨੁਮਾਇੰਦੇ ਮਾਰਕੋ ਫੇਨਾਰੋਲੀ ਨੇ ਵੀ ਕੈਂਪ ਵਿੱਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਕੈਂਪ ਵਿੱਚ ਅਰਜੀਆ ਦੇਣ ਪੁੱਜੇ ਭਾਰਤੀਆਂ ਨੇ ਭਾਰਤੀ ਕੌਸਲੇਟ ਮਿਲਾਨ ਦੇ ਸਮੁੱਚੇ ਸਟਾਫ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਐਤਵਾਰ ਛੁੱਟੀ ਵਾਲੇ ਦਿਨ ਉਨ੍ਹਾਂ ਨੂੰ ਕੌਂਸਲਰ ਸੇਵਾਵਾਂ ਦੀਆ ਅਰਜੀਆਂ ਦੇਣ ਲਈ ਵਧੀਆ ਮੌਕਾ ਮਿਲਿਆ ਹੈ। ਦੱਸਣਯੋਗ ਹੈ ਕਿ ਮਿਲਾਨ ਕੌਂਸਲੇਟ ਦੁਆਰਾ ਇਟਲੀ ਰਹਿੰਦੇ ਭਾਰਤੀਆਂ ਨੂੰ ਬਿਹਤਰੀਨ ਪਾਸਪੋਰਟ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਉੱਤਰੀ ਇਟਲੀ ਦੇ ਵੱਖ-ਵੱਖ ਇਲਾਕਿਆਂ ‘ਚ ਕੈਂਪ ਲਗਾਏ ਜਾ ਰਹੇ ਹਨ, ਜਿਨ੍ਹਾਂ ਦਾ ਇੱਥੇ ਰਹਿੰਦੇ ਭਾਰਤੀਆਂ ਨੂੰ ਖੂਬ ਲਾਭ ਮਿਲ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News