ਇਟਲੀ : 101000 ਯੂਰੋ ਦੀ ਰਾਸ਼ੀ ਨਾਲ ਕਰਾਈ ਗਈ ਮੰਦਰ ਦੀ ਪਾਰਕਿੰਗ ਰਜਿਸਟਰੀ
Sunday, Dec 01, 2024 - 04:28 PM (IST)
ਰੋਮ/ਮਿਲਾਨ (ਦਲਵੀਰ ਕੈਂਥ/ਸਾਬੀ ਚੀਨੀਆ)- ਇਟਲੀ ਵਿੱਚ ਪਹੁੰਚੇ ਭਾਰਤੀਆਂ ਦੁਆਰਾ ਆਪਣੀਆਂ ਧਾਰਮਿਕ ਭਾਵਨਾਵਾਂ ਦੇ ਚਲਦਿਆਂ ਧਾਰਮਿਕ ਸਥਾਨਾਂ ਲਈ ਵੱਡੀਆਂ ਅਤੇ ਸੁੰਦਰ ਇਮਾਰਤਾਂ ਸੰਗਤਾਂ ਦੇ ਸਹਿਯੋਗ ਨਾਲ ਬਣਾ ਲਈਆਂ ਗਈਆਂ ਹਨ। ਭਾਰਤੀਆਂ ਦੀ ਇਟਲੀ ਵਿੱਚ ਤਰੱਕੀ ਦੇ ਇਟਲੀ ਅਤੇ ਵਿਦੇਸ਼ੀ ਮੂਲ ਲੋਕ ਵੀ ਕਾਇਲ ਹਨ। ਬੀਤੇ ਦਿਨਾਂ ਵਿੱਚ ਮਾਂ ਦੁਰਗਾ ਸ਼ਿਵ ਸ਼ਕਤੀ ਮੰਦਿਰ ਲੁਤਰਾਨੋ (ਤਰਵੀਜੇ) ਦੁਆਰਾ ਸੰਗਤਾਂ ਦੇ ਸਹਿਯੋਗ ਨਾਲ ਇੱਕ ਹੋਰ ਮੱਲ ਮਾਰਦੇ ਹੋਏ ਮੰਦਿਰ ਵਿੱਚ ਆਉਂਦੀ ਸੰਗਤ ਲਈ ਗੱਡੀਆਂ ਦੀ ਪਾਰਕਿੰਗ ਦੀ ਸਮੱਸਿਆ ਨੂੰ ਹੱਲ ਕਰਨ ਲਈ 101000 ਯੂਰੋ ਦੀ ਰਾਸ਼ੀ ਨਾਲ ਪਾਰਕਿੰਗ ਦੀ ਰਜਿਸਟਰੀ ਕਰਵਾਈ ਗਈ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਵਿਦਿਆਰਥੀ ਖਿੱਚ ਲਓ ਤਿਆਰੀ, ਆਸਟ੍ਰੇਲੀਆ 'ਚ ਰਜਿਸਟ੍ਰੇਸ਼ਨ ਸ਼ੁਰੂ
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਨਮੋਹਣ ਕੌਸ਼ਲ ,ਜਤਿੰਦਰ ਕੁਮਾਰ ਕਾਕੂ, ਰਾਮਗੋਪਾਲ ਪਾਲੀ ,ਅਸ਼ੋਕ ਰਾਣਾ ਮੋਲ਼ੀ ,ਪਰਦੀਪ ਮਨੈਲਾ,ਸੰਜੂ ਚੌਧਰੀ,ਪਰਦੀਪ ਗੋਲੂ,ਰਵੀ ਕੁਰਾਲੀ,ਪੰਡਿਤ ਰਮੇਸ਼ ਕਾਂਤ,ਅਨਮੋਲ ਸ਼ਰਮਾ, ਰਾਜੂ ਚਮਕੌਰ ਸਾਹਿਬ ਵਾਲਾ ਆਦਿ ਨੇ ਦੱਸਿਆ ਕਿ ਮੰਦਿਰ ਆਉਂਦੇ ਮਾਤਾ ਰਾਣੀ ਦੇ ਸ਼ਰਧਾਲੂਆਂ ਦੀ ਮੰਗ ਨੂੰ ਮੁੱਖ ਰੱਖਦਿਆਂ ਹੋਇਆਂ ਮੰਦਿਰ ਦੇ ਲਈ ਪਾਰਕਿੰਗ ਖਰੀਦੀ ਗਈ ਹੈ। ਜਿਸ ਦੀ ਰਜਿਸਟਰੀ ਬੀਤੇ ਦਿਨੀ ਹੋ ਗਈ ਹੈ। ਉਨ੍ਹਾਂ ਸੱਭ ਸੰਗਤ ਨੂੰ ਮੁਬਾਰਕਾਂ ਦਿੰਦਿਆ ਮਾਤਾ ਰਾਣੀ ਦਾ ਕੋਟਨ ਕੋਟਿ ਧੰਨਵਾਦ ਕੀਤਾ, ਜਿੰਨ੍ਹਾਂ ਦੀ ਕਿਰਪਾ ਸਦਕਾ ਕਾਰਜ ਸੰਪੂਰਨ ਹੋ ਗਿਆ। ਉਨ੍ਹਾਂ ਕਿਹਾ ਕਿ ਮੰਦਿਰ ਕਮੇਟੀ ਅਤੇ ਸਮੂਹ ਸ਼ਰਧਾਲੂਆਂ ਨੇ ਇਹ ਸੁਪਨਾ ਰਲ ਕੇ ਦੇਖਿਆ ਸੀ ਅਤੇ ਅਜਿਹੇ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਹੀ ਨੇਪਰੇ ਚੜ੍ਹਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।