ਇਟਲੀ ''ਚ ਮਨਾਇਆ ਗਿਆ ਬਾਬਾ ਸਾਹਿਬ ਅੰਬੇਡਕਰ ਜੀ ਦਾ 68ਵਾਂ ਮਹਾਂ-ਪਰਿਨਿਰਵਾਣ ਦਿਵਸ

Monday, Dec 09, 2024 - 11:48 AM (IST)

ਇਟਲੀ ''ਚ ਮਨਾਇਆ ਗਿਆ ਬਾਬਾ ਸਾਹਿਬ ਅੰਬੇਡਕਰ ਜੀ ਦਾ 68ਵਾਂ ਮਹਾਂ-ਪਰਿਨਿਰਵਾਣ ਦਿਵਸ

ਰੋਮ/ਇਟਲੀ (ਕੈਂਥ)- ਭਾਰਤੀ ਸੰਵਿਧਾਨ ਦੇ ਸਿਰਜਕ, ਭਾਰਤੀ ਦੇ ਪਹਿਲੇ ਕਾਨੂੰਨ ਮੰਤਰੀ ,ਅਣਗੋਲੇ ਸਮਾਜ ਦੇ ਮਸੀਹਾ ਅਤੇ ਸਮਾਜ ਵਿੱਚ ਬਰਾਬਰਤਾ ਬਣਾਉਣ ਵਾਲੇ ਭਾਰਤ ਰਤਨ ਡਾ: ਭੀਮ ਰਾਓ ਅੰਬੇਡਕਰ ਸਾਹਿਬ ਜੀ ਦਾ 68ਵਾਂ ਮਹਾਂ-ਪਰਿਨਿਰਵਾਣ ਦਿਵਸ ਇਟਲੀ ਦੇ ਸੂਬੇ ਲਾਸੀਓ ਦੇ ਸ਼ਹਿਰ ਸਬਾਊਦੀਆ (ਲਾਤੀਨਾ) ਵਿਖੇ ਸਥਿਤ ਸ੍ਰੀ ਗੁਰੂ ਰਵਿਦਾਸ ਟੈਂਪਲ ਬੋਰਗੋਲੀਵੀ 'ਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ ਤੇ ਅੰਬੇਡਕਰੀ ਸਾਥੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ। ਜਿਸ ਵਿੱਚ ਮਿਸ਼ਨ ਦੇ ਉੱਚ-ਕੋਟੀ ਪ੍ਰਚਾਰਕ ਸਮੂਹ ਸੰਗਤਾਂ ਨੂੰ ਬਾਬਾ ਸਾਹਿਬ ਦੇ ਮਿਸ਼ਨ ਤੋਂ ਜਾਣੂ ਕਰਵਾਇਆ ਅਤੇ ਨਾਲ ਬਾਬਾ ਸਾਹਿਬ ਦੇ ਅਧੂਰੇ ਮਿਸ਼ਨ ਨੂੰ ਕਿਵੇ ਪੂਰਾ ਕਰਨ ਦਾ ਹੋਕਾ ਦਿੱਤਾ।

PunjabKesari

ਪੜ੍ਹੋ ਇਹ ਅਹਿਮ ਖ਼ਬਰ-150 ਸਾਲ ਤੱਕ ਜਿਉਣ ਦੀ ਤਿਆਰੀ, ਇਨ੍ਹਾਂ ਨਿਯਮਾਂ ਨੂੰ ਫੋਲੋ ਕਰ ਰਹੀ ਮਹਿਲਾ

ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਭ ਸੰਗਤਾਂ ਨੂੰ ਇਸ ਸਮਾਗਮ ਵਿੱਚ ਹਾਜ਼ਰੀਨ ਸੰਗਤ ਨੂੰ ਕਿਹਾ ਕਿ ਲੋੜ ਹੈ ਅੱਜ ਉਸ ਭਾਰਤੀ ਸਮਾਜ ਨੂੰ ਬਾਬਾ ਸਾਹਿਬ ਦੇ ਮਿਸ਼ਨ 'ਤੇ ਡੱਟਵਾਂ ਪਹਿਰਾ ਦੇਣ ਦੀ ਜਿਹੜਾ ਬਾਬਾ ਸਾਹਿਬ ਦੀ ਬਦੌਲਤ ਅੱਜ ਦੇਸ-ਵਿਦੇਸ਼ ਵਿੱਚਸਨਮਾਨ ਅਤੇ ਸਤਿਕਾਰ ਵਾਲੀ ਜਿੰਦਗੀ ਬਸਰ ਕਰ ਰਿਹਾ ਹੈ। ਬਾਬਾ ਸਾਹਿਬ ਦੀ ਬਦੌਲਤ ਹੀ ਭਾਰਤ ਦੀ ਸਦੀਆਂ ਤੋਂ ਸਤੀ ਕੀਤੀ ਜਾਂਦੀ ਔਰਤ ਨੂੰ ਸਤੀ ਪ੍ਰਥਾ ਤੋਂ ਮੁਕਤੀ ਮਿਲੀ ਹੈ। ਅਜਿਹੇ ਮਸੀਹਾ ਦੁਨੀਆ ਵਿੱਚ ਕਦੀ-ਕਦਾਈ ਹੀ ਜਨਮ ਲੈਂਦੇ ਹਨ ਤੇ ਇਨ੍ਹਾਂ ਦਾ ਜੀਵਨ ਸਮੁੱਚੇ ਸਮਾਜ ਲਈ ਪ੍ਰੇਰਨਾਦਾਇਕ ਹੁੰਦਾ ਹੈ। ਆਓ ਆਪਾ ਸਾਰੇ ਇਸ ਯੁੱਗ ਪੁਰਸ਼ ਬਾਬਾ ਸਾਹਿਬ ਜੀ ਨੂੰ ਸੱਚੀ ਸ਼ਰਧਾਂਜਲੀ ਦਿੰਦੇ ਹੋਏ ਉਨ੍ਹਾਂ ਦੇ ਮਿਸ਼ਨ ਨੂੰ ਪੂਰਾ ਕਰਨ ਦਾ ਪ੍ਰਣ ਕਰੀਏ। ਇਸ ਮੌਕੇ ਬਾਬਾ ਸਾਹਿਬ ਨੂੰ ਸਮਰਪਿਤ ਮਿਸ਼ਨਰੀ ਗੀਤ ਵੀ ਭਾਈ ਮਨਜੀਤ ਕੁਮਾਰ ਤੇ ਹੋਰ ਸਾਥੀਆਂ ਵੱਲੋਂ ਗਾਏ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News