ਅਭਿਨਵ ਕੁਮਾਰ ਨੇ ਇਟਲੀ ''ਚ ਵਧਾਇਆ ਮਾਣ, ਡਿਗਰੀ ''ਚ ਲਏ 110/110 ਨੰਬਰ
Wednesday, Nov 27, 2024 - 01:21 PM (IST)
ਰੋਮ (ਕੈਂਥ)- ਇਟਲੀ ਦੇ ਲੋਧੀ ਜ਼ਿਲੇ ਵਿੱਚ ਜਨਮੇ 22 ਸਾਲਾ ਅਭਿਨਵ ਕੁਮਾਰ ਨੇ ਸ਼ਾਨਾਂ ਮੱਤੀ ਪ੍ਰਾਪਤੀ ਕਰਦੇ ਹੋਏ ਆਪਣੇ ਮਾਂ ਪਿਓ ਤੇ ਭਾਈਚਾਰੇ ਦਾ ਮਾਣ ਵਧਾਇਆ ਹੈ। ਸਨ 2002 ਵਿੱਚ ਜਨਮੇ ਅਭਿਨਵ ਕੁਮਾਰ ਨੇ ਮਿਲਾਨ ਦੀ ਸੰਸਾਰ ਪ੍ਰਸਿੱਧ ਬੌਕੋਨੀ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਅਤੇ ਵਿਤ ਮੈਨੇਜ਼ਮੈਂਟ ਦੀ ਡਿਗਰੀ 110 ਵਿੱਚੋਂ 110 ਪਲੱਸ ਪ੍ਰਸੰਸਾ ਨਾਲ ਪਾਸ ਕੀਤੀ ਹੈ। ਉਸ ਦੀ ਵੱਡੀ ਭੈਣ ਅਲੀਸ਼ਾ ਕੁਮਾਰ ਵੀ ਪਿਛਲੇ ਸਮੇਂ ਵਿੱਚ ਪੜ੍ਹਾਈ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰ ਚੁੱਕੀ ਹੈ ਅਤੇ ਇਟਲੀ ਦੀ ਨਾਮੀ ਕੰਪਨੀ ਵਿੱਚ ਕੰਮ ਕਰ ਰਹੀ ਹੈ। ਇਸ ਵੇਲੇ ਉਨ੍ਹਾਂ ਦਾ ਪਰਿਵਾਰ ਲੋਧੀ ਜ਼ਿਲੇ ਦੇ ਉਸਾਗੋ ਲੋਧੀਜਾਨੋ ਵਿਖੇ ਰਹਿ ਰਿਹਾ ਹੈ।
ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਅਭਿਨਵ ਕੁਮਾਰ ਦੇ ਮਾਤਾ ਜੀ ਨੇ ਦੱਸਿਆ ਕਿ ਉਨ੍ਹਾੰ ਦੇ ਬੇਟੇ ਨੇ ਹਾਈ ਸਕੂਲ ਦੀ ਪੜ੍ਹਾਈ ਪ੍ਰਸ਼ਾਸਨ, ਵਿੱਤ ਅਤੇ ਮਾਰਕੀਟਿੰਗ ਵਿੱਚ ਆਈ.ਟੀ.ਈ.ਟੀ ਅਗੋਸਤੀਨੋ ਬਾਸੀ ਤੋਂ ਫਾਈਨਲ ਗ੍ਰੇਡ 100 ਵਿੱਚੋਂ 100 ਨੰਬਰ ਲੈ ਕੇ ਪ੍ਰਸੰਸਾ ਨਾਲ ਪਾਸ ਕੀਤੀ। ਬੀਤੀ 23 ਨਵੰਬਰ 2024 ਨੂੰ ਉਹ ਬੌਕੋਨੀ ਯੂਨੀਵਰਸਿਟੀ ਤੋਂ ਅੰਤਰਰਾਸ਼ਟਰੀ ਅਰਥ ਸ਼ਾਸਤਰ ਅਤੇ ਮੈਨੇਜਮੈਟ ਵਿੱਚ ਗ੍ਰੈਜੂਏਟ ਹੋਇਆ ਹੈ। ਗ੍ਰੇਜੂਏਸ਼ਨ 'ਚ ਉਸਦੇ ਗ੍ਰੇਡ 110 ਵਿੱਚੋਂ 110 ਹਨ ਅਤੇ ਉਸ ਨੂੰ ਪ੍ਰਸੰਸਾ ਨਾਲ ਪਾਸ ਕੀਤਾ ਗਿਆ ਹੈ। ਉਸਨੇ ਖੋਜ ਨਿਬੰਧ "ਇਤਾਲਵੀ ਮਾਰਕੀਟ ਲਈ ਇੱਕ ਮੌਕਾ" ਪ੍ਰੋਫੈਸਰ ਮੋਰੀਸੀਓ ਦਾਲੋਕੀਓ ਦੀ ਨਿਗਰਾਨੀ ਵਿੱਚ ਲਿਖਿਆ ਹੈ, ਜੋ ਕਿ ਕਾਰਪੋਰੇਟ ਵਿੱਤ ਵਿੱਚ ਯੂਰਪ ਦੇ ਸਭ ਤੋਂ ਸਤਿਕਾਰਤ ਸ਼ਖਸੀਅਤਾਂ ਵਿੱਚੋਂ ਇੱਕ ਹਨ। ਨਾਲ ਹੀ ਕਾਰਪੋਰੇਟ ਮੁਲਾਂਕਣ ਅਤੇ ਵਿੱਤੀ ਰਣਨੀਤੀ ਵਿੱਚ ਆਪਣੀ ਡੂੰਘੀ ਮਹਾਰਤ ਲਈ ਜਾਣੇ ਜਾਂਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ-Canada ਨਾਲ ਤਣਾਅ ਦੇ ਚੱਲਦਿਆਂ ਪੰਜਾਬੀਆਂ ਦੀ ਵਧੀ ਮੁਸ਼ਕਲ
ਉਸਨੇ ਸਿਟੀ ਯੂਨੀਵਰਸਿਟੀ ਆਫ ਲੰਡਨ, ਬੇਅਸ ਬਿਜ਼ਨਸ ਸਕੂਲ (ਲੰਡਨ) ਤੋਂ ਇੱਕ ਸਮੈਸਟਰ ਦੀ ਪੜ੍ਹਾਈ ਸਤੰਬਰ 2023 ਤੋਂ ਜਨਵਰੀ 2024 ਤੱਕ ਕੀਤੀ। ਵਰਤਮਾਨ ਵਿੱਚ ਅਭਿਨਵ ਕੁਮਾਰ ਬੋਕੋਨੀ ਯੂਨੀਵਰਸਿਟੀ ਵਿਖੇ ਮਾਸਟਰ ਆਫ ਸਾਇੰਸ ਇਨ ਫਾਇਨਾਂਸ ਦੀ ਪੜ੍ਹਾਈ ਕਰ ਰਿਹਾ ਹੈ। ਜੋ ਕਿ ਬਹੁਤ ਹੀ ਪ੍ਰਤਿਯੋਗੀ ਅਤੇ ਅੰਤਰਰਾਸ਼ਟਰੀ ਤੌਰ 'ਤੇ ਪ੍ਰਸਿੱਧ ਕੋਰਸ ਹੈ। ਬੌਕੋਨੀ ਯੂਨੀਵਰਸਿਟੀ ਅਰਥ ਸ਼ਾਸਤਰ ਅਤੇ ਵਿੱਤ ਵਿੱਚ ਡਿਗਰੀਆਂ ਲਈ ਇਟਲੀ ਅਤੇ ਯੂਰਪ ਦੀਆਂ ਸਭ ਤੋਂ ਵਕਾਰੀ ਅਤੇ ਉੱਚ ਦਰਜੇ ਦੀਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ। ਉਸ ਨੂੰ ਕਾਰਪੋਰੇਟ ਬੈਂਕਿੰਗ ਬੀਸੀਸੀ ਚੇਂਤਰੋਪਾਦਾਨਾ ਵਿਖੇ ਕਾਰਪੋਰੇਟ ਬੈਂਕਿੰਗ, ਲੈਬਸ ਕਾਰਪੋਰੇਟ ਫਾਈਨੈਂਸ ਵਿਖੇ ਵਿਲੀਨਤਾ ਤੇ ਪ੍ਰਾਪਤੀ ਇੰਟਰਨ ਇੱਕ ਨਿਵੇਸ਼ ਬੈਂਕਿੰਗ ਜਿੱਥੇ ਲੂਕਾ ਸਪਾਸਾਦੇਸਕੀ ਦੁਆਰਾ ਸਲਾਹ ਪ੍ਰਾਪਤ ਕਰਨ ਦਾ ਸਨਮਾਨ ਵੀ ਮਿਲਿਆ।
ਇਸ ਹੋਣਹਾਰ ਵਿਦਿਆਰਥੀ ਲਈ ਅਵਾਰਡਾਂ ਦੀ ਗੱਲ ਕਰੀਏ ਤਾਂ ਅਲਬੈਰਤੋ ਐਗਨੇਲੋਤੀ ਅਵਾਰਡ ਅਤੇ 1000 ਯੂਰੋ ਇਨਾਮ ਲਾਈਨਸ ਕਲੱਬ ਲੋਧੀ ਤੋਰੀਓਨੇ ਦੁਆਰਾ ਲੋਧੀ ਸ਼ਹਿਰ 2021 ਦੇ ਸਭ ਤੋਂ ਵਧੀਆ ਵਿਦਿਆਰਥੀ ਦੇ ਤੌਰ 'ਤੇ ਦਿੱਤਾ ਗਿਆ। ਨੈਸ਼ਨਲ ਐਕਸੀਲੈਂਸ ਆਨਰਸ ਰੋਲ 2020-2021, ਦੋਤੇ ਸਕੂਲ ਵੱਲੋਂ ਮੈਰਿਟ ਹਾਸਿਲ ਕਰਨ ਅਤੇ ਹਾਈ ਸਕੂਲ ਨੂੰ 100 ਅੰਕਾਂ ਨਾਲ ਪੂਰਾ ਕਰਨ ਵਾਲੇ ਵਿਦਿਆਰਥੀ ਦੇ ਤੌਰ 'ਤੇ ਲੋਮਬਾਰਦੀਆ ਸੂਬੇ ਦੁਆਰਾ 1142 ਯੂਰੋ ਦੀ ਸਕਾਲਰਸ਼ਿਪ ਦਿੱਤੀ ਗਈ। ਬੇਮਿਸਾਲ ਅਕਾਦਮਿਕ ਪ੍ਰਦਰਸ਼ਨ ਲਈ ਨਗਰ ਪਾਲਿਕਾ ਦੁਆਰਾ ਸਨਮਾਨ ਕੀਤਾ ਗਿਆ। ਪੜ੍ਹਾਈ ਤੋਂ ਇਲਾਵਾ ਹੋਰ ਗਤੀਵਿਧੀਆਂ ਦੀ ਗੱਲ ਕਰੀਏ ਤਾਂ ਉਹ ਸਹਿ-ਸੰਸਥਾਪਕ ਬਲੈਕ ਸਵਾਨ ਸੁਸਾਇਟੀ, ਲੀਓ ਕਲੱਬ ਲੋਧੀ ਬਾਰਬਾਰੋਸਾ ਵਿਖੇ ਵਲੰਟੀਅਰ, ਐਕੋਨਗ੍ਰਾਮ ਵਿਖੇ ਲੇਖਕ,ਟੈਲੈਂਟ ਨੈਟਵਰਕਸ ਅਤੇ ਮੈਂਟਰਫੋਰ ਯੂ ਵਰਗੇ ਪ੍ਰਤਿਭਾ ਨੈਟਵਰਕ ਦਾ ਹਿੱਸਾ ਹੋਣ ਦੇ ਨਾਲ ਕਈ ਵਿਦਿਆਰਥੀ ਐਸੋਸੀਏਸ਼ਨਾਂ ਦਾ ਮੈਂਬਰ ਵੀ ਹੈ, ਜਿਵੇਂ ਕਿ ਰੀਥਿੰਕਿੰਗ ਇਕਨੋਮਿਕਸ ਬੌਕੋਨੀ ਸਟੂਡੈਂਟਸ ਅਤੇ ਮੈਕਿਨਜੇ ਅਕੈਡਮੀ ਚੋਂ ਚੋਟੀ ਦੇ ਉਮੀਦਵਾਰ ਵਿੱਚੋਂ ਇੱਕ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।