ਚੀਨ ਦੇ ਨਵੇਂ ਨਿਯਮਾਂ ਕਾਰਨ NetEase ਦੇ ਸ਼ੇਅਰ 25% ਡਿੱਗੇ, ਨਿਵੇਸ਼ਕਾਂ ''ਚ ਦਹਿਸ਼ਤ

12/23/2023 6:22:47 PM

ਬੀਜਿੰਗ - ਚੀਨੀ ਰੈਗੂਲੇਟਰ ਵਲੋਂ ਆਨਲਾਈਨ ਗੇਮਾਂ ਲਈ ਖਰਚ ਸੀਮਾ ਨਿਰਧਾਰਤ ਕਰਨ ਦਾ ਡਰਾਫਟ ਜਾਰੀ ਹੋਣ ਤੋਂ ਬਾਅਦ ਨਿਵੇਸ਼ਕਾਂ ਵਿੱਚ ਘਬਰਾਹਟ ਦੇਖਣ ਨੂੰ ਮਿਲ ਰਹੀ ਹੈ। ਚੀਨ ਦੀਆਂ ਦੋ ਸਭ ਤੋਂ ਵੱਡੀਆਂ ਗੇਮਿੰਗ ਕੰਪਨੀਆਂ ਦੇ ਬਾਜ਼ਾਰ ਮੁੱਲ ਨੂੰ ਲਗਭਗ 80 ਅਰਬ ਡਾਲਰ (ਲਗਭਗ 6.64 ਲੱਖ ਕਰੋੜ ਰੁਪਏ) ਦਾ ਨੁਕਸਾਨ ਹੋਇਆ ਹੈ। ਦੁਨੀਆ ਦੀ ਸਭ ਤੋਂ ਵੱਡੀ ਗੇਮਿੰਗ ਕੰਪਨੀ, ਟੈਨਸੈਂਟ ਹੋਲਡਿੰਗਜ਼ ਦੇ ਸ਼ੇਅਰ 16% ਤੱਕ ਡਿੱਗ ਗਏ, ਜਦੋਂ ਕਿ ਇਸਦੇ ਨਜ਼ਦੀਕੀ ਵਿਰੋਧੀ NetEase Inc ਦੇ ਸ਼ੇਅਰਾਂ ਵਿਚ 25% ਤੱਕ ਦੀ ਗਿਰਾਵਟ ਦੇਖੀ ਗਈ ਹੈ।

ਇਹ ਵੀ ਪੜ੍ਹੋ :   ਹਾਈਵੇਅ 'ਤੇ ਸਪੀਡ ਸੀਮਾ ਦੇ ਅੰਦਰ ਗੱਡੀ ਨਾ ਚਲਾਉਣ 'ਤੇ ਸਜ਼ਾ ਦਾ ਪ੍ਰਬੰਧ: ਨਿਤਿਨ ਗਡਕਰੀ

ਨਿਵੇਸ਼ਕਾਂ ਨੂੰ ਡਰ ਹੈ ਕਿ ਚੀਨ ਦੇ ਇਸ ਡਰਾਫਟ ਨਾਲ ਉਨ੍ਹਾਂ ਦੀ ਕਮਾਈ ਪ੍ਰਭਾਵਿਤ ਹੋਵੇਗੀ। ਨਵੇਂ ਨਿਯਮ ਮੁਤਾਬਕ ਗੇਮ ਪਬਲਿਸ਼ਰਾਂ ਨੂੰ ਚੀਨ ਦੇ ਅੰਦਰ ਹੀ ਆਪਣਾ ਸਰਵਰ ਸਥਾਪਤ ਕਰਨਾ ਹੋਵੇਗਾ। ਹਾਲਾਂਕਿ ਰੈਗੂਲੇਟਰ ਨੇ ਇਸ ਨਵੇਂ ਡਰਾਫਟ 'ਤੇ 22 ਜਨਵਰੀ, 2024 ਤੱਕ ਲੋਕਾਂ ਦੇ ਸੁਝਾਅ ਅਤੇ ਟਿੱਪਣੀਆਂ ਮੰਗੀਆਂ ਹਨ।

ਦੁਨੀਆ ਭਰ ਦੇ ਗੇਮਿੰਗ ਸਟਾਕਾਂ 'ਤੇ ਪ੍ਰਭਾਵ

ਸਖ਼ਤ ਡਰਾਫਟ ਨਿਯਮਾਂ ਨੇ ਵਿਸ਼ਵ ਪੱਧਰ 'ਤੇ ਗੇਮਿੰਗ ਸਟਾਕਾਂ ਨੂੰ ਵੀ ਪ੍ਰਭਾਵਿਤ ਕੀਤਾ। ਯੂਐਸ ਗੇਮਿੰਗ ਸਟਾਕ ਰੋਬਲੋਕਸ, ਇਲੈਕਟ੍ਰਾਨਿਕ ਆਰਟਸ ਅਤੇ ਯੂਨਿਟੀ ਸੌਫਟਵੇਅਰ ਸ਼ੁੱਕਰਵਾਰ ਨੂੰ 1.7% ਅਤੇ 3.1% ਦੇ ਵਿਚਕਾਰ ਫਿਸਲ ਗਏ, ਜਦੋਂ ਕਿ ਯੂਰਪ ਵਿੱਚ ਫ੍ਰੈਂਚ ਵੀਡੀਓ ਗੇਮ ਡਿਵੈਲਪਰ ਯੂਬੀਸੌਫਟ 3% ਤੋਂ ਵੱਧ ਫਿਸਲ ਗਿਆ।

ਇਹ ਵੀ ਪੜ੍ਹੋ :  ਇਨ੍ਹਾਂ ਸੂਬਿਆਂ 'ਚ ਲਗਾਤਾਰ 5 ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ ਸੂਚੀ

Tencent ਦੀ ਮਾਰਕੀਟ ਕੈਪ

Tencent ਦੁਨੀਆ ਦਾ ਸਭ ਤੋਂ ਵੱਡਾ ਗੇਮਿੰਗ ਪ੍ਰਕਾਸ਼ਕ ਹੈ। ਇਸ ਦਾ ਅਮਰੀਕਾ ਦੀ ਐਪਿਕ ਗੇਮਜ਼ ਇੰਕ ਦੀ Supercell ਤੱਕ ਵਿਚ ਨਿਵੇਸ਼ ਹੈ। ਸ਼ੁੱਕਰਵਾਰ ਦੀ ਗਿਰਾਵਟ ਤੋਂ ਪਹਿਲਾਂ, ਇਸਦਾ ਮਾਰਕੀਟ ਕੈਪ 391.57 ਅਰਬ ਡਾਲਰ ਸੀ। ਇਹ ਚੀਨ ਦੀ ਸਭ ਤੋਂ ਵੱਡੀ ਜਨਤਕ ਹੋਲਡਿੰਗ ਕੰਪਨੀ ਹੈ। ਦੁਨੀਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਦੀ ਸੂਚੀ 'ਚ ਇਹ 21ਵੇਂ ਨੰਬਰ 'ਤੇ ਹੈ। ਚੀਨ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਹੈ ਪਰ ਅਜੋਕੇ ਸਮੇਂ ਵਿੱਚ ਇਹ ਕਈ ਮੋਰਚਿਆਂ 'ਤੇ ਸੰਘਰਸ਼ ਕਰ ਰਿਹਾ ਹੈ। ਰੈਗੂਲੇਸ਼ਨ ਨੂੰ ਮਜ਼ਬੂਤ ​​ਕਰਨ ਦੇ ਕਾਰਨ, ਦੁਨੀਆ ਦੀਆਂ ਕਈ ਕੰਪਨੀਆਂ ਚੀਨ ਤੋਂ ਪਲਾਇਨ ਕਰਨ ਦਾ ਵਿਚਾਰ ਕਰ ਰਹੀਆਂ ਹਨ ਜਾਂ ਕਰ ਚੁੱਕੀਆਂ ਹਨ। 

ਪਹਿਲੀ ਵਾਰ ਖੇਡਣ ਵਾਲੇ ਖਿਡਾਰੀਆਂ ਨੂੰ ਦਿੱਤੇ ਜਾਣ ਵਾਲੇ ਬੋਨਸ 'ਤੇ ਪਾਬੰਦੀਆਂ

ਗੇਮਿੰਗ ਕੰਪਨੀਆਂ ਉਨ੍ਹਾਂ ਖਿਡਾਰੀਆਂ ਨੂੰ ਇਨਾਮ ਦਿੰਦੀਆਂ ਹਨ ਜੋ ਹਰ ਰੋਜ਼ ਔਨਲਾਈਨ ਗੇਮਾਂ ਵਿੱਚ ਲੌਗਇਨ ਕਰਦੇ ਹਨ ਜਾਂ ਪਹਿਲੀ ਵਾਰ ਖੇਡਦੇ ਹਨ ਜਾਂ ਜੋ ਗੇਮ 'ਤੇ ਲਗਾਤਾਰ ਕਈ ਵਾਰ ਖਰਚ ਕਰਦੇ ਹਨ। ਹੁਣ ਨਵੇਂ ਡਰਾਫਟ ਮੁਤਾਬਕ ਇਸ 'ਤੇ ਪਾਬੰਦੀ ਹੋਵੇਗੀ। ਇਸ ਬਾਰੇ ਪੁੱਛੇ ਜਾਣ 'ਤੇ ਟੇਨਸੈਂਟ ਗੇਮਜ਼ ਦੇ ਉਪ ਪ੍ਰਧਾਨ ਵਿਗੋ ਝਾਂਗ ਨੇ ਕਿਹਾ ਕਿ ਕੰਪਨੀ ਨੂੰ ਆਪਣੇ ਨਿਰਪੱਖ ਕਾਰੋਬਾਰੀ ਮਾਡਲ ਨੂੰ ਬੁਨਿਆਦੀ ਤੌਰ 'ਤੇ ਬਦਲਣ ਦੀ ਜ਼ਰੂਰਤ ਨਹੀਂ ਹੋਵੇਗੀ। ਚੀਨ ਪਿਛਲੇ ਕੁਝ ਸਾਲਾਂ ਤੋਂ ਵੀਡੀਓ ਗੇਮਾਂ 'ਤੇ ਹੋਰ ਸਖਤ ਹੋ ਗਿਆ ਹੈ। 2021 ਵਿੱਚ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਸਖ਼ਤ ਖੇਡ ਸਮਾਂ ਨਿਰਧਾਰਤ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ :   ਹਾਈਵੇਅ 'ਤੇ ਸਪੀਡ ਸੀਮਾ ਦੇ ਅੰਦਰ ਗੱਡੀ ਨਾ ਚਲਾਉਣ 'ਤੇ ਸਜ਼ਾ ਦਾ ਪ੍ਰਬੰਧ: ਨਿਤਿਨ ਗਡਕਰੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News