ਮਹਿੰਗਾਈ ਨੇ ਲੋਕਾਂ ਦਾ ਕੱਢਿਆ ਕਚੂੰਭਰ, ਅਸਮਾਨੀ ਚੜ੍ਹੇ ਸਬਜ਼ੀਆਂ ਦੇ ਭਾਅ
Monday, Nov 25, 2024 - 11:57 AM (IST)
ਤਰਨਤਾਰਨ(ਵਾਲੀਆ)- ਬਾਜ਼ਾਰਾਂ ’ਚ ਇਸ ਸਮੇਂ ਸਬਜ਼ੀਆਂ ਦੇ ਰੇਟ ਇੰਨੇ ਜ਼ਿਆਦਾ ਵੱਧ ਚੁੱਕੇ ਹਨ, ਕਿ ਸਬਜ਼ੀਆਂ ਗਰੀਬ ਅਤੇ ਆਮ ਲੋਕ ਖ੍ਰੀਦਣ ਤੋਂ ਅਸਮਰੱਥ ਦਿਖਾਈ ਦੇ ਰਹੇ ਹਨ। ਮਹਿੰਗਾਈ ਨੇ ਜਿਥੇ ਪਹਿਲਾਂ ਹੀ ਲੋਕਾਂ ਦਾ ਕਚੂੰਭਰ ਕੱਢਿਆ ਹੋਇਆ ਹੈ, ਉਥੇ ਪਿਛਲੇ ਕਾਫੀ ਸਮੇਂ ਤੋਂ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹੇ ਹੋਏ ਹਨ, ਜਿਸ ਕਾਰਨ ਲੋਕ ਪ੍ਰੇਸ਼ਾਨ ਹਨ।
ਇਹ ਵੀ ਪੜ੍ਹੋ- ਫ਼ੌਜਣ ਨੇ ਆਸ਼ਕਾਂ ਨੂੰ ਘਰ ਬੁਲਾ ਕੇ ਮਰਵਾ 'ਤਾ ਫ਼ੌਜੀ ਪਤੀ
ਬਾਜ਼ਾਰ ’ਚ ਇਸ ਸਮੇਂ ਫੁੱਲ ਗੋਭੀ 60 ਰੁਪਏ ਕਿਲੋ, ਟਮਾਟਰ 60 ਰੁਪਏ ਕਿਲੋ, ਘੀਆ ਕੱਦੂ 40 ਰੁਪਏ ਕਿਲੋ, ਸ਼ਿਮਲਾ ਮਿਰਚ 100 ਰੁਪਏ ਕਿਲੋ, ਖੀਰੇ 50 ਰੁਪਏ ਕਿਲੋ, ਮੂਲੀ 20 ਰੁਪਏ, ਕਰੇਲੇ 50 ਰੁਪਏ ਕਿਲੋ, ਹਰੀ ਮਿਰਚ 60 ਰੁਪਏ ਕਿਲੋ, ਅਦਰਕ 100 ਰੁਪਏ, ਗਾਜਰ 60 ਰੁਪਏ ਕਿਲੋ, ਪਾਲਕ 50 ਰੁਪਏ ਕਿਲੋ, ਬੈਗਨ 50 ਰੁਪਏ ਕਿਲੋ, ਨਿੰਬੂ 120 ਰੁਪਏ ਕਿਲੋ, ਖੂੰਬਾਂ 200, ਲਸਣ 400 ਰੁਪਏ ਕਿੱਲੋ, ਪਿਆਜ 50 ਰੁਪਏ ਕਿਲੋ, ਆਲੂ 40 ਰੁਪਏ ਕਿਲੋ ਰੁਪਏ ਕਿਲੋ ਆਦਿ ਵਿਕ ਰਹੇ ਹਨ।
ਇਹ ਵੀ ਪੜ੍ਹੋ- 3 ਮਹੀਨੇ ਨਹੀਂ ਚੱਲਣਗੀਆਂ ਟਰੇਨਾਂ, ਜਾਣੋ ਵੱਡੀ ਅਪਡੇਟ
ਕੀ ਕਹਿਣਾ ਹੈ ਲੋਕਾਂ ਦਾ?
ਇਸ ਸਬੰਧੀ ਜਦੋਂ ਸਥਾਨਕ ਕੁੱਝ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਬਜ਼ੀਆਂ ਦੇ ਭਾਅ ’ਚ ਜੋ ਭਾਰੀ ਵਾਧਾ ਹੋਇਆ ਹੈ, ਉਸ ਨਾਲ ਉਨ੍ਹਾਂ ਦੀ ਰਸੋਈ ਦੇ ਖਰਚ ਉਪਰ ਵੱਡਾ ਅਸਰ ਪਿਆ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਕਾਰਨ ਜਿਥੇ ਪਹਿਲਾਂ ਹੀ ਉਹ ਪ੍ਰੇਸ਼ਾਨ ਹੋਏ ਪਏ ਹਨ ਅਤੇ ਉਪਰੋਂ ਸਬਜ਼ੀਆਂ ਦੇ ਭਾਅ ਵਧਣ ਕਾਰਨ ਉਨ੍ਹਾਂ ਦੀਆਂ ਮੁਸ਼ਕਿਲਾਂ ਹੋ ਵੱਧ ਗਈਆਂ ਹਨ। ਸਬਜ਼ੀ ਵਿਕ੍ਰੇਤਾਵਾਂ ਨੇ ਕਿਹਾ ਕਿ ਮੰਡੀ ’ਚ ਸਬਜ਼ੀ ਦੇ ਰੇਟ ਬਹੁਤ ਜ਼ਿਆਦਾ ਹਨ, ਜਿਸ ਕਾਰਨ ਜਿਥੇ ਲੋਕਾਂ ਨੂੰ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ, ਉਥੇ ਉਨ੍ਹਾਂ ਦੇ ਕਾਰੋਬਾਰ ਉਪਰ ਵੀ ਅਸਰ ਪੈ ਰਿਹਾ ਹੈ ਅਤੇ ਬਾਜ਼ਾਰ ’ਚ ਮੰਦੀ ਛਾਈ ਹੋਈ ਹੈ ਅਤੇ ਬਹੁਤ ਘੱਟ ਹੀ ਲੋਕ ਸਬਜ਼ੀਆਂ ਖ਼ਰੀਦ ਰਹੇ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ ਤੋਂ ਉੱਡਣ ਵਾਲੀਆਂ ਸਾਰੀਆਂ ਫਲਾਈਟਾਂ ਦਾ ਬਦਲਿਆ ਸਮਾਂ, ਜਾਣੋ ਅਪਡੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8