ਮੈਕਸ ਹਸਪਤਾਲ ਨੇ ਦਾਖ਼ਲ ਮਰੀਜ਼ ਤੋਂ ਵਸੂਲੇ ਸੀ 9 ਹਜ਼ਾਰ ਵੱਧ, ਹੁਣ ਹਸਪਤਾਲ ਦੇਵੇਗਾ 25 ਹਜ਼ਾਰ ਦਾ ਹਰਜਾਨਾ

Thursday, Nov 14, 2024 - 06:39 AM (IST)

ਮੈਕਸ ਹਸਪਤਾਲ ਨੇ ਦਾਖ਼ਲ ਮਰੀਜ਼ ਤੋਂ ਵਸੂਲੇ ਸੀ 9 ਹਜ਼ਾਰ ਵੱਧ, ਹੁਣ ਹਸਪਤਾਲ ਦੇਵੇਗਾ 25 ਹਜ਼ਾਰ ਦਾ ਹਰਜਾਨਾ

ਚੰਡੀਗੜ੍ਹ (ਪ੍ਰੀਕਸ਼ਿਤ) : ਦਾਖਲ ਮਰੀਜ਼ ਤੋਂ 90 ਹਜ਼ਾਰ ਰੁਪਏ ਵੱਧ ਵਸੂਲਣ ’ਤੇ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਨੇ ਮੋਹਾਲੀ ਦੇ ਮੈਕਸ ਹਸਪਤਾਲ ਨੂੰ ਸੇਵਾ ਵਿਚ ਲਾਪਰਵਾਹੀ ਦਾ ਦੋਸ਼ੀ ਠਹਿਰਾਇਆ ਹੈ ਅਤੇ ਉਸ ਨੂੰ 9 ਫੀਸਦੀ ਸਾਲਾਨਾ ਵਿਆਜ ਦਰ ਨਾਲ ਵਸੂਲੀ ਗਈ ਵਾਧੂ ਰਕਮ ਵਾਪਸ ਕਰਨ ਦੇ ਨਿਰਦੇਸ਼ ਦਿੱਤੇ ਹਨ। ਕਮਿਸ਼ਨ ਨੇ ਹਸਪਤਾਲ ਨੂੰ ਸ਼ਿਕਾਇਤਕਰਤਾ ਨੂੰ ਹੋਈ ਮਾਨਸਿਕ ਪੀੜ ਅਤੇ ਮੁਕੱਦਮੇ ਦੇ ਖਰਚੇ ਦੇ ਰੂਪ ਵਿਚ 25,000 ਰੁਪਏ ਅਦਾ ਕਰਨ ਦੇ ਨਿਰਦੇਸ਼ ਦਿੱਤੇ ਹਨ।

ਸੈਕਟਰ-46 ਦੇ ਵਸਨੀਕ ਤ੍ਰਿਲੋਕ ਚੰਦ ਸ਼ਰਮਾ ਨੇ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਵਿਚ ਦਾਇਰ ਸ਼ਿਕਾਇਤ ਵਿਚ ਮੋਹਾਲੀ ਸਥਿਤ ਮੈਕਸ ਹਸਪਤਾਲ ਖ਼ਿਲਾਫ਼ ਸੇਵਾ ਵਿਚ ਲਾਪਰਵਾਹੀ ਦਾ ਦੋਸ਼ ਲਾਉਂਦਿਆਂ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਦਾ ਕੇਸ ਲੜਨ ਵਾਲੇ ਵਕੀਲ ਅਨਿਰੁਧ ਗੁਪਤਾ ਨੇ ਦੱਸਿਆ ਕਿ ਸ਼ਿਕਾਇਤਕਰਤਾ ਤ੍ਰਿਲੋਕ ਚੰਦ 12 ਨਵੰਬਰ 2023 ਹਸਪਤਾਲ ਵਿਚ ਭਰਤੀ ਹੋਏ ਸੀ। ਓਨਕੋਲੋਜੀ ਮਾਹਿਰ ਡਾਕਟਰਾਂ ਦੀ ਸਲਾਹ 'ਤੇ ਉਸ ਦੀ ਰੋਬੋਟਿਕ ਸਰਜਰੀ ਕੀਤੀ ਗਈ। 20 ਨਵੰਬਰ 2023 ਨੂੰ ਉਸ ਨੂੰ ਛੁੱਟੀ ਦੇ ਦਿੱਤੀ ਗਈ ਸੀ। ਇਲਾਜ ਦੌਰਾਨ ਉਸ ਦਾ ਕੁੱਲ ਬਿੱਲ 4 ਲੱਖ 44 ਹਜ਼ਾਰ 435 ਰੁਪਏ ਬਣਿਆ ਸੀ। ਇਸ ਵਿਚੋਂ ਸ਼ਿਕਾਇਤਕਰਤਾ ਨੇ 2.10 ਲੱਖ ਰੁਪਏ ਜਮ੍ਹਾਂ ਕਰਵਾਏ ਸਨ।

ਇਹ ਵੀ ਪੜ੍ਹੋ : 'ਗੈਸ ਚੈਂਬਰ' ਬਣੀ ਦਿੱਲੀ 'ਚ ਇਨ੍ਹਾਂ ਗੱਡੀਆਂ ਖ਼ਿਲਾਫ਼ ਸਖ਼ਤ ਐਕਸ਼ਨ ਜ਼ਰੂਰੀ, CAQM ਨੇ ਸੂਬਿਆਂ ਨੂੰ ਦਿੱਤੀ ਸਲਾਹ 

ਇਸ ਦੇ ਬਾਵਜੂਦ ਹਸਪਤਾਲ ਨੇ ਬਕਾਇਆ ਰਾਸ਼ੀ ਵਿਚੋਂ 90 ਹਜ਼ਾਰ ਰੁਪਏ ਵਾਧੂ ਲੈਂਦੇ ਹੋਏ ਸੈਂਟਰਲ ਹੈਲਥ ਸਕੀਮ (ਸੀ. ਜੀ. ਐੱਚ. ਐੱਸ) ਵਿਚੋਂ 3 ਲੱਖ 24 ਹਜ਼ਾਰ 432 ਰੁਪਏ ਕੱਟ ਲਏ। ਉਨ੍ਹਾਂ ਨੇ ਜਦੋਂ ਹਸਪਤਾਲ ਪ੍ਰਸ਼ਾਸਨ ਨਾਲ ਗੱਲ ਕਰਦੇ ਹੋਏ ਵਸੂਲੇ ਗਏ ਵਾਧੂ 90 ਹਜ਼ਾਰ ਰੁਪਏ ਵਾਪਸ ਕਰਨ ਦੀ ਮੰਗ ਕੀਤੀ ਤਾਂ ਹਸਪਤਾਲ ਨੇ ਬਹਾਨੇ ਬਣਾਉਣੇ ਸ਼ੁਰੂ ਕਰ ਦਿੱਤੇ। ਅਜਿਹੇ 'ਚ ਸ਼ਰਮਾ ਨੇ ਹਸਪਤਾਲ ਖ਼ਿਲਾਫ਼ ਜ਼ਿਲ੍ਹਾ ਖਪਤਕਾਰ ਕਮਿਸ਼ਨ 'ਚ ਮਾਮਲਾ ਦਰਜ ਕਰਵਾਇਆ ਸੀ। ਇਸ ’ਤੇ ਸੁਣਵਾਈ ਕਰਦਿਆਂ ਕਮਿਸ਼ਨ ਨੇ ਉਕਤ ਨਿਰਦੇਸ਼ ਜਾਰੀ ਕੀਤੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News